ETV Bharat / bharat

ਨਿਰਭਯਾ ਮਾਮਲਾ: ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਤੋਂ ਕੀਤੀ ਰਹਿਮ ਦੀ ਅਪੀਲ

author img

By

Published : Jan 15, 2020, 2:27 AM IST

ਨਿਰਭਯਾ ਬਲਾਤਕਾਰ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਕਿਊਰੇਟਿਵ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਹੁਣ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਤੋਂ ਰਹਿਮ ਦੀ ਅਪੀਲ ਕੀਤੀ ਹੈ।

ਨਿਰਭਯਾ ਮਾਮਲਾ ਰਹਿਮ ਦੀ ਅਪੀਲ
ਨਿਰਭਯਾ ਮਾਮਲਾ ਰਹਿਮ ਦੀ ਅਪੀਲ

ਨਵੀਂ ਦਿੱਲੀ: ਨਿਰਭਯਾ ਮਾਮਲੇ ਦੇ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਹੁਣ ਉਨ੍ਹਾਂ ਕੋਲ ਇੱਕ ਹੀ ਰਹਿਮ ਦੀ ਅਪੀਲ ਬਚੀ ਹੈ। ਮੰਗਲਵਾਰ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਮੁਕੇਸ਼ ਨੇ ਜੇਲ੍ਹ ਪ੍ਰਸ਼ਾਸਨ ਨੂੰ ਰਹਿਮ ਦੀ ਅਪੀਲ ਕੀਤੀ ਹੈ। ਇਹ ਰਹਿਮ ਦੀ ਅਪੀਲ ਸਰਕਾਰ ਦੁਆਰਾ ਰਾਸ਼ਟਰਪਤੀ ਨੂੰ ਭੇਜੀ ਜਾਵੇਗੀ, ਜੋ ਇਸ ਬਾਰੇ ਫੈਸਲਾ ਲੈਣਗੇ। ਦੂਜੇ 3 ਮੁਲਜ਼ਮਾਂ ਨੇ ਅਜੇ ਤੱਕ ਰਹਿਮ ਦੀ ਅਪੀਲ ਨਹੀਂ ਕੀਤੀ ਹੈ।

ਜਾਣਕਾਰੀ ਮੁਤਾਬਕ ਤਿਹਾੜ ਜੇਲ੍ਹ ਵਿੱਚ ਬੰਦ ਨਿਰਭਯਾ ਕਾਂਡ ਦੇ ਦੋਸ਼ੀਆਂ ਨੇ ਸੁਪਰੀਮ ਕੋਰਟ ਨੂੰ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਤਿਹਾੜ ਜੇਲ੍ਹ ਵਿੱਚ ਬੰਦ ਚਾਰ ਕੈਦੀਆਂ ਲਈ ਹੁਣ ਸਿਰਫ਼ ਰਹਿਮ ਦੀ ਅਪੀਲ ਦਾ ਹੀ ਰਸਤਾ ਬਚਿਆ ਹੈ। ਇਸ ਲਈ ਮੰਗਲਵਾਰ ਨੂੰ ਮੁਕੇਸ਼ ਨੇ ਆਪਣੀ ਰਹਿਮ ਦੀ ਅਪੀਲ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ। ਉਸ ਦੀ ਪਟੀਸ਼ਨ ਇੱਥੋਂ ਦਿੱਲੀ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ, ਜੋ ਇਸ ਨੂੰ ਰਾਸ਼ਟਰਪਤੀ ਕੋਲ ਭੇਜਣਗੇ। ਰਾਸ਼ਟਰਪਤੀ ਦੀ ਤਰਫੋਂ ਫੈਸਲਾ ਲਿਆ ਜਾਵੇਗਾ ਅਤੇ ਉਸ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇੱਕ ਦੋਸ਼ੀ ਨੇ ਹੀ ਕੀਤੀ ਰਹਿਮ ਦੀ ਅਪੀਲ
ਤਿਹਾੜ ਜੇਲ੍ਹ ਦੇ ਬੁਲਾਰੇ ਐਡੀਸ਼ਨਲ ਆਈਜੀ ਰਾਜਕੁਮਾਰ ਨੇ ਦੱਸਿਆ ਕਿ ਮੁਕੇਸ਼ ਨੇ ਮੰਗਲਵਾਰ ਨੂੰ ਤਿਹਾੜ ਪ੍ਰਸ਼ਾਸਨ ਨੂੰ ਇਹ ਰਹਿਮ ਪਟੀਸ਼ਨ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਬਾਕੀ ਤਿੰਨ ਮੁਲਜ਼ਮਾਂ ਵੱਲੋਂ ਉਨ੍ਹਾਂ ਨੂੰ ਰਹਿਮ ਦੀ ਅਪੀਲ ਨਹੀਂ ਦਿੱਤੀ ਗਈ ਹੈ। ਮੁਕੇਸ਼ ਦੁਆਰਾ ਦਿੱਤੀ ਗਈ ਰਹਿਮ ਦੀ ਅਪੀਲ ਦਿੱਲੀ ਸਰਕਾਰ ਰਾਹੀਂ ਰਾਸ਼ਟਰਪਤੀ ਨੂੰ ਭੇਜੀ ਜਾਵੇਗੀ। ਰਾਸ਼ਟਰਪਤੀ ਇਸ ਬਾਰੇ ਫੈਸਲਾ ਲੈਣਗੇ। ਜੇ ਰਾਸ਼ਟਰਪਤੀ ਉਸ ਦੀ ਰਹਿਮ ਦੀ ਅਪੀਲ ਨੂੰ ਖ਼ਾਰਜ ਕਰ ਦਿੰਦੇ ਹਨ ਤਾਂ ਉਸ ਦੀ ਫਾਂਸੀ ਦੇ ਰਾਹ ਸਾਫ਼ ਹੋ ਜਾਵੇਗਾ। ਇਸ ਦੇ ਨਾਲ ਹੀ ਜੇ ਰਾਸ਼ਟਰਪਤੀ ਉਸ ਦੀ ਫਾਂਸੀ 'ਤੇ ਰੋਕ ਲਗਾਉਂਦੇ ਹਨ ਤਾਂ ਫ਼ੈਸਲਾ ਆਉਣ ਤੱਕ ਉਸਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।

22 ਜਨਵਰੀ ਨੂੰ ਸਵੇਰੇ 7 ਵਜੇ ਦਿੱਤੀ ਜਾਣੀ ਹੈ
ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਣੀ ਹੈ। ਤਿਹਾੜ ਪ੍ਰਸ਼ਾਸਨ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਪਟਿਆਲਾ ਹਾਊਸ ਕੋਰਟ ਨੇ ਮੌਤ ਦਾ ਵਾਰੰਟ ਦਿੰਦੇ ਹੋਏ ਇਨ੍ਹਾਂ ਚਾਰਾਂ ਦੋਸ਼ੀਆਂ ਨੂੰ 14 ਦਿਨਾਂ ਦੀ ਹੋਰ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਲਈ ਦਿੱਤੀ ਹੈ। ਇਸ ਦੇ ਤਹਿਤ ਦੋਸ਼ੀਆਂ ਨੇ ਕਿਊਰੇਟਿਵ ਪਟੀਸ਼ਨ ਲਗਾਈ ਸੀ ਅਤੇ ਹੁਣ ਮੁਕੇਸ਼ ਵੱਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਹੈ। ਇਸ 'ਤੇ ਫੈਸਲਾ ਆਉਣ ਤੋਂ ਬਾਅਦ ਹੀ ਫਾਂਸੀ ਦੀ ਰਾਹ ਨੂੰ ਸਾਫ਼ ਹੋਵੇਗੀ।

Intro:Body:

nirbhaya case

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.