ETV Bharat / bharat

ਇਰਾਨ ਨੂੰ ਲੈ ਕੇ ਅਮਰੀਕਾ ਤੋਂ ਅਲੱਗ ਹੈ ਭਾਰਤ ਦਾ ਰਾਸਤਾ: ਭਾਰਤੀ ਰਾਜਦੂਤ

ਹੇਦਾਨ ਰੇਲ ਲਿੰਕ ਤੇ ਚਾਬਹਾਰ ਬੰਦਰਗਾਹ ਪ੍ਰਾਜੈਕਟ ਨੂੰ ਨੇ ਕੇ ਇਰਾਨੀ ਸ਼ਾਸਨ ਤੇ ਟਰੰਪ ਪ੍ਰਸ਼ਾਸਨ ਦੇ ਵਿੱਚਕਾਰ ਸਬੰਧ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਭਾਰਤ ਨੇ ਕਿਹਾ ਕਿ ਉਹ ਤੇਹਰਾਨ ਨੂੰ ਲੈ ਕੇ ਅਮਰੀਕੀ ਲਾਈਨ ਦੇ ਉਪਰ ਨਹੀਂ ਜਾ ਰਹੇ ਹਨ।

ਇਰਾਨ ਨੂੰ ਲੈ ਕੇ ਅਮਰੀਕਾ ਤੋਂ ਅਲੱਗ ਹੈ ਭਾਰਤ ਦਾ ਰਾਸਤਾ : ਭਾਰਤੀ ਰਾਜਦੂਤ
ਤਸਵੀਰ
author img

By

Published : Jul 27, 2020, 5:28 PM IST

ਨਵੀਂ ਦਿੱਲੀ: ਜਾਹੇਦਾਨ ਰੇਲ ਲਿੰਕ ਤੇ ਚਾਬਹਾਰ ਬੰਦਰਗਾਹ ਪ੍ਰਾਜੈਕਟ ਨੂੰ ਨੇ ਕੇ ਇਰਾਨੀ ਸ਼ਾਸਨ ਤੇ ਟਰੰਪ ਪ੍ਰਸ਼ਾਸਨ ਦੇ ਵਿੱਚਕਾਰ ਸਬੰਧ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਭਾਰਤ ਨੇ ਕਿਹਾ ਕਿ ਉਹ ਤੇਹਰਾਨ ਨੂੰ ਲੈ ਕੇ ਅਮਰੀਕੀ ਲਾਈਨ ਦੇ ਉਪਰ ਨਹੀਂ ਜਾ ਰਹੇ ਹਨ। ਤੇਹਰਾਨ ਵਿੱਚ ਭਾਰਤ ਦੇ ਦੂਤ ਗਦਾਮ ਧਰਮੇਂਦਰ ਨੇ ਇਰਾਨ ਦੇ ਇੱਕ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦਾ ਦਾਅਵਾ ਕੀਤਾ ਹੈ।

15 ਜੁਲਾਈ ਨੂੰ ਹੋਈ ਬੈਠਕ ਦੀ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਸੀ, ਜਿਸ ਵਿੱਚ ਧਰਮੇਂਦਰ ਦੱਸਦੇ ਹਨ ਕਿ ਭਾਰਤ ਇੱਕੋ ਇੱਕ ਅਜਿਹਾ ਦੇਸ਼ ਹੈ ਜੋ ਅੰਤਰਰਾਸ਼ਟਰੀ ਪਾਬੰਦੀਆਂ ਦੇ ਵਿੱਚ ਸਥਾਨਿਕ ਇਰਾਨ ਮੁੱਦੇ ਦੇ ਬਾਵਜੂਦ ਵਾਪਾਰ ਦੀ ਸੁਵਿਧਾ ਦੇ ਰਿਹਾ ਹੈ। ਮੌਜੂਦਾ ਸਮੇਂ ਵਿੱਚ ਭਾਰਤ ਚਾਹ, ਚੌਲ ਤੇ ਕੁਝ ਕਾਰ ਦੇ ਪੂਰਜੇ ਵਰਗੀਆਂ ਵਸਤੂਆਂ ਦਾ ਨਿਰਯਾਤ ਇਰਾਨ ਨੂੰ ਕਰਦਾ ਹੈ, ਪਰ ਅਮਰੀਕਾ ਦਬਾਅ ਵਿੱਚ ਇਸਦੇ ਤੇਲ ਆਯਾਤ ਨੂੰ ਲਗਭਗ ਬਿਲਕੁਲ ਬੰਦ ਕਰ ਦਿੱਤਾ ਹੈ।

ਇਰਾਨ ਨੂੰ ਲੈ ਕੇ ਅਮਰੀਕਾ ਤੋਂ ਅਲੱਗ ਹੈ ਭਾਰਤ ਦਾ ਰਾਸਤਾ : ਭਾਰਤੀ ਰਾਜਦੂਤ
ਟਵੀਟ

ਸੈਂਟਰਲ ਬੈਂਕ ਆਫ਼ ਇਰਾਨ (ਸੀਬੀਆਈ) ਤੇ ਯੂਕੋ ਬੈਂਕ ਦੇ ਨਾਲ ਭਾਰਤੀ ਰੀਜ਼ਰਵ ਬੈਂਕ (ਆਰਬੀਆਈ) ਇਰਾਨ ਪੱਖ ਦੇ 6 ਬੈਂਕ ਸਥਾਨਿਕ ਮੁਦਰਾ ਵਿੱਚ ਵਪਾਰ ਦੀ ਸੁਵਿਧਾ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਹਮ ਗੱਲ ਇਹ ਹੈ ਕਿ ਭਾਰਤ ਨੇ ਅਮਰੀਕੀਆਂ ਨੂੰ ਕਿਹਾ ਹੈ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਚਾਬਹਾਰ ਵਿੱਚ ਅਸੀਂ ਕੀ ਕਰਨਾ ਹੈ। ਦਬਾਅਵਾਂ ਦੇ ਬਾਰੇ ਦੂਤ ਨੇ ਕਿਹਾ ਕਿ ਤੱਥ ਇਹ ਹੈ ਕਿ ਜਿਵੇਂ ਕਿ ਮੈਂ ਕਿਹਾ ਹੈ ਕਿ ਭਾਰਤ ਇੱਕੋ-ਇੱਕ ਅਜਿਹਾ ਦੇਸ਼ ਹੈ ਜੋ ਕਿ ਰੂਪੀ ਰਿਆਲ ਵਾਪਰ ਵਿਵਸਥਾ ਰਾਰੀ ਰੱਖ ਰਿਹਾ ਹੈ ਜਿੱਥੇ ਅਸੀਂ ਆਪਣੇ ਦੇਸ਼ ਦੇ ਦੁਵੱਲੇ ਵਪਾਰ ਨੂੰ ਫ਼ੰਡ ਦੇ ਰਹੇ ਹਾਂ। ਤੱਥ ਇਹ ਹੈ ਕਿ ਅਸੀ਼ ਚਾਬਹਾਰ ਵਿੱਚ ਕੰਮ ਰਹੇ ਹਾਂ ਤੇ ਚਾਬਹਾਰ ਦੇ ਲਈ ਸਾਮਾਨ ਖ਼ਰੀਦ ਰਹੇ ਹਾਂ ਤੇ ਚਾਬਹਾਰ ਦੀ ਤਿਆਰੀ ਕਰ ਰਹੇ ਹਾਂ। ਅਸੀਂ ਅਮਰੀਕੀਆਂ ਨੂੰ ਕਿਹਾ ਹੈ ਕਿ ਉਹ ਸਾਨੂੰ ਨਹੀਂ ਦੱਸ ਸਕਦੇ ਕਿ ਅਸੀਂ ਚਾਬਹਾਰ ਵਿੱਚ ਕੀ ਕਰਨਾ ਹੈ।

ਦੱਸਣਯੋਗ ਹੈ ਕਿ ਤੇਹਰਾਨ ਇਸ ਵੀਡੀਓ ਨੂੰ ਪਹਿਲਾਂ ਤੋਂ ਟਾਇਮਸ ਵੱਲੋਂ ਟਵੀਟ ਕੀਤਾ ਗਿਆ ਹਾਲਾਂਕਿ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ। ਇਸ ਵੀਡੀਓ ਵਿੱਚ ਗਦਾਮ ਨੂੰ ਇਹ ਦੱਸਦੇ ਹੋਏ ਦਿਖਾਇਆ ਗਿਆ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਦਸੰਬਰ 2018 ਵਿੱਚ ਹੋਏ ਸਾਲਾਨਾ ਵਿਸ਼ਵ ਪੱਧਰੀ ਸਮਝੋਤੇ ਜਾਂ ਆਖ਼ਰੀ ਇਕਰਾਰਨਾਮੇ ਦੇ ਤਹਿਤ ਚਾਬਹਾਰ ਰਾਹੀਂ ਸਮੁੰਦਰੀ ਜਹਾਜ਼ਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਭਾਰਤੀ ਰਾਜਦੂਤ ਨੇ ਕਿਹਾ ਕਿ ਦਸੰਬਰ 2018 ਤੇ 2019 ਦੇ ਵਿੱਚ ਆਖ਼ਰੀ ਇਕਰਾਰਨਾਮੇ ਵਿੱਚ ਇੱਕ ਸਾਲ ਵਿੱਚ ਅਸੀਂ ਇਰਾਨ ਤੇ ਅਫ਼ਗਾਨਿਸਤਾਨ ਦੋਵਾਂ ਨੂੰ 6000 ਟਨ ਕੰਟੇਨਰਾਂ ਅਤੇ ਇੱਕ ਮਿਲੀਅਨ ਟਨ ਤੋਂ ਵੱਧ ਬਾਲਣ, ਚਾਵਲ, ਖੰਡ, ਕਣਕ, ਵੱਧ ਭੇਜਿਆ ਹੈ। ਇੱਕ ਸਾਲ ਦੇ ਅੰਦਰ, ਟ੍ਰੈਫ਼ਿਕ ਵਿੱਚ ਬਹੁਤ ਵਾਧਾ ਹੋਇਆ ਹੈ, ਪਰ ਇਹ ਇੱਕ ਨਵਾਂ ਪੋਰਟ ਹੈ। ਇਸ ਨੂੰ ਵਿਕਸਤ ਕਰਨ ਵਿੱਚ ਸਮਾਂ ਲੱਗ ਸਕਦਾ ਹੈ।

ਇਰਾਨ ਦੇ ਅਖਬਾਰਾਂ ਨਾਲ ਭਾਰਤੀ ਰਾਜਦੂਤ ਦੀ ਗੱਲਬਾਤ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਤਹਿਰਾਨ ਬੀਜਿੰਗ ਨਾਲ 25 ਸਾਲ ਦੇ ਵਿਆਪਕ ਸਹਿਯੋਗ ਸਮਝੌਤੇ ਨੂੰ ਪੂਰਾ ਕਰਨ ਦੇ ਨੇੜੇ ਹੈ, ਜਿਸ ਬਾਰੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ਼ ਕਹਿੰਦੇ ਹਨ ਕਿ ਇਹ ਪਾਰਦਰਸ਼ੀ ਹੈ। ਰਾਜਦੂਤ ਧਰਮਿੰਦਰ ਨੇ ਇਹ ਵੀ ਦੱਸਿਆ ਕਿ ਚਾਬਹਾਰ ਬੰਦਰਗਾਹ ਦੇ ਸਾਜ਼ੋ-ਸਾਮਾਨ ਦੇ ਆਦੇਸ਼ ਤੀਜੇ ਦੇਸ਼- ਇਟਲੀ, ਫਿਨਲੈਂਡ, ਜਰਮਨੀ ਅਤੇ ਚੀਨ ਨੂੰ ਇਸ ਸਾਲ ਅਕਤੂਬਰ ਤੱਕ ਸਪੁਰਦ ਕੀਤੇ ਜਾਣ ਵਾਲੇ ਮੁੱਖ ਸਪਲਾਇਰ ਹਨ। ਇਤਫ਼ਾਕ ਨਾਲ ਭਾਰਤ ਨੇ ਵੀਰਵਾਰ ਨੂੰ ਜਨਰਲ ਵਿੱਤੀ ਨਿਯਮਾਂ 2017 ਵਿੱਚ ਸੋਧ ਕੀਤੀ ਹੈ। ਇਸ ਦੇ ਤਹਿਤ ਭਾਰਤ ਨਾਲ ਸਰਹੱਦੀ ਸਾਂਝ ਵਾਲੇ ਦੇਸ਼ਾਂ ਨੂੰ ਸਰਕਾਰੀ ਪ੍ਰਾਜੈਕਟਾਂ 'ਤੇ ਬੋਲੀ ਲਗਾਉਣ 'ਤੇ ਪਾਬੰਦੀ ਲਗਾਈ ਗਈ ਹੈ।

ਇਸ ਤੋਂ ਪਹਿਲਾਂ 20 ਜੁਲਾਈ ਨੂੰ ਇੱਕ ਇਰਾਨ ਦੇ ਮੰਤਰੀ ਨਾਲ ਇੱਕ ਭਾਰਤੀ ਰਾਜਦੂਤ ਦੀ ਮੁਲਾਕਾਤ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਕਿਹਾ ਕਿ ਈਰਾਨੀ ਪੱਖ ਨੇ ਤਾਜ਼ਾ ਵਿਵਾਦਿਤ ਰਿਪੋਰਟਾਂ ਲਈ ‘ਅਪ੍ਰਤੱਖ ਤੱਤਾਂ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਦਾਮ ਧਰਮੇਂਦਰ ਨੇ ਵੀਰਵਾਰ ਨੂੰ ਇਰਾਨ ਦੇ ਸੜਕ ਮੰਤਰੀ ਐਚਈ ਸਈਦ ਰਸੁਲੀ ਅਤੇ ਇਰਾਨ ਰੇਲਵੇ ਦੇ ਮੁਖੀ ਚਾਬਹਾਰ-ਜ਼ੇਹਦਨ ਰੇਲਵੇ 'ਤੇ ਚੱਲ ਰਹੇ ਸਹਿਕਾਰਤਾ ਦਾ ਜਾਇਜ਼ਾ ਲੈਣ ਲਈ ਬੁਲਾਇਆ ਸੀ।ਭਾਰਤੀ ਦੂਤਾਵਾਸ ਦੇ ਅਧਿਕਾਰਤ ਹੈਂਡਲ ਨੇ ਟਵੀਟ ਕਰਦਿਆਂ ਕਿਹਾ ਕਿ ਰਸੂਲ ਨੇ ਚਾਬਹਾਰ-ਜ਼ੇਹਦਾਨ ਰੇਲਵੇ ਤੋਂ ਭਾਰਤ ਛੱਡਣ ਦੀਆਂ ਖ਼ਬਰਾਂ 'ਤੇ ਕਿਹਾ ਕਿ ਇਨ੍ਹਾਂ ਰਿਪੋਰਟਾਂ ਦੇ ਪਿੱਛੇ ਸਵਾਰਥੀ ਹਿੱਤ ਸਨ।

ਭਾਰਤ ਨੇ ਦੱਖਣੀ-ਪੂਰਵੀ ਇਰਾਨ ਵਿੱਚ ਚਾਬਹਾਰ ਪੋਰਟ ਵਿਕਾਸ ਪ੍ਰਾਜੈਕਟ, ਕੇਂਦਰੀ ਏਸ਼ੀਆ ਦੇ ਇੱਕ ਰਣਨੀਤਕ ਅਤੇ ਅਫ਼ਗਾਨਿਸਤਾਨ ਨੂੰ ਮਨੁੱਖਤਾਵਾਦੀ ਸਹਾਇਤਾ ਲਈ ਇੱਕ ਆਵਾਜਾਈ ਰਸਤੇ ਵਜੋਂ ਪੇਸ਼ ਕੀਤਾ ਹੈ। ਕਿਉਂਕਿ ਭਾਰਤ ਨੇ ਭਾਰਤ ਦੇ ਵਪਾਰ ਲਈ ਮੱਧ ਏਸ਼ੀਆ ਵੱਲ ਜਾਣ ਵਾਲੇ ਰਸਤੇ ਪਾਕਿਸਤਾਨ ਦੁਆਰਾ ਰੋਕ ਦਿੱਤੇ ਗਏ ਹਨ।

ਭਾਰਤ ਨੂੰ ਪਹਿਲੇ ਪੜਾਅ ਵਿੱਚ ਚਾਬਹਰ ਵਿੱਚ ਸ਼ਾਹਿਦ ਬੇਹੇਸ਼ਟੀ ਬੰਦਰਗਾਹ ਬਣਾਉਣ ਦਾ ਕੰਮ ਦਿੱਤਾ ਗਿਆ ਹੈ। ਮੂਲ ਰੂਪ ਤੋਂ ਚਾਬਹਾਰ ਇੱਕ ਨਵੀਂ ਬੰਦਰਗਾਹ ਦੇ ਰੂਪ ਵਿੱਚ ਕੰਮ ਕਰੇਗੀ। ਇਹ ਹੁਣ ਵੀ ਆਪਣੇ ਵਿਕਾਸ ਦੇ ਪੜਾਅ ਉੱਤੇ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਅੱਗੇ ਵਧਾਂਗੇ ਇੱਥੇ ਆਵਾਜਾਈ ਵਧੇਗੀ। ਅਜਰਬਾਇਜਾਨ ਦੇ ਜ਼ਰੀਏ ਅਫ਼ਗਾਨੀਸਤਾਨ, ਮੱਧ ਏਸ਼ੀਆ ਤੱਕ ਆਵਾਜਾਈ ਹੋਵੇਗੀ। ਤੇਹਰਾਨ ਟਾਇਮਸ ਦੇ ਸੀਨੀਅਰ ਪੱਤਰਕਾਰਾਂ ਨੇ ਆਪਣੀ ਟਿੱਪਣੀਆਂ ਵਿੱਚ ਭਾਰਤੀ ਰਾਜਦੂਤ ਨੂੰ ਭਰੋਸਾ ਦਿੱਤਾ। ਇਰਾਨ ਲਈ ਇਸ ਸਮੇਂ ਮੁੱਖ ਬੰਦਰਗਾਹ ਬਾਂਦਰ ਅੱਬਾਸ ਹੈ। ਇਰਾਨ ਵਿੱਚ ਅਜੇ ਪੋਰਟ ਹੈਂਡਲਿੰਗ ਦਾ 90 ਫ਼ੀਸਦੀ ਵਪਾਰ ਬੰਦਰਗਾਹ ਦੇ ਰਾਸਤੇ ਹੁੰਦਾ ਹੈ। ਸਾਨੂੰ ਇੱਕ ਸਾਲ ਵਿੱਚ ਚਾਬਹਾਰ ਵਿੱਚ 3 ਫ਼ੀਸਦੀ ਮਿਲਿਆ ਹੈ ਤੇ ਸਾਨੂੰ ਚਾਬਹਾਰ ਨੂੰ ਸੁਧਾਰਣਾ ਹੋਵੇਗਾ ਇਸ ਵਿੱਚ ਸਮਾਂ ਲੱਗੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.