ETV Bharat / bharat

ਨੇਵੀ 'ਚ ਪਹਿਲੀ ਮਹਿਲਾ ਪਾਇਲਟ ਸ਼ਿਵਾਂਗੀ ਨੇ ਰੋਸ਼ਨ ਕੀਤਾ ਬਿਹਾਰ ਦਾ ਨਾਂਅ - ਮੁਜ਼ੱਫਰਪੁਰ

ਨੇਵੀ ਵਿੱਚ ਪਹਿਲੀ ਮਹਿਲਾ ਪਾਇਲਟ ਸ਼ਿਵਾਂਗੀ ਦੀ ਬਚਪਨ ਤੋਂ ਕੁਝ ਵੱਖ ਕਰਨ ਦੀ ਇੱਛਾ ਨੇ ਇੱਕ ਵਾਰ ਮੁੜ ਇਹ ਸਾਬਤ ਕਰ ਦਿੱਤਾ ਕਿ ਅੱਜ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਹਮੇਸ਼ਾ ਲੀਕ ਤੋਂ ਹਟ ਕੇ ਸਾਰੇ ਕੰਮਾਂ ਨੂੰ ਚੁਣੌਤੀ ਦੇ ਤੌਰ 'ਤੇ ਲੈਣ ਵਾਲੀ ਬਿਹਾਰ ਦੀ ਇਸ ਧੀ 'ਤੇ ਉਸ ਦੇ ਪਰਿਵਾਰ ਨੂੰ ਮਾਣ ਹੈ।

ਨੇਵੀ 'ਚ ਪਹਿਲੀ ਮਹਿਲਾ ਪਾਇਲਟ ਸ਼ਿਵਾਂਗੀ ਨੇ ਰੋਸ਼ਨ ਕੀਤਾ ਬਿਹਾਰ ਦਾ ਨਾਂਅ

author img

By

Published : Sep 19, 2020, 11:33 AM IST

ਹੈਦਰਾਬਾਦ: ਸ਼ਿਵਾਂਗੀ ਸਵਰੂਪ, ਇਹ ਉਹ ਨਾਮ ਹੈ ਜਿਸ ਨੇ ਇੱਕ ਵਾਰ ਮੁੜ ਦੁਨੀਆ ਦੇ ਸਾਹਮਣੇ ਬਿਹਾਰ ਦਾ ਨਾਮ ਰੋਸ਼ਨ ਕੀਤਾ ਹੈ। ਮੁਜ਼ੱਫਰਪੁਰ ਦੇ ਪਾਰੂ ਬਲਾਕ ਵਿੱਚ ਸਥਿਤ ਫਤਿਹਾਬਾਦ ਦੀ ਧੀ ਸ਼ਿਵਾਂਗੀ ਨੇ ਸਾਲ 2019 ਵਿੱਚ ਆਪਣੇ ਬਚਪਨ ਦੇ ਸੁਪਨੇ ਨੂੰ ਸਕਾਰ ਕਰਦਿਆਂ ਨੇਵੀ ਵਿੱਚ ਪਹਿਲੀ ਮਹਿਲਾ ਪਾਇਲਟ ਬਣਨ ਦਾ ਮਾਣ ਹਾਸਲ ਕੀਤਾ।

ਦੇਸ਼ ਦੀ ਰੱਖਿਆ ਦੀ ਭਾਵਨਾ ਅਤੇ ਅੱਖਾਂ ਵਿੱਚ ਵਿਸ਼ਵਾਸ ਦੀ ਚਮਕ ਹੀ ਹੁਣ ਸ਼ਿਵਾਂਗੀ ਦੀ ਪਛਾਣ ਹੈ। ਬਿਹਾਰ ਦੀ ਇਹ ਧੀ ਨੇਵੀ ਵਿੱਚ ਸਫੈਦ ਡੋਰਨੀਅਰ 228 ਟਵਿਨ ਟਰਬੋਪ੍ਰੋਪ ਜਹਾਜ਼ ਉਡਾਉਂਦੀ ਹੈ। ਬੀਤੇ ਸਾਲ ਕੇਰਲ 'ਚ 2 ਦਸੰਬਰ ਨੂੰ ਉਨ੍ਹਾਂ ਆਪ੍ਰੇਸ਼ਨਲ ਡਿਊਟੀ ਵੀ ਜੁਆਇਨ ਕੀਤੀ।

ਨੇਵੀ 'ਚ ਪਹਿਲੀ ਮਹਿਲਾ ਪਾਇਲਟ ਸ਼ਿਵਾਂਗੀ ਨੇ ਰੋਸ਼ਨ ਕੀਤਾ ਬਿਹਾਰ ਦਾ ਨਾਂਅ

ਜੁਆਇਨਿੰਗ ਦੇ ਸਮੇਂ ਸ਼ਿਵਾਂਗੀ ਨੇ ਕਿਹਾ, "ਮੇਰੇ ਮਾਤਾ ਪਿਤਾ ਲਈ ਇਹ ਮਾਣ ਦੀ ਗੱਲ ਹੈ। ਇਸ ਲਈ ਮੈਂ ਬਹੁਤ ਸਮੇਂ ਤੋਂ ਮਿਹਨਤ ਕਰ ਰਹੀ ਸੀ ਤੇ ਆਪਣੇ ਖੁਸ਼ੀ ਅਖਰਾ 'ਚ ਦੱਸ ਨਹੀਂ ਸਕਦੀ।"

ਹਮੇਸ਼ਾ ਲੀਕ ਤੋਂ ਹਟ ਕੇ ਸਾਰੇ ਕੰਮਾਂ ਨੂੰ ਚੁਣੌਤੀ ਦੇ ਤੌਰ 'ਤੇ ਲੈਣ ਵਾਲੀ ਬਿਹਾਰ ਦੀ ਇਸ ਧੀ 'ਤੇ ਉਸ ਦੇ ਪਰਿਵਾਰ ਨੂੰ ਮਾਣ ਹੈ। ਪਿਤਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਜਾਣਦੇ ਸਨ ਕਿ ਉਨ੍ਹਾਂ ਦੀ ਧੀ ਇੱਕ ਦਿਨ ਕੁਝ ਬਿਹਤਰ ਕਰੇਗੀ। ਫਤਿਹਾਬਾਦ ਦੇ ਵਸਨੀਕ ਵੀ ਆਪਣੀ ਹੋਨਹਾਰ ਧੀ ਦੀ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦੇ ਹਨ ਅਤੇ ਬਹੁਤ ਖੁਸ਼ ਹਨ। ਸ਼ਿਵਾਂਗੀ ਦੀ ਬਚਪਨ ਤੋਂ ਕੁਝ ਵੱਖ ਕਰਨ ਦੀ ਇੱਛਾ ਨੇ ਇੱਕ ਵਾਰ ਮੁੜ ਇਹ ਸਾਬਤ ਕਰ ਦਿੱਤਾ ਕਿ ਅੱਜ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.