ਹੈਦਰਾਬਾਦ: ਹਰ ਸਾਲ ਦੇਸ਼ ਵਿੱਚ 7 ਅਗਸਤ ਨੂੰ ਹੈਂਡਲੂਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਜੁਲਾਹਿਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਦਿਵਸ ਰਾਂਹੀ ਹੈਂਡਲੂਮ ਉਦਯੋਗ 'ਤੇ ਚਾਨਣਾ ਪਾਇਆ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਤੇ ਨਵੀਂ ਪੀੜੀ ਇਸ ਉਦਯੋਗ ਤੋਂ ਜਾਣੂ ਹੋ ਸਕਣ। ਰਾਸ਼ਟਰੀ ਹੈਂਡਲੂਮ ਦਿਵਸ ਦੇਸ਼ ਦੇ ਸਮਾਜਿਕ, ਆਰਥਿਕ ਵਿਕਾਸ ਅਤੇ ਆਮਦਨੀ ਦੇ ਵਾਧੇ ਨੂੰ ਉਜਾਗਰ ਕਰਦਾ ਹੈ।
ਹੈਂਡਲੂਮ ਉਦਯੋਗ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ, ਕੇਂਦਰ ਸਰਕਾਰ ਨੇ ਜੁਲਾਈ 2015 ਵਿੱਚ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਵਜੋਂ ਐਲਾਨਿਆਂ ਸੀ। ਰਾਸ਼ਟਰੀ ਹੈਂਡਲੂਮ ਦਿਵਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਅਗਸਤ 2015 ਨੂੰ ਮਦਰਾਸ ਯੂਨੀਵਰਸਿਟੀ, ਚੇਨਈ ਦੇ ਸੈਂਚੁਰੀ ਹਾਲ ਵਿੱਚ ਕੀਤਾ ਸੀ। ਇਸ ਸਾਲ ਰਾਸ਼ਟਰੀ ਹੈਂਡਲੂਮ ਦਿਵਸ ਸਮਾਗਮ ਦੀ 6ਵੀਂ ਵਰ੍ਹੇਗੰਢ ਹੈ।
ਹੈਂਡਲੂਮ ਉਦਯੋਗ ਦਾ ਇਤਿਹਾਸ:
7 ਅਗਸਤ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਬੰਗਾਲ ਵੰਡ ਦੇ ਵਿਰੋਧ ਵਿੱਚ 1905 ਵਿੱਚ ਕੋਲਕਤਾ ਟਾਉਨ ਹਾਲ ਵਿੱਚ ਸ਼ੁਰੂ ਕੀਤੇ ਗਏ ਸਵਦੇਸ਼ੀ ਅੰਦੋਲਨ ਦੀ ਯਾਦ ਵਿੱਚ ਮਨਾਉਣ ਲਈ ਇਸ ਦਿਨ ਨੂੰ ਕੌਮੀ ਹੈਡਲੂਮ ਦਿਵਸ ਦੇ ਰਪੂ ਵਿੱਚ ਚੁਣਿਆ ਗਿਆ ਹੈ। ਭਾਰਤ ਵਿੱਚ ਰਾਜੇ ਤੇ ਰਾਣੀ ਹੱਥ ਨਾਲ ਬੁਣੇ ਕਪੜੇ ਪਾਉਂਦੇ ਸਨ ਜੋ ਕਿ ਖੁਸ਼ਹਾਲੀ ਦੀ ਉਦਾਹਰਣ ਹੈ। ਇਸ ਦਾ ਸਬੂਤ ਮੋਹਨਜੋਦਾਰੋ ਸਨ। ਜੋ ਉਨ੍ਹਾਂ ਦਿਨਾਂ ਵਿੱਚ ਵੀ ਸੂਤੀ ਟੈਕਸਟਾਈਲ ਉਦਯੋਗ ਨੂੰ ਦਰਸਾਉਂਦੇ ਸਨ। 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ, ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਅਤੇ ਨੀਤੀਆਂ ਰਾਹੀਂ ਕਾਰੀਗਰਾਂ ਨੂੰ ਅੱਗੇ ਵਧਾਉਣ ਲਈ ਕੁਝ ਕਦਮ ਚੁੱਕੇ, ਜਿਸ ਤੋਂ ਬਾਅਦ ਸਾਲਾਂ ਵਿੱਚ ਇਸ ਸੈਕਟਰ ਨੂੰ ਵੱਧਣ ਵਿੱਚ ਸਹਾਇਤਾ ਮਿਲੀ। ਦੱਸ ਦੇਈਏ ਕਿ 7 ਅਗਸਤ, 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਰਾਸ਼ਟਰੀ ਹੈਂਡਲੂਮ ਦਿਵਸ ਦਾ ਉਦਘਾਟਨ ਕੀਤਾ ਸੀ। ਇਹ ਤਾਰੀਖ ਭਾਰਤੀ ਇਤਿਹਾਸ ਦਾ ਵਿਸ਼ੇਸ਼ ਦਿਨ ਹੈ ਕਿਉਂਕਿ ਸਵਦੇਸ਼ੀ ਲਹਿਰ ਇਸ ਤਾਰੀਖ ਨੂੰ 1905 ਵਿੱਚ ਸ਼ੁਰੂ ਕੀਤੀ ਗਈ ਸੀ।
-
On National Handloom Day, we salute all those associated with our vibrant handloom and handicrafts sector. They have made commendable efforts to preserve the indigenous crafts of our nation. Let us all be #Vocal4Handmade and strengthen efforts towards an Aatmanirbhar Bharat. pic.twitter.com/XD7cs9ES7F
— Narendra Modi (@narendramodi) August 7, 2020 " class="align-text-top noRightClick twitterSection" data="
">On National Handloom Day, we salute all those associated with our vibrant handloom and handicrafts sector. They have made commendable efforts to preserve the indigenous crafts of our nation. Let us all be #Vocal4Handmade and strengthen efforts towards an Aatmanirbhar Bharat. pic.twitter.com/XD7cs9ES7F
— Narendra Modi (@narendramodi) August 7, 2020On National Handloom Day, we salute all those associated with our vibrant handloom and handicrafts sector. They have made commendable efforts to preserve the indigenous crafts of our nation. Let us all be #Vocal4Handmade and strengthen efforts towards an Aatmanirbhar Bharat. pic.twitter.com/XD7cs9ES7F
— Narendra Modi (@narendramodi) August 7, 2020
ਹੈਂਡਲੂਮ ਉਦਯੋਗ ਦਾ ਮੱਹਤਵ:
- ਹੈਂਡਲੂਮ ਸੈਕਟਰ ਦੇਸ਼ ਦੀ ਆਰਥਿਕਤਾ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
- ਹੈਂਡਲੂਮ 65 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਾਲੀ ਸਭ ਤੋਂ ਵੱਡੀ ਆਰਥਿਕ ਗਤੀਵਿਧੀਆਂ ਵਿੱਚੋਂ ਇੱਕ ਹੈ।
- ਇਤਿਹਾਸਿਕ ਯੁੱਗ ਤੋਂ ਹੈਡਲੂਮ ਭਾਰਤ ਵਿੱਚ ਪ੍ਰਚਲਿਤ ਹੈ।
- ਹੈਂਡਲੂਮ ਉਦਯੋਗ ਕੁੱਲ ਪੂਰਵ-ਨਿਰਮਾਣ ਉਤਪਾਦਨ ਦਾ ਲਗਭਗ 14 ਪ੍ਰਤੀਸ਼ਤ ਅਤੇ ਕੁੱਲ ਨਿਰਯਾਤ ਕਾਰੋਬਾਰ ਦਾ 30 ਪ੍ਰਤੀਸ਼ਤ ਹੈ।
- ਇਹ ਸੈਕਟਰ ਦੇਸ਼ ਵਿੱਚ ਲਗਭਗ 15% ਟੈਕਸਟਾਈਲ ਉਤਪਾਦਨ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਦੇਸ਼ ਦੀ ਨਿਰਯਾਤ ਕਮਾਈ ਵਿੱਚ ਵੀ ਯੋਗਦਾਨ ਪਾਉਂਦਾ ਹੈ। ਦੁਨੀਆ ਦੇ 95% ਹੱਥ ਬੁਣੇ ਫੈਬਰਿਕ ਭਾਰਤ ਤੋਂ ਆਉਂਦੇ ਹਨ।
- 2017-18 ਵਿੱਚ 7990 ਮਿਲੀਅਨ ਵਰਗ ਮੀਟਰ ਦਾ ਅੰਕੜਾ ਰਿਕਾਰਡ ਕੀਤਾ ਗਿਆ ਸੀ, ਜਿਸ ਵਿੱਚ 2017-18 ਦੌਰਾਨ ਹੈਂਡਲੂਮ ਵਸਤੂਆਂ ਦਾ ਨਿਰਯਾਤ 280.19 ਕਰੋੜ ਸੀ ਅਤੇ ਸਾਲ 2018-19 (ਨਵੰਬਰ 2017 ਤੱਕ) ਵਿੱਚ ਇਹ 1554.48 ਕਰੋੜ ਸੀ।
- ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਉਦਯੋਗ ਹੈ, ਜਿਸ ਵਿੱਚ ਮੱਹਤਵਪੁਰਨ ਹਿੱਸੇ ਹਨ ਜਿਵੇਂ ਕਿ ਆਧੁਨਿਕ ਟੈਕਸਟਾਈਲ ਮਿੱਲ ਇਸ ਵਿਦੇਸ਼ੀ ਬਾਜ਼ਾਰਾਂ ਵਿੱਚ ਹੈਂਡਲੂਮ ਨੂੰ ਪ੍ਰਸਿੱਧ ਬਣਾਇਆ ਹੈ ਅਤੇ ਉਨ੍ਹਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ।
- ਹੈਂਡਲੂਮ ਉਦਯੋਗ ਭਾਰਤ ਵਿੱਚ ਇੱਕ ਪ੍ਰਾਚੀਨ ਉਦਯੋਗ ਹੈ।
- ਇਹ ਉਦਯੋਗ ਦੇਸ਼ ਦੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਦਾ ਇੱਕ ਪੁਰਾਣਾ ਸਰੋਤ ਹੈ।
- ਤਾਮਿਲਨਾਡੂ ਵਿੱਚ 21.65% ਤੋਂ ਵੀ ਵੱਧ ਹੈਂਡਲੂਮ ਦਾ ਕੰਮ ਕਰਦੇ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ 19.9%, ਆਂਧਰਾ ਪ੍ਰਦੇਸ਼ ਵਿੱਚ 19%, ਉੱਤਰ ਪ੍ਰਦੇਸ਼ ਵਿਚ 16.6% ਅਤੇ ਮਨੀਪੁਰ ਵਿਚ 8.2% ਹਨ. ਇਹ ਪੰਜ ਰਾਜ ਹੈਂਡਲੂਮ ਇੰਡਸਟਰੀ ਵਿਚ ਕੁੱਲ ਸ਼ਹਿਰੀ ਕਰਮਚਾਰੀਆਂ ਦੇ 82.4% ਦੇ ਉੱਚ ਪੱਧਰ 'ਤੇ ਹਨ।
ਇਹ ਵੀ ਪੜ੍ਹੋ:ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਪੁਹੰਚੇ ਪਿੰਡ ਮੁੱਛਲ, ਪੀੜਤ ਪਰਿਵਾਰ ਦੀ ਲਈ ਸਾਰ