ਹੈਦਰਾਬਾਦ : ਸਾਲ 1919 'ਚ ਜਦੋਂ ਪਹਿਲੀ ਵਾਰ ਗਾਂਧੀ ਜੀ ਨੇ ਵਿਜੇਵਾੜਾ ਸ਼ਹਿਰ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੇ ਲੋਕਾਂ ਨੂੰ ਸਤਿਆਗ੍ਰਹਿ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਬਾਪੂ ਗਾਂਧੀ ਦੀ ਅਪੀਲ ਤੋਂ ਲਗਭਗ 6 ਹਜ਼ਾਰ ਲੋਕ ਵਲੰਟੀਅਰ ਦੇ ਤੌਰ 'ਤੇ ਸਤਿਆਗ੍ਰਹਿ ਅੰਦੋਲਨ ਵਿੱਚ ਉਨ੍ਹਾਂ ਨਾਲ ਸ਼ਾਮਲ ਹੋ ਗਏ।
ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਵਿਜੇਵਾੜਾ ਵਿਖੇ ਕੀਤੇ ਗਏ ਸਾਰੇ ਦੌਰਿਆਂ ਵਿੱਚੋਂ ਉਨ੍ਹਾਂ ਦਾ ਤੀਜਾ ਦੌਰਾ ਬੇਹਦ ਮੱਹਤਵਪੂਰਣ ਸੀ। ਉਨ੍ਹਾਂ ਨੇ ਤੀਜੀ ਵਾਰ ਵਿਜੇਵਾੜਾ ਦੌਰੇ ਦੌਰਾਨ ਲੋਕਾਂ ਨੂੰ ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਹਾ ਅਤੇ ਇਸ ਵਾਰ ਵੀ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
ਮਹਾਤਮਾ ਗਾਂਧੀ ਵੱਲੋਂ ਅਸਹਿਯੋਗ ਅੰਦੋਲਨ ਵਿੱਚ ਲੋਕਾਂ ਨੂੰ ਜੁੜਨ ਦੀ ਅਪੀਲ ਤੋਂ ਬਾਅਦ ਜਿਥੇ ਇੱਕ ਪਾਸੇ ਕਈ ਲੋਕ ਉਨ੍ਹਾਂ ਨਾਲ ਜੁੜੇ ਉਥੇ ਹੀ ਦੂਜੇ ਪਾਸੇ ਕਈ ਉੱਚ ਅਧਿਕਾਰੀਆਂ ਨੇ ਬ੍ਰਿਟਿਸ਼ ਸਰਕਾਰ ਵੱਲੋਂ ਦਿੱਤੇ ਗਏ ਆਪਣੇ ਵੱਡੇ ਸਰਕਾਰੀ ਅਹੁਦੀਆਂ ਅਤੇ ਉੱਚ ਪੱਧਰ ਦੀਆਂ ਨੌਕਰੀਆਂ ਛੱਡ ਦਿੱਤੀਆਂ। ਇਸ ਦੌਰਾਨ ਅਮਰਾਵਤੀ ਸਭਿਆਚਾਰਕ ਕੇਂਦਰ ਦੇ ਸੀਈਓ ਈਮਾਨੀ ਸ਼ਿਵਾ ਨਾਗਾਰੈਡੀ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਅੱਯਦੇਵਰਾ ਕਾਲਸਵਾਰਾ ਰਾਵ ਨੇ ਦਿੱਤੋ ਦੋਸ਼ੋਧਾਰਕ ਦੇ ਰਾਸ਼ਟਰੀ ਸੁਧਾਰਕ ਦੇ ਅਹੁਦੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।
ਸਾਲ 1921 ਵਿੱਚ ਮਹਾਤਮਾ ਗਾਂਧੀ ਸੱਤ ਦਿਨਾਂ ਲਈ ਵਿਜੇਵਾੜਾ ਵਿੱਚ ਰਹੇ ਇਥੇ ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੀ ਖ਼ਾਸ ਮੀਟਿੰਗ ਕੀਤੀ। ਅੱਜ ਵੀ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਲੋਕ ਗਾਂਧੀ ਜੀ ਨੂੰ ਆਪਣਾ ਆਦਰਸ਼ ਮੰਨਦਿਆਂ ਉਨ੍ਹਾਂ ਦੇ ਜੀਵਨ ਤੋਂ ਅਹਿੰਸਾ ਅਤੇ ਤਿਆਗ ਦੀ ਪ੍ਰੇਰਣਾ ਲੈਂਦੇ ਹਨ।