ਮੁੰਬਈ: ਕੋਰੋਨਾ ਵਾਇਰਸ ਦੀ ਹੁਣ ਭਾਰਤ ਵਿੱਚ ਵੀ ਦਾਖ਼ਲ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ। ਚੀਨ ਤੋਂ ਭਾਰਤ ਵਾਪਸ ਪਰਤੇ ਦੋ ਵਿਅਕਤੀਆਂ ਨੂੰ ਵਾਇਰਸ ਹੋਣ ਦੇ ਖ਼ਦਸ਼ੇ ਕਰਕੇ ਮੈਡੀਕਲ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇਸ ਲਈ ਬੀਐਮਸੀ ਨੇ ਚਿੰਚਪੋਕਲੀ ਦੇ ਕਸਤੁਰਬਾ ਵਿੱਚ ਇੱਕ ਵੱਖਰਾ ਵਾਰਡ ਬਣਾ ਦਿੱਤਾ ਹੈ।
ਬੀਐਮਐਸੀ ਦੀ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਚੀਨ ਤੋਂ ਆਏ ਦੋ ਵਿਅਕਤੀਆਂ ਨੂੰ ਇਸ ਵਾਇਰਸ ਨਾਲ ਪ੍ਰਭਾਵਿਤ ਪਾਏ ਜਾਣ ਦਾ ਖ਼ਦਸ਼ਾ ਹੈ। ਇਸ ਲਈ ਦੋਵਾਂ ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇੰਨਾ ਵਿੱਚ ਹਲਕਾ ਜ਼ੁਕਾਮ ਅਤੇ ਸਰਦੀ ਦੇ ਲੱਛਣ ਪਾਏ ਗਏ ਹਨ। ਹਾਲਾਂਕਿ ਇਨ੍ਹਾਂ ਵਿਅਕਤੀਆਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ਤੇ ਤਾਇਨਾਤ ਡਾਕਟਰਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਚੀਨ ਤੋਂ ਆਉਣ ਵਾਲੇ ਵਿਅਕਤੀਆਂ ਵਿੱਚੋਂ ਜੇ ਕੋਈ ਵੀ ਇਸ ਵਾਇਰਸ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਇਸ ਨੂੰ ਬੀਐਮਸੀ ਵੱਲੋਂ ਬਣਾਏ ਗਏ ਵੱਖਰੇ ਵਾਰਡਾਂ ਵਿੱਚ ਭੇਜਿਆ ਜਾਵੇ।
ਜ਼ਿਕਰ ਕਰ ਦਈਏ ਕਿ ਕੋਰੋਨ ਵਾਇਰਸ ਨਾਲ ਚੀਨ ਵਿੱਚ ਲੋਕ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋ ਚੁੱਕੇ ਹਨ ਜਿਸ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਇਹ ਵਾਇਰਸ ਆਮ ਜ਼ੁਕਾਮ ਤੋਂ ਲੈ ਕੇ ਸਾਹ-ਪ੍ਰਣਾਲੀ ਦੀ ਦੀ ਗੰਭੀਰ ਸਮੱਸਿਆ ਪੈਦਾ ਕਰ ਸਕਦਾ ਹੈ।