ETV Bharat / bharat

ਨਿਰਭਯਾ ਮਾਮਲਾ: ਸੁਪਰੀਮ ਕੋਰਟ ਨੇ ਫਾਂਸੀ ਰੋਕਣ ਵਾਲੀ ਪਟੀਸ਼ਨ ਕੀਤੀ ਰੱਦ, ਤੈਅ ਸਮੇਂ 'ਤੇ ਹੋਵੇਗੀ ਫਾਂਸੀ

ਸੁਪਰੀਮ ਕੋਰਟ ਵੱਲੋਂ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਤੈਅ ਕਰ ਦਿੱਤੀ ਗਈ ਹੈ। ਅੱਜ ਅੱਧੀ ਰਾਤ ਨੂੰ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਜੋ ਤੈਅ ਸਮੇਂ 'ਤੇ ਹੀ ਫਾਂਸੀ ਦਿੱਤੀ ਜਾ ਸਕੇ। ਇਸ ਰੋਕਣ ਦੇ ਲਈ ਦੋਸ਼ੀਆਂ ਵੱਲੋਂ ਕਾਫ਼ੀ ਦਾਅ-ਪੇਚ ਖੇਡੇ ਗਏ ਪਰ ਦੋਸ਼ੀਆਂ ਨੂੰ ਤੈਅ ਸਮੇਂ 'ਤੇ ਹੀ ਫਾਂਸੀ ਦਿੱਤੀ ਜਾਵੇਗੀ।

ਫ਼ੋਟੋ
ਫ਼ੋਟੋ
author img

By

Published : Mar 20, 2020, 4:19 AM IST

Updated : Mar 20, 2020, 4:27 AM IST

ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਤੈਅ ਕਰ ਦਿੱਤੀ ਗਈ ਹੈ। ਇਸ ਰੋਕਣ ਦੇ ਲਈ ਦੋਸ਼ੀਆਂ ਵੱਲੋਂ ਕਾਫ਼ੀ ਦਾਅ-ਪੇਚ ਖੇਡੇ ਗਏ ਪਰ ਦੋਸ਼ੀਆਂ ਨੂੰ ਤੈਅ ਸਮੇਂ 'ਤੇ ਹੀ ਫਾਂਸੀ ਦਿੱਤੀ ਜਾਵੇਗੀ।

ਅੱਜ ਅੱਧੀ ਰਾਤ ਨੂੰ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਜੋ ਤੈਅ ਸਮੇਂ 'ਤੇ ਹੀ ਫਾਂਸੀ ਦਿੱਤੀ ਜਾ ਸਕੇ। ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਸਮੇਤ ਨਿਰਭਯਾ ਦੇ ਮਾਪੇ ਵੀ ਸੁਪਰੀਮ ਕੋਰਟ ਪਹੁੰਚੇ।

ਤੁਹਾਨੂੰ ਦੱਸ ਦਈਏ ਕਿ ਦੋਸ਼ੀਆਂ ਦੇ ਵਕੀਲ ਵੱਲੋਂ ਫ਼ਾਂਸੀ ਦੀ ਸਜ਼ਾ ਰੁਕਵਾਉਣ ਦੇ ਲਈ ਆਖ਼ਰੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ।

  • Delhi: Asha Devi, mother of 2012 Delhi gang-rape victim show victory sign after Supreme Court's dismissal of death row convict Pawan Gupta's plea seeking stay on execution. pic.twitter.com/FPDy0hgisv

    — ANI (@ANI) March 19, 2020 " class="align-text-top noRightClick twitterSection" data=" ">

ਵਕੀਲ ਏ.ਪੀ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਪਵਨ ਕੁਮਾਰ 2012 ਵਿੱਚ ਨਾਬਾਲਿਗ ਸੀ। ਏ.ਪੀ ਸਿੰਘ ਨੇ ਕੋਰਟ ਵਿੱਚ ਦਸਤਾਵੇਜ਼ ਵੀ ਦਿਖਾਏ, ਜਿਸ ਨੂੰ ਲੈ ਕੇ ਜੱਜ ਨੇ ਕਿਹਾ ਕਿ ਇਹ ਸਭ ਪਹਿਲਾਂ ਹੀ ਕੋਰਟ ਵਿੱਚ ਪੇਸ਼ ਹੋ ਚੁੱਕਾ ਹੈ।

ਜਸਟਿਸ ਭੂਸ਼ਣ ਨੇ ਪੁੱਛਿਆ ਕਿ ਕਿਸ ਆਧਾਰ ਉੱਤੇ ਪਹਿਲਾਂ ਹੀ ਖ਼ਾਰਜ ਹੋ ਚੁੱਕੀ ਰਹਿਮ ਅਪੀਲ ਨੂੰ ਚੈਲੰਜ ਕੀਤਾ ਜਾ ਰਿਹਾ ਹੈ?

ਦੋਸ਼ੀ ਪਵਨ ਗੁਪਤਾ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ ਸੀ, ਫਾਂਸੀ ਦੀ ਸਜ਼ਾ ਇੱਕ-ਦੋ ਦਿਨਾਂ ਲਈ ਟਾਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬਿਆਨ ਦਰਜ ਕਰਾ ਸਕੇ।

ਦੋਸ਼ੀ ਪਵਨ ਗੁਪਤਾ ਦੇ ਵਕੀਲ ਏ ਪੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਾਂਗੂੰ ਇਸ ਕੇਸ ਵਿੱਚ ਵੀ ਦੋਸ਼ੀਆਂ ਦੀ ਸਜ਼ਾ ਰੀਮਿਸ਼ਨ ਕੀਤੀ ਜਾਵੇ।

ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ 5.30 ਵਜੇ ਤਿਹਾੜ ਜੇਲ੍ਹ ਨਿਰਭਯਾ ਗੈਂਗਰੇਪ ਦੇ ਚਾਰੋਂ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਜਾਵੇਗੀ।

Last Updated : Mar 20, 2020, 4:27 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.