ਲਖਨਊ: ਮੌਬ ਲਿਚਿੰਗ ਵਰਗੀ ਅਪਰਾਧਕ ਘਟਨਾਵਾਂ ਨੂੰ ਰੋਕਣ ਅਤੇ ਉਨ੍ਹਾਂ ਤੋਂ ਬਚਾਅ ਲਈ ਲਖਨਊ 'ਚ ਟੀਲੇ ਵਾਲੀ ਮਸਜਿਦ ਵਿਖੇ ਹਥਿਆਰ ਦੇ ਲਾਇਸੈਂਸ ਲੈਣ ਲਈ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਹਾਈ ਕੋਰਟ ਦੇ ਵਕੀਲ ਅਤੇ ਸਮਾਜ ਸੇਵੀ ਮਹਿਮੂਦ ਪਰਾਚਾ ਵੱਲੋਂ ਜੁੰਮੇ ਦੀ ਨਮਾਜ਼ ਤੋਂ ਬਾਅਦ ਦਿੱਤੀ ਗਈ। ਇਸ ਟ੍ਰੇਨਿੰਗ ਦੇ ਨਾਲ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਹਥਿਆਰ ਦਾ ਲਾਇਸੈਂਸ ਕਿੰਝ ਹਾਸਲ ਕਰ ਸਕਦੇ ਹਨ।
ਮਹਿਮੂਦ ਪਰਾਚਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਦਫ਼ਤਰ ਵਿੱਚ ਹਥਿਆਰ ਦੇ ਲਾਇਸੈਂਸ ਲਈ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ। ਜੇਕਰ ਅਰਜ਼ੀ ਦਾਖਲ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਕਾਨੂੰਨੀ ਤੌਰ 'ਤੇ ਮਦਦ ਕਰਨ ਲਈ ਤਿਆਰ ਹਨ। ਜਦ ਤੱਕ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਨ ਮਾਲ ਦਾ ਖ਼ਤਰਾ ਹੈ ਤਾਂ 'ਰਾਈਟ ਟੂ ਪ੍ਰਾਈਵੇਟ ਡਿਫੈਂਸ' ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੌਬ ਲਿਚਿੰਗ ਵਿਰੁੱਧ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ। ਅਸੀਂ ਮੌਬ ਲਿਚਿੰਗ ਵਿਰੁੱਧ ਟ੍ਰੇਨਿੰਗ ਕੈਂਪ ਬੰਦ ਕਰ ਦਵਾਂਗੇ ਜਦ ਤੱਕ ਸਾਨੂੰ ਇਹ ਭਰੋਸਾ ਨਹੀਂ ਹੋ ਜਾਂਦਾ ਕਿ ਮੌਬ ਲਿਚਿੰਗ ਦੀਆਂ ਘਟਨਾਵਾਂ ਦੇਸ਼ ਵਿੱਚ ਬੰਦ ਹੋ ਜਾਣਗੀਆਂ।
ਮਸਜਿਦ ਦੇ ਇਮਾਮ ਮੌਲਾਨਾ ਸੈਯਦ ਫਜ਼ਲੁਲ ਰਹਮਾਨੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਮੌਬ ਲਿਚਿੰਗ ਵਿਰੁੱਧ ਕਾਨੂੰਨ ਲਿਆਏ ਜਾਣ ਦਾ ਵਾਅਦਾ ਕੀਤਾ ਹੈ। ਦੇਸ਼ ਵਿੱਚ ਅਜਿਹੀ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਸ ਉੱਤੇ ਜਲਦ ਤੋਂ ਜਲਦ ਕਾਨੂੰਨ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਰੋਕਣਾ ਬੇਹਦ ਜ਼ਰੂਰੀ ਹੈ।