ਚੰਡੀਗੜ੍ਹ: ਹਰਿਆਣਾ 'ਚ ਸਰਕਾਰ ਦੇ ਗਠਨ 17 ਦਿਨਾਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੰਤਰੀ ਮੰਡਲ ਦਾ ਕੱਲ਼੍ਹ ਵਿਸਥਾਰ ਹੋਵੇਗਾ। ਸੁਤਰਾਂ ਅਨੁਸਾਰ ਹਰਿਆਣਾ ਸਰਕਾਰ 'ਚ ਨਵੇਂ ਮੰਤਰੀ ਭਲਕੇ 11 ਵਜੇ ਸਹੂੰ ਚੁੱਕ ਸਕਦੇ ਹਨ।
ਦੱਸਣਯੋਗ ਹੈ ਕਿ ਹਰਿਆਣਾ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ ਨਾਲ ਗਠਜੋੜ ਕਰ ਭਾਜਪਾ ਨੇ ਸਰਾਕਰ ਬਣਾਈ ਸੀ। ਜ਼ਿਕਰਯੋਗ ਹੈ ਕਿ ਹੁਣ ਤਕ ਜੇਜੇਪੀ ਪਾਰਟੀ ਅਤੇ ਭਾਜਪਾ ਵਿਚਕਾਰ ਮੰਤਰੀਆਂ ਦੀ ਗਿਣਤੀ ਅਤੇ ਵਿਭਾਗਾਂ ਦੀ ਵੰਡ 'ਤੇ ਟਕਰਾਅ ਹੋਣ ਕਾਰਨ ਮੰਤਰੀ ਮੰਡਲ ਦੇ ਵਿਸਥਾਰ 'ਚ ਦੇਰੀ ਹੋਈ ਸੀ ਜਿਸ ਕਾਰਨ ਹੁਣ ਤਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਭਰੋਸੇ ਹੀ ਸਰਕਾਰ ਚੱਲ ਰਹੀ ਸੀ, ਅਤੇ ਹੁਣ ਭਲਕੇ ਖੱਟਰ ਵਜ਼ਾਰਤ ਦਾ ਵਿਸਥਾਰ ਹੋਣ ਦੀ ਜਾਣਕਾਰੀ ਮਿਲ ਰਹੀ ਹੈ।