ਭੋਪਾਲ : ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਆਪਣੀ ਵਿਰੋਧੀ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਉੱਤੇ ਤੰਜ ਕਸਦੇ ਹੋਏ ਉਨ੍ਹਾਂ ਵਿਰੁੱਧ ਬਿਆਨ ਦਿੱਤਾ ਹੈ।
ਦਿਗਵਿਜੈ ਨੇ ਅਸ਼ੋਕਾ ਗਾਰਡਨ ਵਿਖੇ ਇੱਕ ਜਨਰੈਲੀ ਵਿੱਚ ਸੰਬੋਧਤ ਕਰਦਿਆਂ ਕਿਹਾ ਸਾਧਵੀ ਕਹਿੰਦੀ ਹੈ ਕਿ ਉਨ੍ਹਾਂ ਐਸਟੀਏ ਦੇ ਮੁਖੀ ਹੇਮੰਤ ਕਰਕਰੇ ਨੂੰ ਸ਼੍ਰਾਪ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਦਕਿ ਹੇਮੰਤ ਕਰਕਰੇ ਨੇ ਦੇਸ਼ ਲਈ ਸੱਭ ਤੋਂ ਵੱਡਾ ਬਲੀਦਾਨ ਦਿੱਤਾ ਹੈ। ਅੱਤਵਾਦੀ ਮਸੂਦ ਅਜ਼ਹਰ ਨੂੰ ਸ਼੍ਰਾਪ ਦੇ ਦਿੰਦੀ ਤਾਂ ਸਰਜੀਕਲ ਸਟ੍ਰਾਈਕ ਕਰਨ ਦੀ ਲੋੜ ਨਹੀਂ ਪੈਦੀ। ਦਿਗਵਿਜੈ ਨੇ ਸਾਧਵੀ ਪ੍ਰਗਿਆ ਠਾਕੁਰ ਵਿਰੁੱਧ ਬੋਲਦੇ ਹੋਏ ਕਿਹਾ ਕਿ ਜੇਕਰ ਉਹ ਪਾਕਿਸਤਾਨ 'ਚ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹਮੰਦ ਦੇ ਮੁੱਖੀ ਅੱਤਵਾਦੀ ਮਸੂਦ ਅਜ਼ਹਰ ਨੂੰ ਸ਼੍ਰਾਪ ਦੇ ਦਿੰਦੀ ਤਾਂ ਭਾਰਤ ਵੱਲੋਂ ਪਾਕਿਸਤਾਨ ਵਿੱਚ ਸਰਜੀਕਲ ਸਟ੍ਰਾਈਕ ਕਰਨ ਦੀ ਲੋੜ ਨਹੀਂ ਪੈਦੀ।
ਇਸ ਤੋਂ ਇਲਾਵਾ ਦਿਗਵਿਜੈ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਤਾਲ ਵਿੱਚ ਲੁੱਕੇ ਅੱਤਵਾਦੀਆਂ ਦਾ ਵੀ ਸ਼ਿਕਾਰ ਕੀਤਾ ਗਿਆ ਹੈ। ਮਗਰ ਮੈਂ ਉਨ੍ਹਾਂ ਕੋਲੋਂ ਇਹ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਵੇਲੇ ਪੁਲਵਾਮਾ ਅਤੇ ਪਠਾਨਕੋਟ ਵਿਖੇ ਅੱਤਵਾਦੀ ਹਮਲੇ ਹੋਏ ਸਨ ਉਸ ਵੇਲੇ ਉਹ ਕਿਥੇ ਸੀ ? ਉਸ ਸਮੇਂ ਅਸੀਂ ਅਜਿਹੇ ਹਮਲੀਆਂ ਤੋਂ ਬਚਣ ਲਈ ਸਮਰੱਥ ਕਿਉਂ ਨਹੀਂ ਸੀ। ਉਨ੍ਹਾਂ ਕਿਹਾ ਕਿ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈ ਹਨ ਅਤੇ ਮੋਦੀ ਜੀ ਕਹਿੰਦੇ ਹਨ ਕਿ ਹਿੰਦੂਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਹਿੰਦੂ ਖ਼ਤਰੇ ਵਿੱਚ ਹਨ। ਮੈਂ ਦੱਸਣਾ ਚਾਹੂੰਗਾ ਕਿ ਅਜਿਹੇ ਧਰਮ ਨੂੰ ਵੇਚਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਦਿਗਵਿਜੈ ਸਿੰਘ ਨੇ ਭਾਜਪਾ ਪਾਰਟੀ ਦੇ ਨੇਤਾਵਾਂ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਅਸੀਂ ਹਰ-ਹਰ-ਮਹਾਂਦੇਵ ਬੋਲਦੇ ਹਾਂ ਪਰ ਭਾਜਪਾ ਪਾਰਟੀ ਦੇ ਨੇਤਾ ਹਰ-ਹਰ-ਮੋਦੀ ਦੇ ਨਾਅਰੇ ਲਗਾ ਕੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।