ETV Bharat / bharat

ਨਿਰਭਯਾ ਮਾਮਲਾ: ਕੁੱਝ ਹੀ ਦੇਰ ਵਿੱਚ ਆਵੇਗਾ ਫ਼ੈਸਲਾ - delhi nirbhaya gang rape and murder case

ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 2012 ਦੇ ਸਮੂਹਕ ਬਲਾਤਕਾਰ ਪੀੜਤ ਲੜਕੀ ਦੇ ਮਾਪਿਆਂ ਦੀ ਪਟੀਸ਼ਨ 'ਤੇ ਅੱਜ ਦੁਪਹਿਰ 3.30 ਵਜੇ ਫੈਸਲਾ ਸੁਣਾਏਗੀ। ਇਸ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਸਾਰੇ 4 ਨੂੰ ਫਾਂਸੀ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਅਤੇ ਉਨ੍ਹਾਂ ਵਿਰੁੱਧ ਮੌਤ ਦੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

nirbhaya case update
ਫ਼ੋਟੋ
author img

By

Published : Jan 7, 2020, 3:17 PM IST

Updated : Jan 7, 2020, 4:34 PM IST

ਨਵੀਂ ਦਿੱਲੀ: ਨਿਰਭਯਾ ਮਾਮਲੇ ਦੇ ਦੋਸ਼ੀਆਂ ਦਾ ਆਖ਼ਰਕਾਰ ਸਜ਼ਾ ਭੁਗਤਣ ਦਾ ਸਮਾਂ ਆ ਗਿਆ ਹੈ। ਦੋਸ਼ੀਆਂ ਦੀ ਫਾਂਸੀ ਨੂੰ ਲੈ ਕੇ ਮੰਗਲਵਾਰ ਨੂੰ ਪਟਿਆਲਾ ਹਾਊਸ ਅਦਾਲਤ ਤਾਰੀਕ ਉੱਤੇ ਸੁਣਵਾਈ ਮੁੜ 3:30 ਵਜੇ ਸ਼ੁਰੂ ਹੋਵੇਗੀ। ਜੇਲ ਪ੍ਰਸ਼ਾਸਨ ਵਲੋਂ ਤਿਆਰੀਆਂ ਲਗਭਗ ਪੂਰੀਆਂ ਹਨ। ਉਨ੍ਹਾਂ ਵਲੋਂ ਫਾਂਸੀ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਦੇਰ ਹੈ ਤਾਂ ਸਿਰਫ਼ ਅਦਾਲਤ ਵਲੋਂ ਹੁਕਮ ਆਉਣ ਦੀ।

ਤਿਹਾੜ ਜੇਲ ਵਿੱਚ ਕਰੀਬ 25 ਲੱਖ ਰੁਪਏ ਦੀ ਲਾਗ਼ਤ ਨਾਲ ਇੱਕ ਤਖ਼ਤਾ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਸਾਫ਼ ਹੈ ਕਿ ਚਾਰੋਂ ਦੋਸ਼ੀਆਂ ਨੂੰ ਇੱਕਠੇ ਫਾਂਸੀ ਉੱਤੇ ਲਟਕਾਉਣ ਦੇ ਇੰਤਜ਼ਾਮ ਵੀ ਕਰ ਲਏ ਗਏ ਹਨ। ਪੁਰਾਣੇ ਫਾਂਸੀ ਘਰ ਦੇ ਤਖ਼ਤੇ ਉੱਤੇ ਇੱਕਠੇ ਦੋ ਲੋਕਾਂ ਨੂੰ ਫਾਂਸੀ ਦੇਣ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਤਖ਼ਤਾ ਵੀ ਤਿਆਰ ਕੀਤਾ ਜਾ ਚੁੱਕਾ ਹੈ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਹੁਣ ਜੇਲ ਪੱਧਰ ਉੱਤੇ ਫਾਂਸੀ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਵੇਗੀ।

ਦੱਸ ਦਈਏ ਕਿ ਨਿਰਭਿਆ ਦੀ ਮਾਂ ਵਲੋਂ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੇ ਡੇਥ ਵਾਰੰਟ ਉੱਤੇ ਸੁਣਵਾਈ ਲਈ 7 ਜਨਵਰੀ ਯਾਨੀ ਅੱਜ ਦੀ ਤਾਰੀਕ ਦਿੱਤੀ ਸੀ। ਅੱਜ ਕੋਰਟ ਵਿੱਚ ਸੁਣਵਾਈ ਦੌਰਾਨ ਵਕੀਲ ਨੇ ਡੇਥ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਨਿਰਭਿਆ ਦੇ ਦੋਸ਼ੀਆਂ ਵਲੋਂ ਜੇਲ ਵਿੱਚ ਅਪਰਾਧਕ ਵਾਰਦਾਤ ਦੀ ਸਾਜਿਸ਼ ਰਚੇ ਜਾਣ ਦੀਆਂ ਖ਼ਬਰਾਂ ਵੀ ਸਾਹਮਣਏ ਆਈਆਂ ਸਨ। ਉਹ ਖੁਦ ਉੱਤੇ ਨਵਾਂ ਅਪਰਾਧਕ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ, ਤਾਂ ਕਿ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਕੁੱਝ ਸਮੇਂ ਲਈ ਟਲ ਜਾਵੇ।

ਇਹ ਵੀ ਪੜ੍ਹੋ: ਨਨਕਾਣਾ ਸਾਹਿਬ ਹਮਲਾ ਮਾਮਲਾ: ਪਾਕਿ ਸਫ਼ਾਰਤਖਾਨੇ ਨੇੜੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੱਥੋਪਾਈ

Intro:Body:

Title *:

Conclusion:
Last Updated : Jan 7, 2020, 4:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.