ਹੈਦਰਾਬਾਦ: ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਅਜਿਹੀ ਸਥਿਤੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਪੀੜਤਾਂ ਦੇ ਇਲਾਜ ਲਈ ਗਿਲਿਅਡ ਸਾਇੰਸਿਜ਼ ਇੰਕ ਦੇ ਐਂਟੀਵਾਇਰਲ ਡਰੱਗ ਰੈਮਡੇਸੀਵਰ ਅਤੇ ਐਂਟੀ ਇੰਫਲਾਮੈਟਰੀ ਇਲਾਜ ਦੀ ਦਵਾਈ ਬੈਰਿਸੀਟਨਿਬ ਦੇ ਸੁਮੇਲ ਦਾ ਅਧਿਐਨ ਕਰਨ ਲਈ ਕਲੀਨਿਕਲ ਪ੍ਰਯੋਗ ਸ਼ੁਰੂ ਕਰ ਦਿੱਤਾ ਹੈ।
ਇਸ ਵੇਲੇ ਅਮਰੀਕਾ ਵਿੱਚ ਟੈਸਟ ਲਈ ਹਸਪਤਾਲ ਵਿੱਚ ਭਰਤੀ ਕੋਰੋਨਾ ਪੀੜਤਾਂ ਦੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਇਸ ਵਿਚੋਂ ਇਕ ਹਜ਼ਾਰ ਤੋਂ ਵੱਧ ਭਾਗੀਦਾਰਾਂ ਵਿਚ ਇਲਾਜ ਦੇ ਸੁਮੇਲ ਦਾ ਅਧਿਐਨ ਕੀਤੇ ਜਾਣ ਦੀ ਉਮੀਦ ਹੈ।
ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡੀਜ਼ੀਜ਼ ਦੇ ਡਾਇਰੈਕਟਰ ਐਂਥਨੀ ਫੌਕੀ ਨੇ ਕਿਹਾ ਕਿ ਇਹ ਅਧਿਐਨ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਰੈਮਡੇਸੀਵਰ ਦੇ ਨਾਲ ਐਂਟੀ-ਇਨਫਲਾਮੈਟ੍ਰੀ ਨੂੰ ਜੋੜਨ ਨਾਲ ਮੌਤ ਦਰ ਘਟਾਉਣ ਅਤੇ ਕੁਝ ਹੋਰ ਫਾਇਦੇ ਵੀ ਹਨ।
ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਠੋਸ ਅੰਕੜੇ ਹਨ ਜੋ ਇਹ ਦਰਸਾਉਂਦੇ ਹਨ ਕਿ ਕੋਰੋਨਾ ਪੀੜਤਾਂ ਦੇ ਇਲਾਜ ਵਿੱਚ ਰੈਮਡੇਸੀਵਰ ਨਾਲ ਲਾਭ ਹੋ ਰਿਹਾ ਹੈ। ਏਲੀ ਲਿਲੀ ਐਂਡ ਕੰਪਨੀ ਦੁਆਰਾ ਓਲਿਊਮੰਟ ਬ੍ਰਾਂਡ ਦੇ ਤਹਿਤ ਵੇਚੀ ਜਾਣ ਵਾਲੀ ਦਵਾਈ ਬੈਰਿਸੀਟਨਿਬ ਦਾ ਕੋਰੋਨਾ ਨਿਦਾਨ ਵਾਲੇ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਲਈ ਸੰਭਵ ਇਲਾਜ ਦੇ ਤੌਰ 'ਤੇ ਟੈਸਟਿੰਗ ਕੀਤੀ ਜਾ ਰਹੀ ਹੈ।
ਰੈਮਡੇਸੀਵਰ ਵਿਚ ਵਧੇਰੇ ਦਿਲਚਸਪੀ ਰਹੀ ਹੈ, ਕਿਉਂਕਿ ਕੋਰੋਨਾ ਵਾਇਰਸ ਕਾਰਨ ਸਾਹ ਦੀ ਬਿਮਾਰੀ ਲਈ ਕੋਈ ਪ੍ਰਵਾਨਿਤ ਇਲਾਜ਼ ਜਾਂ ਟੀਕੇ ਨਹੀਂ ਹਨ, ਨਤੀਜੇ ਵਜੋਂ ਅਮਰੀਕਾ ਵਿਚ ਦੁਨੀਆ ਭਰ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਹਸਪਤਾਲ ਵਿੱਚ ਦਾਖਲ ਹੋਣ ਦੇ 10 ਦਿਨਾਂ ਦੇ ਇਲਾਜ ਦੌਰਾਨ, ਚਾਰ ਰੈਮਡੇਸੀਵਰ ਦੀਆਂ ਚਾਰ ਖੁਰਾਕਾਂ ਮਰੀਜ਼ਾਂ ਨੂੰ 200 ਮਿਲੀਗ੍ਰਾਮ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਇੱਕ ਦਿਨ ਵਿੱਚ 100 ਮਿਲੀਗ੍ਰਾਮ ਦੀਆਂ ਚਾਰ ਖੁਰਾਕਾਂ ਹਰ ਰੋਜ਼ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ 14 ਦਿਨਾਂ ਦੇ ਇਲਾਜ ਦੌਰਾਨ ਚਾਰ ਮਿਲੀਗ੍ਰਾਮ ਬੈਰਿਸੀਟਨਿਬ ਦਿੱਤੀ ਜਾ ਰਹੀ ਹੈ।
ਐਨਆਈਐਚ ਅਨੁਸਾਰ, ਜਾਂਚਕਰਤਾ ਇਹ ਮੁਲਾਂਕਣ ਕਰਨਗੇ ਕਿ ਕੀ ਬੈਰਿਸੀਟਨਿਬ ਅਤੇ ਰੈਮਡੇਸੀਵਰ ਦੇ ਸੁਮੇਲ ਨਾਲ ਮਰੀਜ਼ ਇਕੱਲੇ ਰੈਮਡੇਸੀਵਰ ਦੀ ਤੁਲਨਾਂ ਵਿਚ ਜਲਦੀ ਠੀਕ ਹੋ ਰਹੇ ਹਨ।
ਇਹ ਟਰਾਇਲ ਸਿਰਫ ਮੌਤ ਦਰ ਸਮੇਤ ਇਲਾਜ ਸਮੂਹਾਂ ਦਰਮਿਆਨ ਦੂਜੇ ਸੈਕੰਡਰੀ ਨਤੀਜਿਆਂ ਦੇ ਪ੍ਰਭਾਵਾਂ ਦੀ ਤੁਲਨਾ ਕਰੇਗਾ। ਇਹ ਧਿਆਨ ਦਿੱਤਾ ਜਾਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕੋਰੋਨਾ ਦੇ ਇਲਾਜ ਲਈ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਅਧਿਕਾਰਤ ਕੀਤਾ ਸੀ ਅਤੇ ਕਿਹਾ ਕਿ ਇਸ ਦੇ ਲਾਭ ਨਾਲ ਜੋਖਮ ਘੱਟ ਹੋ ਗਿਆ ਹੈ।