ਮੁੰਬਈ: ਨਾਰਕੋਟਿਕਸ ਕੰਟਰੋਲ ਬਿਓਰੋ ਨੇ ਅਦਾਕਾਰਾ ਦੀਪਿਕਾ ਪਾਦੂਕੌਣ ਦੀ ਸਾਬਕਾ ਮੈਨੇਜਰ ਕਰਿਸ਼ਮਾ ਪ੍ਰਕਾਸ਼ ਨੂੰ ਇਕ ਵਾਰ ਫਿਰ ਸੰਮਨ ਭੇਜੇ ਹਨ। ਐਨਸੀਬੀ ਨੇ ਕਰਿਸ਼ਮਾ ਪ੍ਰਕਾਸ਼ ਨੂੰ ਮੰਗਲਵਾਰ ਨੂੰ ਐਨਸੀਬੀ ਦਫ਼ਤਰ ਵਿੱਚ ਪੇਸ਼ ਹੋਣ ਦੇ ਲਈ ਕਿਹਾ ਹੈ।
ਸ਼ਨਿਚਰਵਾਰ ਨੇ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪ੍ਰਕਾਸ਼ ਦੀ ਅਗਾਮੀ ਜਮਾਨਤ ਪਟੀਸ਼ਨ ਉੱਤੇ ਸੁਣਵਾਈ ਨੂੰ 10 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿੱਚ ਪ੍ਰਕਾਸ਼ ਨੂੰ ਦਿੱਤੀ ਗਈ ਅੰਤਰਿਮ ਰਾਹਤ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਸ਼ਰਤ ਉੱਤੇ ਵਧਾ ਦਿੱਤਾ ਸੀ।
ਐਨਸੀਬੀ ਉਨ੍ਹਾਂ ਤੋਂ ਪਹਿਲਾਂ ਡਰੱਗ ਮਾਮਲੇ ਵਿੱਚ ਪੁੱਛਗਿੱਛ ਕਰ ਚੁੱਕੀ ਹੈ। ਹਿਰਾਸਤ ਤੋਂ ਬਚਣ ਲਈ ਉਨ੍ਹਾਂ ਨੇ ਅਦਾਲਤ ਵਿੱਚ ਪਹਿਲੀ ਜਮਾਨਤ ਪਟੀਸ਼ਨ ਦਾਇਰ ਕੀਤੀ ਸੀ। ਐਨਸੀਬੀ ਦੇ ਸੂਤਰਾਂ ਮੁਤਾਬਕ ਕੇਂਦਰੀ ਏਜੰਸੀ ਵੱਲੋਂ ਪਿਛਲੇ ਮਹੀਨੇ ਪ੍ਰਕਾਸ਼ ਨੂੰ ਉਸ ਦੀ ਰਿਹਾਇਸ਼ 'ਤੇ ਤਲਾਸ਼ੀ ਦੌਰਾਨ 1.7 ਗ੍ਰਾਮ ਹਸ਼ੀਸ਼ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਹੀ ਦੁਬਾਰਾ ਸੰਮਨ ਜਾਰੀ ਕੀਤੇ ਗਏ।
ਐਨਸੀਬੀ ਇਸ ਮਾਮਲੇ ਵਿੱਚ ਦੀਪਿਕਾ ਅਤੇ ਅਦਾਕਾਰਾ ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ ਦੇ ਬਿਆਨ ਪਹਿਲਾ ਹੀ ਦਰਜ ਕਰ ਚੁੱਕੀ ਹੈ।