ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਜਨਮਦਿਨ ਮਨਾਉਣ ਲਈ ਮੰਗਲਵਾਰ ਨੂੰ ਦਿੱਲੀ ਦੇ ਤੀਮਾਰਪੁਰ ਦੇ ਸੰਜੈ ਬਸਤੀ ਆਏ। ਰਵੀ ਕਿਸ਼ਨ ਨੇ ਗਰੀਬ ਬੱਚਿਆਂ ਦੇ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾਰੀ ਵੀ ਮੌਜੂਦ ਰਹੇ।
ਰਵੀਕਿਸ਼ਨ ਨੇ ਬੱਚਿਆਂ ਨੂੰ ਵੰਡੇ ਚਾਕਲੇਟ ਅਤੇ ਕਿਤਾਬਾਂ
ਮਨੋਜ ਤਿਵਾਰੀ ਅਤੇ ਰਵੀਕਿਸ਼ਨ ਨੇ ਬੱਚਿਆਂ ਨੂੰ ਸਟੇਜ ਉੱਤੇ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਕੇਕ ਕੱਟਕੇ ਆਪਣਾ ਜਨਮਦਿਨ ਮਨਾਇਆ। ਇਸ ਦੌਰਾਨ ਰਵੀ ਕਿਸ਼ਨ ਆਪਣੇ ਨਾਲ ਬੱਚਿਆਂ ਲਈ ਚਾਕਲੇਟ ਅਤੇ ਕਿਤਾਬਾਂ ਲੈ ਕੇ ਆਏ ਸਨ। ਰਵੀ ਕਿਸ਼ਨ ਨੇ ਕਿਹਾ ਕਿ ਮੈਂ ਹਰ ਸਾਲ ਦਿਵਿਆਂਗ ਬੱਚਿਆਂ ਦੇ ਨਾਲ ਜਨਮਦਿਨ ਮਨਾਉਂਦਾ ਆਇਆ ਹਾਂ। ਇਸ ਵਾਰ ਮਨੋਜ ਤਿਵਾਰੀ ਦੇ ਕਹਿਣ ਉੱਤੇ ਉਨ੍ਹਾਂ ਦੇ ਸੰਸਦੀ ਇਲਾਕੇ ਤੀਮਾਰਪੁਰ ਵਿਧਾਨਸਭਾ ਦੀ ਸੰਜੈ ਬਸਤੀ ਦੇ ਬੱਚਿਆਂ ਨਾਲ ਜਨਮਦਿਨ ਮਨਾਉਣ ਆਇਆ ਹਾਂ।
ਰਵੀਕਿਸ਼ਨ ਦਾ ਕੇਜਰੀਵਾਲ 'ਤੇ ਨਿਸ਼ਾਨਾ
ਮਨੋਜ ਤਿਵਾਰੀ ਨੇ ਕਿਹਾ ਕਿ ਅਸੀਂ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕੰਮ ਕਰ ਰਹੇ ਹਾਂ। ਇਸ ਵਾਰ ਦਿੱਲੀ ਦੇ ਲੋਕਾਂ ਨੂੰ 24 ਘੰਟੇ ਪੀਣ ਦਾ ਪਾਣੀ ਮਿਲੇਗਾ। 'ਹਰ ਘਰ ਹਰ ਨਲ' ਨਾਲ ਦਿੱਲੀ ਦੇ ਲੋਕਾਂ ਨੂੰ ਪੀਣ ਲਈ ਪਾਣੀ ਮਿਲੇਗਾ। ਇਸਦੇ ਨਾਲ ਹੀ ਰਵੀ ਕਿਸ਼ਨ ਨੇ ਗੱਲਾਂ ਹੀ ਗੱਲਾਂ ਵਿੱਚ ਕੇਜਰੀਵਾਲ ਉੱਤੇ ਸ਼ਬਦੀ ਵਾਰ ਵੀ ਕੀਤੇ। ਹਾਲਾਂਕਿ ਇਸ ਦੌਰਾਨ ਮਨੋਜ ਤਿਵਾਰੀ ਉਨ੍ਹਾਂ ਨੂੰ ਇਸ਼ਾਰੀਆਂ ਵਿੱਚ ਕਾਫ਼ੀ ਵਾਰ ਮਨਾ ਕਰਦੇ ਵੀ ਨਜ਼ਰ ਆਏ। ਪਰ, ਫਿਰ ਵੀ ਰਵੀਕਿਸ਼ਨ ਆਪਣਾ ਕੰਮ ਕਰ ਗਏ।
ਕੇਕ ਨੂੰ ਲੈ ਕੇ ਪਈਆਂ ਭਾਜੜਾਂ
ਮਨੋਜ ਤਿਵਾਰੀ ਅਤੇ ਰਵੀਕਿਸ਼ਨ ਦੇ ਚਲੇ ਜਾਣ ਤੋਂ ਬਾਅਦ ਇੱਥੇ ਬੱਚਿਆਂ ਵਿੱਚ ਕੇਕ ਨੂੰ ਲੈ ਕੇ ਭਾਜੜ ਪੈ ਗਈ, ਜਿਸਦੇ ਕਾਰਨ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।