ETV Bharat / bharat

ਫਾਰੂਖ ਅਬਦੁੱਲਾ ਨੇ ਪੁੱਤਰ ਉਮਰ ਅਬਦੁੱਲਾ ਨਾਲ ਜੇਲ੍ਹ 'ਚ ਕੀਤੀ ਭਾਵਨਾਤਮਕ ਮੁਲਾਕਾਤ

author img

By

Published : Mar 14, 2020, 3:22 PM IST

Updated : Mar 14, 2020, 3:41 PM IST

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਨੇ ਜਨ ਸੁਰੱਖਿਆ ਐਕਟ ਦੇ ਤਹਿਤ ਨਜ਼ਰਬੰਦੀ ਤੋਂ ਛੁਟਕਾਰਾ ਮਿਲਣ ਤੋਂ ਬਾਅਦ ਆਪਣੇ ਬੇਟੇ ਉਮਰ ਅਬਦੁੱਲਾ ਨਾਲ ਸ੍ਰੀਨਗਰ ਦੀ ਉੱਪ ਜੇਲ੍ਹ ਵਿੱਚ ਇੱਕ ਭਾਵਾਤਮਕ ਮੁਲਾਕਾਤ ਕੀਤੀ। ਫਾਰੂਖ ਅਬਦੁੱਲਾ ਪੀਐਸਏ ਅਧੀਨ ਪਿਛਲੇ ਸੱਤ ਮਹੀਨਿਆਂ ਤੋਂ ਨਜ਼ਰਬੰਦ ਸਨ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕੀਤਾ ਗਿਆ ਹੈ।

ਫ਼ੋਟੋ
ਫ਼ੋਟੋ

ਜੰਮੂ-ਕਸ਼ਮੀਰ (ਸ਼੍ਰੀਨਗਰ): ਐਨਸੀ (ਨੈਸ਼ਨਲ ਕਾਨਫਰੰਸ) ਦੇ ਪ੍ਰਧਾਨ ਫਾਰੂਖ ਅਬਦੁੱਲਾ ਨੇ ਆਪਣੇ ਬੇਟੇ ਉਮਰ ਅਬਦੁੱਲਾ ਨੇ ਸ੍ਰੀਨਗਰ ਦੀ ਉੱਪ ਜੇਲ੍ਹ ਵਿੱਚ ਇੱਕ ਭਾਵਨਾਤਮਕ ਮੁਲਾਕਾਤ ਕੀਤੀ। ਫਾਰੂਖ ਅਬਦੁੱਲਾ ਜਨ ਸੁਰੱਖਿਆ ਐਕਟ (ਪੀਐਸਏ) ਦੇ ਤਹਿਤ ਪਿਛਲੇ ਸੱਤ ਮਹੀਨਿਆਂ ਤੋਂ ਨਜ਼ਰਬੰਦ ਹਨ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕੀਤਾ ਗਿਆ।

ਰਿਹਾਈ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਆਪਣੀ ਰਿਹਾਇਸ਼ ਦੇ ਨੇੜੇ ਹਰਿ ਨਿਵਾਸ ਚਲੇ ਗਏ, ਜਿਥੇ ਉਨ੍ਹਾਂ ਦੇ ਬੇਟੇ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 5 ਫਰਵਰੀ ਤੋਂ ਪੀ.ਐੱਸ.ਏ. ਦੇ ਅਧੀਨ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਮੁਲਾਕਾਤ ਦੌਰਾਨ ਦੋਹੇ ਪਿਓ-ਪੁੱਤ ਗਰਮਜੋਸ਼ੀ ਨਾਲ ਇੱਕ ਦੂਜੇ ਦੇ ਗਲੇ ਲਗੇ।

  • Srinagar: National Conference leader Farooq Abdullah today met his son & party leader Omar Abdullah at the place where the latter has been detained in Srinagar, under Public Safety Act (PSA). Farooq Abdullah was released from detention yesterday. pic.twitter.com/4bdAhOK2bS

    — ANI (@ANI) March 14, 2020 " class="align-text-top noRightClick twitterSection" data=" ">

ਅਧਿਕਾਰੀਆਂ ਨੇ ਦੱਸਿਆ ਕਿ 82 ਸਾਲਾ ਆਗੂ ਫਾਰੂਖ ਅਬਦੁੱਲਾ ਨੇ ਸੱਤ ਮਹੀਨਿਆਂ ਬਾਅਦ ਆਪਣੇ ਬੇਟੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸੱਤ ਮਹੀਨਿਆਂ ਵਿੱਚ ਮੁਲਾਕਾਤ ਲਈ ਕੀਤੀ ਅਪੀਲ ਦੀ ਪਹਿਲੀ ਇਜਾਜ਼ਤ ਹੈ। ਦੋਹਾਂ ਨੇਤਾਵਾਂ ਵਿੱਚਕਾਰ ਕਰੀਬ ਇੱਕ ਘੰਟਾ ਗੱਲਬਾਤ ਹੋਈ।

ਦੱਸਣਯੋਗ ਹੈ ਕਿ ਕੇਂਦਰ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਵਾਪਸ ਲੈ ਲਿਆ ਸੀ। ਇਸੇ ਦਿਨ ਕੇਂਦਰ ਨੇ ਪੀ.ਐੱਸ.ਏ. ਕਾਨੂੰਨ ਅਧੀਨ ਫਾਰੂਖ ਅਬਦੁੱਲਾ, ਉਮਰ ਅਬਦੁੱਲਾ, ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਤੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

ਇਸ ਤੋਂ ਬਾਅਦ 15 ਸਤੰਬਰ 2019 ਨੂੰ ਨੈਸ਼ਨਲ ਕਾਨਫਰੰਸ (ਐਨ. ਸੀ.) ਦੇ ਪ੍ਰਧਾਨ ਫਾਰੂਖ ਵਿਰੁੱਧ ਪੀਐਸਏ ਅਧੀਨ ਕੇਸ ਦਰਜ ਕੀਤਾ ਗਿਆ ਸੀ। ਫਾਰੂਖ ਦੇ ਬੇਟੇ ਉਮਰ ਦੀ ਹਿਰਾਸਤ ਇਸ ਸਾਲ 5 ਫਰਵਰੀ ਨੂੰ ਖਤਮ ਹੋਣ ਵਾਲਾ ਸੀ, ਪਰ ਕੁਝ ਘੰਟਿਆਂ ਪਹਿਲਾਂ ਹੀ ਇਸ ਨੂੰ 6 ਮਹੀਨਿਆਂ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ।

Last Updated : Mar 14, 2020, 3:41 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.