ETV Bharat / bharat

ਹੈਦਰਾਬਾਦ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਖ਼ਾਸ ਉਪਰਾਲਾ - ਤੇਲੰਗਾਨਾ ਪਲਾਸਟਿਕ ਮੁਕਤ

ਚੇਨਈ, ਸ਼ਿਮਲਾ ਅਤੇ ਬੈਂਗਲੁਰੂ ਵਿੱਚ ਸਥਿਤ ਜ਼ੀਰੋ-ਵੇਸਟ ਕਰਿਆਨੇ ਦੀਆਂ ਦੁਕਾਨਾਂ ਤੋਂ ਪ੍ਰੇਰਣਾ ਲੈਣ ਤੋਂ ਬਾਅਦ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਪੰਕਜ ਨੇ ਹੈਦਰਾਬਾਦ ਵਿੱਚ ਜ਼ੀਰੋ-ਵੇਸਟ ਦੇ ਸੰਕਲਪ ਨਾਲ ਇੱਕ ਸਟੋਰ ਖੋਲ੍ਹਿਆ, ਕਿਉਂਕਿ ਸ਼ਹਿਰ ਨੂੰ ਇਸ ਦੀ ਸਭ ਤੋਂ ਵੱਧ ਲੋੜ ਸੀ।

ਫ਼ੋਟੋ
ਫ਼ੋਟੋ
author img

By

Published : Feb 2, 2020, 8:03 AM IST

ਹੈਦਰਾਬਾਦ: ਚੇਨਈ, ਸ਼ਿਮਲਾ ਅਤੇ ਬੈਂਗਲੁਰੂ ਵਿੱਚ ਸਥਿਤ ਜ਼ੀਰੋ-ਵੇਸਟ ਕਰਿਆਨੇ ਦੀਆਂ ਦੁਕਾਨਾਂ ਤੋਂ ਪ੍ਰੇਰਣਾ ਲੈਣ ਤੋਂ ਬਾਅਦ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਪੰਕਜ ਨੇ ਹੈਦਰਾਬਾਦ ਵਿੱਚ ਜ਼ੀਰੋ-ਵੇਸਟ ਦੇ ਸੰਕਲਪ ਨਾਲ ਇੱਕ ਸਟੋਰ ਖੋਲ੍ਹਿਆ, ਕਿਉਂਕਿ ਸ਼ਹਿਰ ਨੂੰ ਇਸ ਦੀ ਸਭ ਤੋਂ ਵੱਧ ਲੋੜ ਸੀ। ਸਿਕੰਦਰਾਬਾਦ ਵਿੱਚ ਸਥਿਤ, 'ਜ਼ੀਰੋ ਵੇਸਟ ਈਕੋ ਸਟੋਰ' ਵਿੱਚ ਚਾਵਲ, ਅਨਾਜ ਤੋਂ ਲੈ ਕੇ ਘਰੇਲੂ ਅਚਾਰ ਤੇ ਸਨੈਕਸ ਦੇ ਸਣੇ ਤਕਰੀਬਨ 170 ਚੀਜ਼ਾਂ ਉਪਲੱਬਧ ਹਨ, ਜਿਨ੍ਹਾਂ ਨੂੰ ਕੱਚ ਦੇ ਡੱਬੇ ਤੇ ਧਾਤੂ ਵਾਲੇ ਬਕਸਿਆਂ ਵਿੱਚ ਰੱਖਿਆ ਗਿਆ ਹੈ।

ਵੀਡੀਓ

ਇਹ 'ਜ਼ੀਰੋ ਵੇਸਟ ਈਕੋ ਸਟੋਰ' ਗਾਹਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਸਟੋਰ ਵਿੱਚ ਖਾਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਹੋਰ ਵੀ ਚੀਜ਼ਾਂ ਉਪਲੱਬਧ ਹਨ। ਦੁਕਾਨ ਵਿੱਚ ਸ਼ੈਂਪੂ ਦੇ ਪਾਊਚ ਤੇ ਹਰਬਲ ਸਾਬਣ ਤੋਂ ਇਲਾਵਾ ਕਈ ਚੀਜ਼ਾਂ ਮਿਲਦੀਆਂ ਹਨ। ਸਟੋਰ ਵਿੱਚ ਔਰਤਾਂ ਵੱਲੋਂ ਬਣਾਈਆਂ ਗਈਆਂ ਘਰੇਲੂ ਚੀਜ਼ਾਂ, ਆਚਾਰ ਤੇ ਕੱਪੜੇ ਦੇ ਥੈਲੇ ਵੀ ਮਿਲਦੇ ਹਨ।

ਜਿਵੇਂ ਹੀ ਤੁਸੀਂ ਸਟੋਰ ਵਿੱਚ ਜਾਉਗੇ ਤਾਂ ਤੁਹਾਨੂੰ ਕੰਧਾਂ 'ਤੇ ਸੇ ਨੋ ਟੂ ਪਲਾਸਟਿਕ 'ਦੇ ਸਲੋਗਨ ਲਿਖੇ ਹੋਏ ਮਿਲਣਗੇ ਤੇ ਹਰ ਚੀਜ਼ ਦਾ ਪ੍ਰਬੰਧ ਵੀ ਇਸੇ ਤਰ੍ਹਾਂ ਕੀਤਾ ਗਿਆ ਹੈ। ਦੱਸ ਦਈਏ, ਤਿੰਨ ਮਹੀਨੇ ਪਹਿਲਾਂ ਖੋਲ੍ਹਿਆ ਗਿਆ, ਇਹ ਸਟੋਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਤੋਂ ਵੱਖਰਾ ਹੈ। ਇਹ ਸਟੋਰ ਲੋਕਾਂ ਨੂੰ ਨਾ ਸਿਰਫ਼ ਪਲਾਸਟਿਕ ਨਾਲ ਪੈਕ ਕੀਤੀਆਂ ਚੀਜ਼ਾਂ ਨੂੰ ਵਰਤਣ ਤੋਂ ਮਨਾ ਕਰਦਾ ਹੈ, ਸਗੋਂ ਲੋਕਾਂ ਨੂੰ ਘਰ ਵਿੱਚ ਬਣੀਆਂ ਚੀਜ਼ਾਂ ਖਾਣ ਲਈ ਵੀ ਉਤਸ਼ਾਹਿਤ ਕਰਦਾ ਹੈ।

ਤੁਸੀਂ ਸਟੋਰ ਵਿੱਚ ਆਪਣੇ ਘਰ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਵਾਲੀਆਂ ਲਈ ਚੀਜ਼ਾਂ ਖ਼ਰੀਦ ਸਕਦੇ ਹੋ, ਪਰ ਆਪਣੇ ਖ਼ੁਦ ਦੇ ਬੈਗ, ਬੋਤਲਾਂ ਤੇ ਡੱਬੇ ਲਿਜਾਣਾ ਯਾਦ ਰੱਖੋ। ਜੇਕਰ ਤੁਸੀਂ ਇਹ ਸਭ ਲੈ ਜਾਣਾ ਭੁੱਲ ਜਾਂਦੇ ਹੋ ਤਾਂ ਸਟੋਰ ਵੱਲੋਂ ਪੈਸੇ ਲੈ ਕੇ ਦੇ ਬੈਗ, ਬੋਤਲਾਂ ਆਦਿ ਮੁਹੱਈਆ ਕਰਵਾਇਆ ਜਾਂਦਾ ਹੈ। ਸਟੋਰ ਵਿਚ ਪਲਾਸਟਿਕ ਦੀ ਵਰਤੋਂ ਵਿਰੁੱਧ ਸਖ਼ਤ ਨਿਯਮ ਹਨ ਤੇ ਤੁਹਾਡੀਆਂ ਸਾਰੀਆਂ ਜ਼ਰੂਰੀ ਚੀਜ਼ਾਂ - ਚਾਵਲ, ਦਾਲਾਂ, ਤੇਲ, ਕਲੀਨਰ ਤੇ ਹੋਰ ਕਾਗਜ਼ ਦੇ ਕਵਰ, ਕੱਪੜੇ ਦੇ ਬੈਗਾਂ ਤੇ ਡੱਬਿਆਂ ਵਿਚ ਪੈਕ ਕੀਤੇ ਜਾਂਦੇ ਹਨ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.