ਨਵੀਂ ਦਿੱਲੀ : ਨਿਰਭਯਾ ਜਬਰ ਜਨਾਹ ਤੇ ਕਤਲ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਦੀ ਪਟਿਆਲਾ ਕੋਰਟ ਨੇ ਚਾਰੇ ਮੁਲਜ਼ਮਾਂ ਵਿਰੁੱਧ ਨਵਾਂ ਡੈਥ ਵਾਰੰਟ ਜਾਰੀ ਕਰ ਦਿੱਤਾ ਹੈ। ਦੋਸ਼ੀਆਂ ਨੂੰ 3 ਮਾਰਚ ਨੂੰ ਫਾਂਸੀ ਦਿੱਤੀ ਜਾਵੇਗੀ।
ਪਟਿਆਲਾ ਹਾਊਸ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫ਼ਾਂਸੀ ਦੀ ਸਜ਼ਾ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ।
ਪਹਿਲਾਂ ਵੀ ਦੋ ਵਾਰ ਜਾਰੀ ਹੋਇਆ ਡੈਥ ਵਾਰੰਟ
ਨਿਰਭਯਾ ਮਾਮਲੇ ਨੂੰ ਲੈ ਕੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰੇ ਮੁਲਜ਼ਮਾਂ ਵਿਰੁੱਧ ਇਸ ਤੋਂ ਪਹਿਲਾਂ ਵੀ ਦੋ ਵਾਰ ਡੈਥ ਵਾਰੰਟ ਜਾਰੀ ਕੀਤੇ ਸਨ। ਦੱਸਣਯੋਗ ਹੈ ਕਿ ਪਹਿਲਾ ਡੈਥ ਵਾਰੰਟ ਜਾਰੀ ਕਰਦੇ ਹੋਏ ਐਡੀਸ਼ਨਲ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਫ਼ੈਸਲਾ ਸੁਣਾਇਆ ਸੀ। ਉਸ ਵੇਲੇ ਚਾਰੇ ਮੁਲਜ਼ਮਾਂ ਨੂੰ 22 ਜਨਵਰੀ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਸੀ। ਜਿਸ ਸਮੇਂ ਇਹ ਫ਼ੈਸਲਾ ਸੁਣਾਇਆ ਗਿਆ ਉਸ ਵੇਲੇ ਕੋਰਟ ਰੂਮ ਵਿੱਚ ਸਿਰਫ਼ ਜੱਜ, ਜੇਲ੍ਹ ਦੇ ਅਧਿਕਾਰੀ ਤੇ ਵਕੀਲ ਹੀ ਮੌਜੂਦ ਸਨ।
-
Asha Devi, Mother of 2012 Delhi gang-rape victim: I am not very happy as this is the third time that death warrant has been issued. We have struggled so much, so I am satisfied that death warrant has been issued finally. I hope they (convicts) will be executed on 3rd March. https://t.co/lUI3flqwzU pic.twitter.com/gkuYNnGocX
— ANI (@ANI) February 17, 2020 " class="align-text-top noRightClick twitterSection" data="
">Asha Devi, Mother of 2012 Delhi gang-rape victim: I am not very happy as this is the third time that death warrant has been issued. We have struggled so much, so I am satisfied that death warrant has been issued finally. I hope they (convicts) will be executed on 3rd March. https://t.co/lUI3flqwzU pic.twitter.com/gkuYNnGocX
— ANI (@ANI) February 17, 2020Asha Devi, Mother of 2012 Delhi gang-rape victim: I am not very happy as this is the third time that death warrant has been issued. We have struggled so much, so I am satisfied that death warrant has been issued finally. I hope they (convicts) will be executed on 3rd March. https://t.co/lUI3flqwzU pic.twitter.com/gkuYNnGocX
— ANI (@ANI) February 17, 2020
ਹੋਰ ਪੜ੍ਹੋ : ਇੰਦਰਾ ਗਾਂਧੀ ਹਵਾਈ ਅੱਡੇ ਤੋਂ 42 ਲੱਖ ਤੋਂ ਵੱਧ ਵਿਦੇਸ਼ੀ ਕਰੰਸੀ ਕੀਤੀ ਜ਼ਬਤ
ਦੋਸ਼ੀਆਂ ਵਿਰੁੱਧ ਤੀਜਾ ਡੈਥ ਵਾਰੰਟ ਜਾਰੀ ਹੋਣ 'ਤੇ ਲੋਕਾਂ 'ਚ ਖੁਸ਼ੀ
ਨਿਰਭਯਾ ਦੇ ਦੋਸ਼ੀਆਂ ਵਿਰੁੱਧ ਜਦੋਂ ਮੌਤ ਦਾ ਪਹਿਲਾ ਵਾਰੰਟ ਜਾਰੀ ਕੀਤਾ ਗਿਆ ਸੀ, ਤਾਂ ਦਿੱਲੀ ਵਾਸੀਆਂ ਦੇ ਚਿਹਰੇ ਖ਼ੁਸ਼ੀ ਨਾਲ ਖਿੜੇ ਹੋਏ ਸਨ। ਹੁਣ ਵੀ ਜਦ ਤੀਜਾ ਡੈਥ ਵਾਰੰਟ ਜਾਰੀ ਕੀਤਾ ਗਿਆ ਹੈ ਤਾਂ ਦਿੱਲੀ ਦੇ ਲੋਕ ਖੁਸ਼ ਹਨ।
ਔਰਤਾਂ ਨੇ ਕਿਹਾ ਕਿ ਇਨਸਾਫ਼ ਮਿਲਣ ਵਿੱਚ ਸਮਾਂ ਜ਼ਰੂਰ ਲੱਗਾ ਹੈ ਪਰ ਉਹ ਇਸ ਇਨਸਾਫ਼ ਤੋਂ ਬੇਹਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧ ਲਈ ਫ਼ਾਂਸੀ ਦੀ ਸਜ਼ਾ ਬਿਲਕੁੱਲ ਸਹੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਦਰਿੰਦਗੀ ਨਾ ਕਰ ਸਕੇ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਨੂੰ ਇਹ ਸਜ਼ਾ ਕਈ ਸਾਲਾਂ ਬਾਅਦ ਮਿਲ ਰਹੀ ਹੈ ਜੋ ਕਿ ਪਹਿਲਾਂ ਹੀ ਮਿਲ ਜਾਣੀ ਚਾਹੀਦੀ ਸੀ।