ETV Bharat / bharat

ਉੱਤਰੀ ਭਾਰਤ ਤੱਪਿਆ, ਦਿੱਲੀ ਸਣੇ 5 ਰਾਜਾਂ ਵਿੱਚ ਰੈਡ ਅਲਰਟ ਜਾਰੀ

ਮੌਸਮ ਵਿਭਾਗ ਨੇ ਐਤਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਹੈ। ਉੱਤਰੀ ਭਾਰਤ ਵਿੱਚ ਕਈ ਥਾਵਾਂ 'ਤੇ ਗਰਮੀ ਨਾਲ ਤਾਪਮਾਨ ਅਤੇ ਪਾਰਾ 45 ਡਿਗਰੀ ਤੋਂ ਜ਼ਿਆਦਾ ਹੋ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : May 25, 2020, 9:39 AM IST

ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਕਈ ਥਾਵਾਂ 'ਤੇ ਗਰਮੀ ਨਾਲ ਤਾਪਮਾਨ ਅਤੇ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ ਹੈ ਜਿਸ ਤੋਂ ਬਾਅਦ ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਦੌਰਾਨ ਪਾਰਾ 47 ਡਿਗਰੀ ਤੱਕ ਪਹੁੰਚ ਸਕਦਾ ਹੈ। ਨਾਲ ਹੀ, ਸ਼ੁੱਕਰਵਾਰ ਨੂੰ ਇਨ੍ਹਾਂ ਰਾਜਾਂ ਵਿੱਚ ਮੀਂਹ ਪੈਣ ਨਾਲ ਰਾਹਤ ਮਿਲਣ ਦੀ ਉਮੀਦ ਹੈ। ਪੂਰਬੀ ਉੱਤਰ ਪ੍ਰਦੇਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਨੂੰ ਪਿਲਾਨੀ ਦਾ ਤਾਪਮਾਨ 46.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਤਾਪਮਾਨ ਵੱਧ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਸਮ ਵਿੱਚ ਪਹਿਲੀ ਵਾਰ ਝੁਲਸ ਰਹੀ ਗਰਮੀ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਾਰ ਉੱਤਰ ਅਤੇ ਮੱਧ ਭਾਰਤ ਵਿੱਚ, ਹਾਲਾਂਕਿ, ਤਾਪਮਾਨ ਇੰਨੀ ਤੇਜ਼ੀ ਨਾਲ ਨਹੀਂ ਵਧਿਆ ਜਿੰਨਾ ਆਮ ਤੌਰ 'ਤੇ ਹੁੰਦਾ ਹੈ। ਇਸ ਦਾ ਕਾਰਨ ਅਪ੍ਰੈਲ ਤੋਂ ਮਈ ਦੇ ਅੱਧ ਵਿੱਚ ਪਿਆ ਮੀਂਹ ਹੈ।

ਦੂਜੇ ਪਾਸੇ ਆਈਐਮਡੀ ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ ਕਿ ਉੱਤਰ-ਪੱਛਮੀ ਸੁੱਕੀਆਂ ਹਵਾਵਾਂ ਕਾਰਨ ਗਰਮੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਮੌਸਮ ਗੜਬੜੀ ਕਾਰਨ ਥੋੜੀ ਜਿਹਾ ਮੀਂਹ ਨਾਲ ਇਸ ਗਰਮੀ ਤੋਂ ਕਿਸੇ ਵੀ ਰਾਹਤ ਦੀ ਉਮੀਦ 28 ਮਈ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।

ਲੂ ਦੀ ਸਥਿਤੀ

ਲੂ ਦੀ ਸਥਿਤੀ ਉਦੋਂ ਐਲਾਨੀ ਜਾਂਦੀ ਹੈ, ਜਦੋਂ ਵੱਧ ਤੋਂ ਵੱਧ ਤਾਪਮਾਨ ਘੱਟੋ-ਘੱਟ 40 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਆਮ ਤਾਪਮਾਨ ਵਿੱਚ ਵਾਧਾ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਹੁੰਦਾ ਹੈ। ਮੈਦਾਨੀ ਇਲਾਕਿਆਂ ਵਿੱਚ, ਲੂ ਦੀ ਸਥਿਤੀ ਉਦੋਂ ਹੁੰਦੀ ਹੈ, ਜਦੋਂ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਹੁੰਦਾ ਹੈ ਅਤੇ ਗਰਮ ਲੂ ਉਦੋਂ ਚਲਦੀ ਹੈ ਜਦੋਂ ਤਾਪਮਾਨ 47 ਡਿਗਰੀ ਜਾਂ ਇਸ ਤੋਂ ਵੱਧ ਹੁੰਦਾ ਹੈ।

ਸ੍ਰੀਵਾਸਤਵ ਨੇ ਕਿਹਾ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਦੁਪਹਿਰ ਦੇ ਇਕ ਵਜੇ ਤੋਂ ਸ਼ਾਮ ਪੰਜ ਵਜੇ ਵਿੱਚ ਘਰੋਂ ਬਾਹਰ ਨਾ ਨਿਕਲਣ, ਕਿਉਂਕਿ ਉਸ ਸਮੇਂ ਸੂਰਜ ਦੀ ਤਪਸ਼ ਸਭ ਤੋਂ ਵੱਧ ਹੁੰਦੀ ਹੈ।

ਇਹ ਵੀ ਪੜ੍ਹੋ: ਜੂਨ 'ਚ ਸ਼ੁਰੂ ਹੋ ਸਕਦੀ ਹੈ ਲਾ ਲੀਗਾ, ਸਰਕਾਰ ਨੇ ਦਿੱਤੀ ਮੰਨਜ਼ੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.