ETV Bharat / bharat

ਰਾਜ ਸਭਾ 'ਚ ਬੋਲੇ ਸ਼ਾਹ- NPR ਲਈ ਦਸਤਾਵੇਜ਼ ਦੀ ਲੋੜ ਨਹੀਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਕਿਹਾ ਕਿ ਦਿੱਲੀ ਦੰਗਿਆਂ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਸ਼ਾਹ ਨੇ ਕਿਹਾ ਕਿ NPR ਲਈ ਦਸਤਾਵੇਜ਼ ਦੀ ਲੋੜ ਨਹੀਂ।

ਗ੍ਰਹਿ ਮੰਤਰੀ ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ
author img

By

Published : Mar 12, 2020, 10:45 PM IST

Updated : Mar 12, 2020, 11:57 PM IST

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਕਿਹਾ ਕਿ ਦਿੱਲੀ ਹਿੰਸਾ ਮਾਮਲਿਆਂ ਵਿੱਚ ਕਿਸੇ ਵਿਅਕਤੀ ਨਾਲ ਪੱਖ-ਪਾਤ ਨਹੀਂ ਕੀਤਾ ਜਾਵੇਗਾ ਅਤੇ ਦੰਗਿਆਂ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਸੇ ਵੀ ਧਰਮ ਜਾਂ ਪਾਰਟੀ ਦਾ ਹੋਵੇ।

ਰਾਜ ਸਭਾ 'ਚ ਬੋਲੇ ਅਮਿਤ ਸ਼ਾਹ

ਸ਼ਾਹ ਨੇ ਵੀਰਵਾਰ ਨੂੰ ਸੰਸਦ ਦੇ ਉੱਚ ਸਦਨ ਵਿੱਚ ਦਿੱਲੀ ਹਿੰਸਾ ਮਾਮਲੇ 'ਤੇ ਹੋਈ ਵਿਚਾਰ ਚਰਚਾ 'ਤੇ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੰਗਿਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਵਿਗਿਆਨਿਕ ਤੇ ਪ੍ਰਮਾਣਿਕ ਤਰੀਕੇ ਨਾਲ ਤੇਜ਼ੀ ਨਾਲ ਕਰ ਰਹੀ ਹੈ। ਸ਼ਾਹ ਨੇ ਬੀਤੇ ਦਿਨੀਂ ਲੋਕ ਸਭਾ ਵਿੱਚ ਦਿੱਤੇ ਆਪਣੇ ਕਥਨਾਂ ਨੂੰ ਮੁੜ ਦੁਹਰਾਇਆ ਕਿ ਦੰਗਾ ਕਰਨ ਵਾਲੇ ਚਾਹੇ ਕਿਸੇ ਵੀ ਧਰਮ, ਪੱਖ ਜਾਂ ਪਾਰਟੀ ਨਾਲ ਸਬੰਧਤ ਹੋਣ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ।

ਰਾਜ ਸਭਾ 'ਚ ਬੋਲੇ ਅਮਿਤ ਸ਼ਾਹ

ਗ੍ਰਹਿ ਮੰਤਰੀ ਨੇ ਵਿਰੋਧੀਆਂ ਵੱਲੋਂ ਉਨ੍ਹਾਂ 'ਤੇ ਲੋਕ ਸਭਾ 'ਚ ਚਰਚਾ ਤੋਂ ਭੱਜਣ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਨੇ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ, ਲੋਕਾਂ ਦੇ ਮੁੜ ਵਸੇਬੇ ਲਈ, ਜ਼ਖ਼ਮੀਆਂ ਦੇ ਇਲਾਜ ਲਈ ਅਤੇ ਦੋਸ਼ੀਆਂ ਨੂੰ ਫੜਿਆ ਜਾ ਸਕੇ, ਇਸ ਲਈ ਚਰਚਾ ਦਾ ਸਮਾਂ ਮੰਗਿਆ ਗਿਆ।

ਰਾਜ ਸਭਾ 'ਚ ਬੋਲੇ ਅਮਿਤ ਸ਼ਾਹ

ਵਿਰੋਧੀਆਂ ਵੱਲੋਂ ਭਾਜਪਾ ਆਗੂਆਂ 'ਤੇ ਦੰਗਾ ਭੜਕਾਉਣ ਦੇ ਦੋਸ਼ਾਂ 'ਤੇ ਸ਼ਾਹ ਨੇ ਉਨ੍ਹਾਂ 'ਤੇ ਹੀ ਵਾਰ ਕਰਦਿਆਂ ਕਿਹਾ ਕਿ ਸਰਕਾਰ ਕੋਲ 24 ਫਰਵਰੀ ਤੋਂ ਪਹਿਲਾਂ ਹੀ ਖ਼ਬਰ ਆ ਗਈ ਸੀ ਕਿ ਦਿੱਲੀ ਹਿੰਸਾ ਲਈ ਫ਼ੰਡ ਵਿਦੇਸ਼ਾਂ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ 5 ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ।

ਐਨਪੀਆਰ 'ਤੇ ਬੋਲੇ ਸ਼ਾਹ

ਇਸ ਦੇ ਨਾਲ ਹੀ ਕੌਮੀ ਜਨਸੰਖਿਆ ਰਜਿਸਟਰ ਦੀ ਪ੍ਰਕਿਰਿਆ (ਐਨਪੀਆਰ) 'ਤੇ ਬੋਲਦਿਆਂ ਸ਼ਾਹ ਨੇ ਕਿਹਾ ਕਿ ਇਸ ਵਿੱਚ ਕਿਸੇ ਨੂੰ ਦਸਤਾਵੇਜ਼ ਪੇਸ਼ ਨਹੀਂ ਕਰਨੇ ਪੈਣਗੇ ਅਤੇ ਕਿਸੇ ਦੀ ਨਾਗਰਿਕਤਾ 'ਤੇ ਸ਼ੱਕ ਨਹੀਂ ਕੀਤਾ ਜਾਵੇਗਾ।

Last Updated : Mar 12, 2020, 11:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.