ਨਵੀਂ ਦਿੱਲੀ: ਭਾਰਤ ਵਿੱਚ 2 ਦਿਨੀਂ ਦੌਰੇ ‘ਤੇ ਆਈ ਜਰਮਨ ਚਾਂਸਲਰ ਐਂਜੇਲਾ ਮਰਕੇਲ ਨੇ ਵਫ਼ਦ ਪੱਧਰ ਮੀਟਿੰਗ ਦੌਰਾਨ ਗੱਲਬਾਤ ਕਰਦਿਆ ਕਿਹਾ ਹੈ ਕਿ ਕਸ਼ਮੀਰ ‘ਚ ਮੌਜੂਦਾ ਸਥਿਤੀ ਸਥਾਈ ਨਹੀਂ ਹੈ ਅਤੇ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਸਨਿੱਚਰਵਾਰ ਨੂੰ ਜਰਮਨੀ ਦੀ ਚਾਂਸਲਰ, ਐਂਜੇਲਾ ਮਰਕੇਲ ਨੇ ਦੁਆਰਕਾ ਸੈਕਟਰ -21 ਮੈਟਰੋ ਸਟੇਸ਼ਨ 'ਤੇ ਇਲੈਕਟ੍ਰਿਕ ਰਿਕਸ਼ਾ ਚਾਲਕਾਂ ਨਾਲ ਮੁਲਾਕਾਤ ਕੀਤੀ।
ਦੱਸ ਦਈਏ ਕਿ ਵਫ਼ਦ ਪੱਧਰ ਦੀ ਗੱਲਬਾਤ ਤੋਂ ਬਾਅਦ ਮੋਦੀ ਅਤੇ ਮਾਰਕੇਲ ਨੇ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ‘ਤੇ ਦੋਵਾਂ ਪੱਖਾਂ ਦੇ ਚੁਣੇ ਹੋਏ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ‘ਚ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕੇਲ ਨੇ ਸ਼ੁੱਕਰਵਾਰ ਨੂੰ 5 ਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸੰਵਾਦ (ਆਈਜੀਸੀ) ਦੀ ਸਹਿ ਪ੍ਰਧਾਨਗੀ ਕੀਤੀ।
ਜਰਮਨ ਦੀ ਚਾਂਸਲਰ ਐਂਜੇਲਾ ਮਰਕੇਲ, ਇੱਕ ਕਾਰੋਬਾਰੀ ਮੀਟਿੰਗ ਦੌਰਾਨ
"ਅਸੀਂ ਹਰੇ-ਭਰੇ ਸ਼ਹਿਰੀ ਗਤੀਸ਼ੀਲਤਾ ਲਈ ਇੱਕ ਭਾਰਤ-ਜਰਮਨ ਭਾਈਵਾਲੀ ਦੀ ਸ਼ੁਰੂਆਤ ਕੀਤੀ ਹੈ। ਅਸੀਂ ਇਸ ਦਿਸ਼ਾ ਵਿੱਚ ਇਕ ਅਰਬ ਡਾਲਰ ਖ਼ਰਚ ਕੀਤੇ ਹਨ।"
"ਤਾਮਿਲਨਾਡੂ ਵਿੱਚ ਬੱਸ ਖੇਤਰ ਨੂੰ ਬਿਹਤਰ ਬਣਾਉਣ ਲਈ 200 ਮਿਲੀਅਨ ਯੂਰੋ ਵੀ ਨਿਰਧਾਰਤ ਕਰਾਂਗੇ। ਜੋ ਵੀ ਕੱਲ੍ਹ ਦਿੱਲੀ ਵਿਚ ਪ੍ਰਦੂਸ਼ਣ ਦੇਖਦਾ ਹੈ, ਉਹ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਨਾਲ ਤਬਦੀਲ ਕਰਨ ਲਈ ਬਹੁਤ ਵਧੀਆ ਦਲੀਲਾਂ ਦੇਵੇਗਾ।"
ਐਂਜੇਲਾ ਮਰਕੇਲ ਦਾ ਅਸਿੱਧੇ ਤੌਰ ਉੱਤੇ ਪਾਕਿਸਤਾਨ ਨੂੰ ਸੰਦੇਸ਼
ਪੀਐਮ ਮੋਦੀ ਅਤੇ ਐਂਜੇਲਾ ਮਰਕੇਲ ਨੇ ਅਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਸੰਦੇਸ਼ ਦਿੱਤਾ ਅਤੇ ਸਾਰੇ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਉਨ੍ਹਾਂ ਦੀ ਧਰਤੀ ਨੂੰ ਦੂਜੇ ਦੇਸ਼ਾਂ ਵਿਰੁੱਧ ਅੱਤਵਾਦੀ ਗਤੀਵਿਧੀਆਂ ਚਲਾਉਣ ਲਈ ਇਸਤੇਮਾਲ ਨਾ ਕੀਤਾ ਜਾਵੇ। ਮਰਕੇਲ ਨਾਲ ਸਾਂਝੇ ਮੀਡੀਆ ‘ਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਬਿਆਨ ‘ਚ ਕਿਹਾ, 'ਅੱਤਵਾਦ ਅਤੇ ਚਰਮਪੰਥੀ ਵਰਗੇ ਖ਼ਤਰੇ ਨਾਲ ਨਜਿੱਠਣ ਲਈ ਅਸੀਂ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਾਂਗੇ।'
ਜਰਮਨ ਸੂਤਰਾਂ ਨੇ ਮਾਰਕੇਲ ਦੇ ਹਵਾਲੇ ਤੋਂ ਕਿਹਾ, 'ਕਿਉਂਕਿ ਇਸ ਸਮੇਂ ਕਸ਼ਮੀਰ ‘ਚ ਸਥਿਤੀ ਸਥਾਈ ਅਤੇ ਚੰਗੀ ਨਹੀਂ ਹੈ ਤਾਂ ਇਸ ਤੈਅ ਸਮੇਂ ‘ਤੇ ਬਦਲਣ ਦੀ ਜ਼ਰੂਰਤ ਹੈ।' ਜਰਮਨ ਚਾਂਸਲਰ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਅਮਰੀਕਾ ਸਣੇ ਕੁਝ ਵਿਦੇਸ਼ੀ ਸਾਂਸਦਾਂ ਨੇ ਅਗਸਤ ‘ਚ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਲਈ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਰਕਾਰ ਵੱਲੋਂ ਲਗਾਈ ਪਾਬੰਦੀਆਂ ‘ਤੇ ਚਿੰਤਾ ਜਤਾਈ ਹੈ।
ਇਸ ‘ਚ ਵਫ਼ਦ ਪੱਧਰ ਦੀ ਗੱਲਬਾਤ ਤੋਂ ਬਾਅਦ ਮੋਦੀ ਅਤੇ ਮਰਕੇਲ ਨੇ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ‘ਤੇ ਦੋਵਾਂ ਪੱਖਾਂ ਦੇ ਚੁਣੇ ਹੋਏ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ‘ਚ ਮੁਲਾਕਾਤ ਕੀਤੀ। ਬੈਠਕ ‘ਚ ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਸਕਤਰ ਵਿਜੈ ਗੋਖਲੇ ਨੇ ਹਿੱਸਾ ਲਿਆ।