ਨਵੀਂ ਦਿੱਲੀ: ਨਿਰਭਯਾ ਦੇ ਦੋਸ਼ੀ ਫਾਂਸੀ ਤੋਂ ਬਚਣ ਲਈ ਹਰ ਰੋਜ਼ ਨਵੀਆਂ ਚਾਲਾਂ ਚਲ ਰਹੇ ਹਨ। ਹੁਣ ਦੋਸ਼ੀ ਵਿਨੈ ਸ਼ਰਮਾ ਵੱਲੋਂ ਉਸ ਦੇ ਵਕੀਲ ਏਪੀ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿੱਚ ਵਿਨੈ ਦੀ ਮਾਨਸਿਕ ਸਥਿਤੀ ਨੂੰ ਖ਼ਰਾਬ ਦੱਸਦਿਆਂ ਉਸ ਲਈ ਇਲਾਜ ਦੀ ਮੰਗ ਕੀਤੀ ਗਈ ਹੈ।
ਵਕੀਲ ਏਪੀ ਸਿੰਘ ਨੇ ਅਰਜ਼ੀ ਵਿੱਚ ਕਿਹਾ ਕਿ ਵਿਨੈ ਸ਼ਰਮਾ ਸੱਟ ਲੱਗਣ ਤੋਂ ਬਾਅਦ ਆਪਣੀ ਮਾਂ ਨੂੰ ਵੀ ਪਛਾਣ ਨਹੀਂ ਪਾ ਰਿਹਾ ਹੈ। ਵਕੀਲ ਵੱਲੋਂ ਕਿਹਾ ਗਿਆ ਕਿ ਉਸ ਨੂੰ ਗੰਭੀਰ ਸਿਜੋਫ੍ਰੋਨਿਆ ਹੋ ਸਕਦਾ ਹੈ। ਅਜਿਹੇ 'ਚ ਉਸ ਦਾ ਮੈਡੀਕਲ ਚੈਕਅੱਪ ਕਰਵਾਇਆ ਜਾਏ ਤੇ ਉਸ ਦੀ ਰਿਪੋਰਟ ਅਦਾਲਤ ਵਿੱਚ ਦਾਖ਼ਲ ਹੋ।
ਅਦਾਲਤ ਨੇ ਡਾਕਟਰੀ ਇਲਾਜ ਦੇ ਦਿੱਤੇ ਆਦੇਸ਼
ਇਸ ਪਟੀਸ਼ਨ 'ਤੇ ਪਟਿਆਲਾ ਹਾਉਸ ਕੋਰਟ ਨੇ ਤਿਹਾੜ ਜੇਲ੍ਹ ਨੂੰ ਕਿਹਾ ਕਿ ਦੋਸ਼ੀ ਵਿਨੈ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਤਿਹਾੜ ਜੇਲ੍ਹ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀ ਵਿਨੈ ਸ਼ਰਮਾ ਨਾਲ ਪੇਸ਼ ਆਉਣ ਦਾ ਉਹ ਦੋਸ਼ੀ ਵਿਨੈ ਸ਼ਰਮਾ ਦਾ ਇਲਾਜ਼ ਕਰਵਾਏ। ਅਦਾਲਤ ਨੇ ਕਿਹਾ ਹੈ ਕਿ ਉਹ ਸ਼ਨੀਵਾਰ ਨੂੰ ਇਸ ਮਾਮਲੇ ਵਿੱਚ ਮੁੜ ਸੁਣਵਾਈ ਕਰਨਗੇ।
ਜੇਲ੍ਹ ਵਿੱਚ ਖ਼ੁਦ ਨੂੰ ਜ਼ਖ਼ਮੀ ਕਰਨ ਦੀ ਕੀਤੀ ਕੋਸ਼ਿਸ਼
16 ਫਰਵਰੀ ਨੂੰ ਵਿਨੈ ਨੇ ਤਿਹਾੜ ਜੇਲ੍ਹ ਵਿੱਚ ਕੰਧ ਉੱਤੇ ਆਪਣਾ ਸਿਰ ਮਾਰ ਦਿੱਤਾ ਸੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਹਾਲਾਂਕਿ, ਉਸ ਨੂੰ ਮਾਮੂਲੀ ਸੱਟ ਲੱਗੀ ਸੀ।
ਕੇਜਰੀਵਾਲ ਦੇ ਸਮਾਰਟ ਸਕੂਲਾਂ ਦੀ ਅਮਰੀਕਾ ਤੱਕ ਧੱਕ, ਟਰੰਪ ਦੀ ਪਤਨੀ ਕਰੇਗੀ ਦੌਰਾ
ਇਹ ਵੀ ਦਿਲਚਸਪ ਹੈ ਕਿ ਸਿਰਫ਼ 2 ਦਿਨ ਪਹਿਲਾਂ ਵਿਨੈ ਨੇ ਤਿਹਾੜ ਜੇਲ੍ਹ ਵਿੱਚ ਕਾਨੂੰਨੀ ਸੇਵਾ ਦੇ ਵਕੀਲ ਰਵੀ ਕਾਜ਼ੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਵਿਨੈ ਨੇ ਜੇਲ੍ਹ ਦੇ ਲੋਕਾਂ ਦੇ ਜ਼ਰੀਏ ਇਹ ਦੱਸ ਦਿੱਤਾ ਸੀ ਕਿ ਉਹ ਨਹੀਂ ਚਾਹੁੰਦਾ ਕਿ ਰਵੀ ਕਾਜ਼ੀ ਉਸ ਦਾ ਵਕੀਲ ਬਣੇ।
ਪਿਛਲੇ ਹਫ਼ਤੇ ਤੱਕ, ਵਿਨੈ ਨੇ ਏਪੀ ਸਿੰਘ ਬਦਲਣ ਦੀ ਗੱਲ ਕੀਤੀ ਸੀ ਤੇ ਅੱਜ ਏਪੀ ਸਿੰਘ ਖ਼ੁਦ ਪਟਿਆਲਾ ਹਾਉਸ ਕੋਰਟ ਵਿੱਚ ਅਰਜ਼ੀ ਦੇ ਚੁੱਕੇ ਹਨ। ਯਾਨੀ ਦੋਸ਼ੀ ਅਤੇ ਉਨ੍ਹਾਂ ਦੇ ਵਕੀਲ 3 ਮਾਰਚ ਦੀ ਮੌਤ ਦੀ ਸਜ਼ਾ ਤੋਂ ਬਚਣ ਲਈ ਲਗਾਤਾਰ ਨਵੀਆਂ ਚਾਲਾਂ ਅਪਣਾ ਰਹੇ ਹਨ।