ਨਵੀਂ ਦਿੱਲੀ: ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਅਸਮ ਵਿੱਚ ਰਾਸ਼ਟਰੀ ਸਿਵਲ ਰਜਿਸਟਰ ਦੀ ਮੌਜੂਦਾ ਕਵਾਇਦ ਦਾ ਐਤਵਾਰ ਨੂੰ ਬਚਾਅ ਕਰਦਿਆਂ ਕਿਹਾ ਕਿ ਗ਼ੈਰ-ਪ੍ਰਵਾਸੀਆਂ ਜਾਂ ਘੁਸਪੈਠੀਆਂ ਦੀ ਗਿਣਤੀ ਦਾ ਪਤਾ ਲਾਉਣਾ ਬਹੁਤ ਜ਼ਰੂਰੀ ਸੀ। ਅਸਮ ਦੀ ਐੱਨਆਰਸੀ ਨੇ ਇਹ ਹੀ ਕੀਤਾ।
NRC ਮੌਜੂਦਾ ਸਮੇਂ ਦਾ ਦਸਤਾਵੇਜ ਨਹੀਂ ਸਗੋਂ, ਭਵਿੱਖ 'ਤੇ ਅਧਾਰਿਤ ਦਸਤਾਵੇਜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਸਤਾਵੇਜ਼ ਦੇ ਰਾਹੀਂ ਭਵਿੱਖ ਵਿੱਚ ਹੋਣ ਵਾਲੇ ਦਾਅਵਿਆਂ 'ਤੇ ਫ਼ੈਸਲੇ ਲੈ ਸਕਦੇ ਹਾਂ। ਸੀਜੀਆਈ ਨੇ ਇਹ ਗੱਲਾਂ ਮ੍ਰਿਣਾਲ ਤਾਲੁਕਦਾਰ ਦੀ ਕਿਤਾਬ 'ਪੋਸਟ ਰਾਲੋਨੀਅਲ ਅਸਮ' ਦੀ ਘੁੰਡ ਚੁਕਾਈ ਦੇ ਪ੍ਰੋਗਰਾਮ ਵਿੱਚ ਕਹੀਆਂ।
ਉਨ੍ਹਾਂ ਕਿਹਾ ਕਿ 19 ਲੱਖ ਜਾਂ 40 ਲੱਖ ਤੋਂ ਫ਼ਰਕ ਨਹੀਂ ਪੈਂਦਾ ਪਰ ਭਵਿੱਖ ਲਈ ਇਹ ਦਸਤਾਵੇਜ਼ ਜ਼ਰੂਰੀ ਹੈ। ਗੋਗੋਈ ਨੇ ਕਿਹਾ ਕਿ NRC ਦਾ ਅੰਦਰੂਨੀ ਮੁੱਲ, ਮੇਰੇ ਵਿਚਾਰ ਵਿੱਚ ਆਪਸੀ ਸ਼ਾਂਤੀਪੂਰਨ ਸਹਿ-ਮੌਜੂਦਗੀ ਹੈ। ਅਗਾਂਹਵਧੂ ਸੁਸਾਇਟੀਆਂ ਨੂੰ ਸ਼ਾਮਲ ਮੰਨਿਆ ਜਾਂਦਾ ਹੈ। ਜਸਟਿਸ ਗੋਗੋਈ ਨੇ ਕਿਹਾ ਕਿ NRC ਬਾਰੇ ਕੌਮੀ ਪ੍ਰਵਚਨ ਨੇ ਆਰਮ ਚੇਅਰ ਟਿੱਪਣੀਕਾਰਾਂ ਦੇ ਉਭਾਰ ਨੂੰ ਵੇਖਿਆ ਹੈ ਜਿਹੜੇ ਕਿ ਇਕ ਮਾੜੀ ਤਸਵੀਰ ਪੇਸ਼ ਕਰਦੇ ਹਨ।
ਉਨ੍ਹਾਂ ਨੇ ਐਨਆਰਸੀ ਬਾਰੇ ਸੋਸ਼ਲ ਮੀਡੀਆ 'ਤੇ ਪੁੱਠਾ-ਸਿੱਧਾ ਬੋਲਣ ਵਾਲਿਆਂ ਨੂੰ ਵੀ ਰੱਜ ਕੇ ਸੁਣਾਈਆਂ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਇਸ ਦੇ ਟ੍ਰੋਲਰਾਂ ਦੀ ਵਰਤੋਂ ਕਈ ਟਿੱਪਣੀਕਰਤਾਵਾਂ ਨੇ ਇਸ ਮੁੱਦੇ ‘ਤੇ ਦੋਹਰਾ ਬੋਲਣ ਲਈ ਕੀਤੀ ਹੈ। ਉਨ੍ਹਾਂ ਨੇ ਇੱਕ ਲੋਕਤੰਤਰੀ ਸੰਸਥਾ ਚ ਇੱਕ ਮੁਹਿੰਮ ਚਲਾਈ।