ਮੁੰਬਈ: ਕੋਰੋਨਾ ਸੰਕਟ ਨੂੰ ਲੈ ਕੇ ਦੇਸ਼ ਵਿੱਚ ਲੌਕਡਾਊਨ ਜਾਰੀ ਹੈ। ਲੌਕਡਾਊਨ ਦਾ ਪਹਿਲਾ ਪੜਾਅ ਅੱਜ ਸਮਾਪਤ ਹੋਣਾ ਸੀ ਪਰ ਦੇਸ਼ ਵਿੱਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦਿਆਂ ਇਸ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ।
ਇਸੇ ਵਿਚਕਾਰ ਆਪਣੇ ਘਰ ਪਰਤਣ ਦੀ ਉਮੀਦ 'ਚ ਮੁੰਬਈ ਦੇ ਬਾਂਦਰਾ ਬੱਸ ਸਟੈਂਡ ਬਾਹਰ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਇਕੱਠਾ ਹੋ ਗਏ ਹਨ। ਇਹ ਸਾਰੇ ਮਜ਼ਦੂਰ ਆਪੋ-ਆਪਣੇ ਘਰ ਵਾਪਸ ਜਾਣਾ ਚਾਹੁੰਦੇ ਸਨ। ਇਸੇ ਦੌਰਾਨ ਵਧਦੀ ਭੀੜ ਕਾਰਨ ਉੱਥੇ ਹਫ਼ੜਾ ਦਫ਼ੜੀ ਮੱਚ ਗਈ ਅਤੇ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।
ਪ੍ਰਵਾਸੀ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਘਰ ਭੇਜੇ ਜਾਣ ਦੀ ਮੰਗ ਰੱਖਦਿਆਂ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਇਸ ਦਾ ਇੱਕ ਵੀਡੀਓ ਏਆਈਐਮਆਈਐਮ ਦੇ ਕੌਮੀ ਬੁਲਾਰੇ ਵਾਰਿਸ ਪਠਾਨ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ।
-
Live video. Bandra Mumbai.
— Waris Pathan (@warispathan) April 14, 2020 " class="align-text-top noRightClick twitterSection" data="
Lockdown Extend hone par labourers and migrant workers ka Protest demanding || Ghar Wapas Bhejo|| Bandra #MumbaiLockdown pic.twitter.com/6wBh4HCRhH
">Live video. Bandra Mumbai.
— Waris Pathan (@warispathan) April 14, 2020
Lockdown Extend hone par labourers and migrant workers ka Protest demanding || Ghar Wapas Bhejo|| Bandra #MumbaiLockdown pic.twitter.com/6wBh4HCRhHLive video. Bandra Mumbai.
— Waris Pathan (@warispathan) April 14, 2020
Lockdown Extend hone par labourers and migrant workers ka Protest demanding || Ghar Wapas Bhejo|| Bandra #MumbaiLockdown pic.twitter.com/6wBh4HCRhH
ਦੱਸਣਯੋਗ ਹੈ ਕਿ ਕੋਰੋਨਾ ਦਾ ਕਹਿਰ ਦੇਸ਼ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਲੌਕਡਾਊਨ ਕਾਰਨ ਕਈ ਲੋਕ ਆਪਣੇ ਘਰਾਂ ਤੋਂ ਦੂਰ ਫ਼ਸੇ ਹੋਏ ਹਨ। ਇਕੱਲੇ ਮੁਬੰਈ ਵਿੱਚ ਹੀ ਹੁਣ ਤੱਕ ਕੋਰੋਨਾ ਦੇ 1753 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 111 ਲੋਕਾਂ ਦੀ ਮੌਤ ਹੋ ਚੁੱਕੀ ਹੈ।