ETV Bharat / bharat

ਨਿਰਭਯਾ ਮਾਮਲਾ: ਅੱਜ ਹੋ ਸਕਦੈ ਫਾਂਸੀ ਦੀ ਤਾਰੀਕ ਦਾ ਐਲਾਨ - ਪਟਿਆਲਾ ਹਾਊਸ ਕੋਰਟ

ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਨੂੰ ਲੈ ਕੇ ਤਾਰੀਕ ਦਾ ਐਲਾਨ ਮੰਗਲਵਾਰ ਨੂੰ ਹੋ ਸਕਦਾ ਹੈ। ਤਿਹਾੜ ਜੇਲ ਵਿੱਚ ਇਸ ਸਬੰਧੀ ਤਿਆਰੀ ਚੱਲ ਰਹੀ ਹੈ।

nirbhaya case update
ਫ਼ੋਟੋ
author img

By

Published : Jan 7, 2020, 8:49 AM IST

Updated : Jan 7, 2020, 11:46 AM IST

ਨਵੀਂ ਦਿੱਲੀ: ਨਿਰਭਯਾ ਮਾਮਲੇ ਦੇ ਦੋਸ਼ੀਆਂ ਦਾ ਆਖ਼ਰਕਾਰ ਸਜ਼ਾ ਭੁਗਤਣ ਦਾ ਸਮਾਂ ਆ ਗਿਆ ਹੈ। ਦੋਸ਼ੀਆਂ ਦੀ ਫਾਂਸੀ ਨੂੰ ਲੈ ਕੇ ਅੱਜ ਅਦਾਲਤ ਤਾਰੀਕ ਦਾ ਐਲਾਨ ਕਰੇਗੀ। ਜੇਲ ਪ੍ਰਸ਼ਾਸਨ ਦੀਆਂ ਤਿਆਰੀਆਂ ਨੂੰ ਵੇਖ ਕੇ ਲੱਗਦਾ ਹੈ ਕਿ ਉਨ੍ਹਾਂ ਵਲੋਂ ਫਾਂਸੀ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਦੇਰ ਹੈ, ਤਾਂ ਸਿਰਫ਼ ਅਦਾਲਤ ਵਲੋਂ ਹੁਕਮ ਆਉਣ ਦੀ, ਜੋ ਅੱਜ ਹੋ ਸਕਦਾ ਹੈ।

ਤਿਹਾੜ ਜੇਲ ਵਿੱਚ ਕਰੀਬ 25 ਲੱਖ ਰੁਪਏ ਦੀ ਲਾਗ਼ਤ ਨਾਲ ਇੱਕ ਤਖ਼ਤਾ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਸਾਫ਼ ਹੈ ਕਿ ਚਾਰੋਂ ਦੋਸ਼ੀਆਂ ਨੂੰ ਇੱਕਠੇ ਫਾਂਸੀ ਉੱਤੇ ਲਟਕਾਉਣ ਦੇ ਇੰਤਜ਼ਾਮ ਵੀ ਕਰ ਲਏ ਹਨ। ਪੁਰਾਣੇ ਫਾਂਸੀ ਘਰ ਦੇ ਤਖ਼ਤੇ ਉੱਤੇ ਇੱਕਠੇ ਦੋ ਲੋਕਾਂ ਨੂੰ ਫਾਂਸੀ ਦੇਣ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਤਖ਼ਤਾ ਵੀ ਤਿਆਰ ਕੀਤਾ ਜਾ ਚੁੱਕਾ ਹੈ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਜੇਲ ਪੱਧਰ ਉੱਤੇ ਫਾਂਸੀ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਵੇਗੀ।

ਦੱਸ ਦਈਏ ਕਿ ਨਿਰਭਿਆ ਦੀ ਮਾਂ ਵਲੋਂ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੇ ਡੇਥ ਵਾਰੰਟ ਉੱਤੇ ਸੁਣਵਾਈ ਲਈ 7 ਜਨਵਰੀ ਯਾਨੀ ਅੱਜ ਦੀ ਤਾਰੀਕ ਦਿੱਤੀ ਸੀ। ਅੱਜ ਕੋਰਟ ਵਿੱਚ ਸੁਣਵਾਈ ਹੈ। ਹਾਲਾਂਕਿ, ਦੋਸ਼ੀਆਂ ਕੋਲ ਅਜੇ ਕਿਊਰੇਟਿਵ ਪਟੀਸ਼ਨ ਅਤੇ ਰਹਿਮ ਪਟੀਸ਼ਨ ਦੇ ਵਿਕਲਪ ਬਾਕੀ ਹਨ।

ਇਸ ਤੋਂ ਪਹਿਲਾ ਨਿਰਭਿਆ ਦੇ ਦੋਸ਼ੀਆਂ ਵਲੋਂ ਜੇਲ ਵਿੱਚ ਅਪਰਾਧਕ ਵਾਰਦਾਤ ਦੀ ਸਾਜਿਸ਼ ਰਚੇ ਜਾਣ ਦੀਆਂ ਖ਼ਬਰਾਂ ਵੀ ਸਾਹਮਣਏ ਆਈਆਂ ਸਨ। ਉਹ ਖੁਦ ਉੱਤੇ ਨਵਾਂ ਅਪਰਾਧਕ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ, ਤਾਂ ਕਿ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਕੁੱਝ ਸਮੇਂ ਲਈ ਟਲ ਜਾਵੇ।

ਇਹ ਵੀ ਪੜ੍ਹੋ: ਜੇਐੱਨਯੂ ਵਿਦਿਆਰਥੀਆਂ ਨਾਲ ਕੁੱਟਮਾਰ, ਹਿੰਦੂ ਰੱਖਿਆ ਦਲ ਨੇ ਲਈ ਜ਼ਿੰਮੇਵਾਰੀ

Intro:Body:

nirbhaya

Conclusion:
Last Updated : Jan 7, 2020, 11:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.