ਸ੍ਰੀਨਗਰ: ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੁੱਧ ਕਾਰਵਾਈ ਨੂੰ ਹੋਰ ਮਜ਼ਬੂਤੀ ਦੇਣ ਲਈ ਸੂਬੇ ਭਰ ਵਿੱਚ 10 ਹਜ਼ਾਰ ਤੋਂ ਵੱਧ ਜਵਾਨਾਂ ਦੀ ਨਿਯੁਕਤੀ ਤੈਨਾਤ ਕਰਨ ਦਾ ਫ਼ੈਸਲਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਤੋਂ ਇਲਾਵਾ ਕੰਪਨੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਐਨਐਸਏ (ਨੈਸ਼ਨਲ ਸਿਕਿਊਰਿਟੀ ਐਡਵਾਇਜ਼ਰ) ਅਜੀਤ ਡੋਭਾਲ ਦੇ ਘਾਟੀ ਦੇ ਦੋ ਦਿਨੀਂ ਦੌਰੇ ਦੇ ਵਾਪਸ ਆਉਣ ਤੋਂ ਬਾਅਦ ਲਿਆ ਸੀ।
ਇਹ ਵੀ ਪੜ੍ਹੋ: ਵੋਡਾ-ਆਈਡੀਆ ਨੂੰ ਪਛਾੜ 'ਜੀਓ' ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ
ਕੁਲਗਾਮ ਦੇ ਜੰਗਲਪੋਰਾ ਵਿਖੇ ਸਰਪੰਚ ਦੇ ਘਰ ਪਹੁੰਚੀ ਮਹਿਬੂਬਾ ਮੁਫ਼ਤੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੇ ਘਾਟੀ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਕੋਈ ਕਮੀ ਨਹੀਂ ਹੈ। ਜੰਮੂ-ਕਸ਼ਮੀਰ ਇੱਕ ਸਿਆਸੀ ਸਮੱਸਿਆ ਹੈ ਜੋ ਫੌਜ਼ ਦੇ ਜ਼ਰੀਏ ਹੱਲ ਨਹੀਂ ਹੋਵੇਗੀ। ਭਾਰਤ ਸਰਕਾਰ ਨੂੰ ਆਪਣੀ ਨੀਤੀ 'ਤੇ ਮੁੜ ਵਿਚਾਰ ਤੇ ਸੁਧਾਰ ਕਰਨ ਦੀ ਜ਼ਰੂਰਤ ਹੈ।
![Mehbooba Mufti And Shah Faesal,J&K,Sri Nagar](https://etvbharatimages.akamaized.net/etvbharat/prod-images/3964972_shah.jpg)
ਇਹ ਵੀ ਪੜ੍ਹੋ: GST ਕੌਂਸਲ ਦੀ ਮੀਟਿੰਗ ਅੱਜ, ਈ-ਵਾਹਨਾਂ 'ਤੇ ਹੋ ਸਕਦੀ ਹੈ ਟੈਕਸ ਕਟੌਤੀ