ETV Bharat / bharat

ਕੋਵਿਡ-19: ਮਹਾਂਮਾਰੀ ਤੋਂ ਬਚਣ ਲਈ ਇਨ੍ਹਾਂ ਅਫ਼ਵਾਹਾਂ ਤੋਂ ਰਹੋ ਸਾਵਧਾਨ - myths about coronavirus busted by WHO

ਕੋਰੋਨਾਵਾਇਰਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਵਿਸ਼ਵ ਸਿਹਤ ਸੰਸਥਾ ਨੇ ਖੰਡਨ ਕੀਤਾ। ਕੋਵਿਡ-19 ਸਬੰਧਤ ਚੱਲ ਰਹੀਆਂ ਝੂਠੀ ਖ਼ਬਰਾਂ ਤੋਂ ਬਚਣ ਲਈ ਪੜੋ ਖ਼ਬਰ...

ਕੋਰੋਨਾਵਾਇਰਸ
ਕੋਰੋਨਾਵਾਇਰਸ
author img

By

Published : Mar 13, 2020, 9:11 PM IST

Updated : Mar 13, 2020, 9:22 PM IST

ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਪੁਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਸ ਮਹਾਂਮਾਰੀ ਨਾਲ ਦੁਨੀਆ ਭਰ ਵਿੱਚ 1 ਲੱਖ 35 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ ਅਤੇ ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਹੁਣ ਤੱਕ ਇਸ ਨਾਲ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵੀ ਇਹ ਮਹਾਂਮਾਰੀ ਆਪਣੇ ਪੈਰ ਪਸਾਰ ਰਹੀ ਹੈ ਤੇ ਹੁਣ ਤੱਕ 81 ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਜਿੰਨੀ ਤੇਜ਼ੀ ਨਾਲ ਇਹ ਵਾਇਰਸ ਫ਼ੈਲ ਰਿਹਾ ਹੈ ਉਸੇ ਤੇਜ਼ੀ ਨਾਲ ਇਸ ਨੂੰ ਲੈ ਕੇ ਅਫ਼ਵਾਹਾਂ ਵੀ ਫ਼ੈਲ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਇਰਾਨ ਵਿੱਚ ਵੇਖਣ ਨੂੰ ਮਿਲੀ। ਦੇਸੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਦਾ ਅਸਰ ਨਹੀਂ ਹੁੰਦਾ ਇਹ ਅਫ਼ਵਾਹ ਫੈਲਣ ਤੋਂ ਬਾਅਦ ਕਈ ਲੋਕਾਂ ਨੇ ਇਸ ਦਾ ਸੇਵਨ ਕੀਤਾ। ਜਿਸ ਤੋਂ ਬਾਅਦ ਸ਼ਰਾਬ ਜ਼ਹਿਰਿਲੀ ਹੋਣ ਕਾਰਨ 44 ਲੋਕਾਂ ਦੀ ਮੌਤ ਹੋ ਗਈ।

ਵਿਸ਼ਵ ਸਿਹਤ ਸੰਸਥਾ (WHO) ਨੇ ਇਸ ਮਹਾਂਮਾਰੀ ਸਬੰਧਤ ਫੈਲਾਈ ਜਾ ਰਹੀ ਗ਼ਲਤ ਜਾਣਕਾਰੀ ਦਾ ਖੰਡਨ ਕੀਤਾ ਹੈ। ਕੋਵਿਡ-19 ਸਬੰਧਤ ਚੱਲ ਰਹੀਆਂ ਝੂਠੀ ਖ਼ਬਰਾਂ ਤੋਂ ਬਚਣ ਲਈ ਪੜੋ ਹੇਠ ਲਿਖੀ ਜਾਣਕਾਰੀ...

ਗਰਮ ਇਲਾਕਿਆਂ ਵਿੱਚ ਵਾਇਰਸ ਨਹੀਂ ਫ਼ੈਲਦਾ

WHO ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ ਕਿ ਇਸ ਵਾਇਰਸ ਗਰਮ ਇਲਾਕਿਆਂ ਵਿੱਚ ਨਹੀਂ ਟਿਕਦਾ। ਅਸਲੀਅਤ ਇਹ ਹੈ ਕਿ ਕੋਵਿਡ-19 ਕਿਸੇ ਵੀ ਮੌਸਮ ਵਾਲੇ ਇਲਾਕੇ ਵਿੱਚ ਫ਼ੈਲ ਸਕਦਾ ਹੈ।

WHO
WHO ਵੱਲੋਂ ਦਿੱਤੀ ਜਾਣਕਾਰੀ

ਮੱਛਰ ਦੇ ਕੱਟਣ ਰਾਹੀਂ ਫ਼ੈਲਦਾ ਵਾਇਰਸ

ਅਜੇ ਤੱਕ ਇਸ ਗੱਲ ਦੇ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ ਹਨ ਕਿ ਇਹ ਵਾਇਰਸ ਮੱਛਰ ਦੇ ਕੱਟਣ ਨਾਲ ਇੱਕ ਵਿਅਕਤੀ ਤੋਂ ਦੂਸਰੇ ਨੂੰ ਹੁੰਦਾ ਹੈ।

WHO
WHO ਵੱਲੋਂ ਦਿੱਤੀ ਜਾਣਕਾਰੀ

ਨਮੋਨੀਏ ਦੀ ਦਵਾਈ ਨਾਲ ਵਾਇਰਸ ਤੋਂ ਬਚਾਅ

WHO ਨੇ ਇਸ ਦਾ ਵੀ ਖੰਡਨ ਕੀਤਾ ਹੈ ਕਿ ਨਮੋਨੀਏ ਦੀ ਦਵਾਈ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਵੱਖਰੀ ਦਵਾਈ ਦੀ ਲੋੜ ਹੈ ਜਿਸ 'ਤੇ ਵਿਗਿਆਨਿਕ ਕੰਮ ਕਰ ਰਹੇ ਹਨ।

WHO
WHO ਵੱਲੋਂ ਦਿੱਤੀ ਜਾਣਕਾਰੀ

ਐਂਟੀਬੀਓਟਿਕਸ ਇੱਕ ਅਸਰਦਾਰ ਇਲਾਜ

ਦਰਅਸਲ, ਐਂਟੀਬੀਓਟਿਕਸ ਸਿਰਫ਼ ਬੈਕਟੀਰੀਆ 'ਤੇ ਅਸਰ ਕਰਦੇ ਹਨ, ਵਾਇਰਸ 'ਤੇ ਨਹੀਂ।

WHO
WHO ਵੱਲੋਂ ਦਿੱਤੀ ਜਾਣਕਾਰੀ

ਲਸਣ ਖਾਣ ਨਾਲ ਨਹੀਂ ਹੁੰਦਾ ਅਸਰ

ਲਸਣ ਸਿਹਤ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ ਪਰ ਅਜੇ ਤੱਕ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਹੈ ਕਿ ਲਸਣ ਖਾਣ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ।

WHO
WHO ਵੱਲੋਂ ਦਿੱਤੀ ਜਾਣਕਾਰੀ

ਸਿਰਫ਼ ਬਜ਼ੁਰਗਾਂ ਨੂੰ ਖ਼ਤਰਾ

ਇਹ ਵਾਇਰਸ ਹਰੇਕ ਉਮਰ ਦੇ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਅਸਥਮਾ, ਡਾਈਬਿਟੀਸ ਅਤੇ ਦਿਲ ਦੀ ਬਿਮਾਰੀ ਦੇ ਰੋਗੀਆਂ ਨੂੰ ਇਸ ਤੋਂ ਜ਼ਿਆਦਾ ਖ਼ਤਰਾ ਹੈ।

WHO
WHO ਵੱਲੋਂ ਦਿੱਤੀ ਜਾਣਕਾਰੀ

ਕਿਵੇਂ ਬਚਿਆ ਜਾ ਸਕਦੈ

WHO ਮੁਤਾਬਕ ਇਸ ਵਾਇਰਸ ਤੋਂ ਬਚਣ ਲਈ ਲਗਾਤਾਰ ਆਪਣੇ ਹੱਥ ਸਾਬਣ ਨਾਲ ਧੋਂਦੇ ਰਹੋ ਅਤੇ ਖੰਗਣ ਅਤੇ ਛਿੱਕਣ ਵੇਲੇ ਆਪਣੇ ਨੂੰ ਮੁੰਹ ਨੂੰ ਢਕ ਲਵੋ। ਬੁਖ਼ਾਰ ਨਾਲ ਪੀੜਤ ਜਾਂ ਬਿਮਾਰ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।

Last Updated : Mar 13, 2020, 9:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.