ਤਾਮਿਲਨਾਡੂ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਚੇਨੱਈ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਦੇ ਵਿਚਕਾਰ ਦੂਜਾ ਗੈਰ ਰਸਮੀ ਸਿਖਰ ਸੰਮੇਲਨ ਅੱਜ ਮਹਾਂਬਲੀਪੁਰਮ ਵਿੱਚ ਸ਼ੁਰੂ ਹੋਵੇਗਾ।
ਮਮੱਲਪੁਰਮ ਸੰਮੇਲਨ LIVE: ਚੇਨੱਈ ਪੁੱਜੇ ਸ਼ੀ ਜਿਨਪਿੰਗ ਦਾ ਹੋਇਆ ਨਿੱਘਾ ਸਵਾਗਤ - PM Narendra Modi arrives in Chennai
14:03 October 11
ਚੇਨੱਈ ਏਅਰਪੋਰਟ ਪਹੁੰਚੇ ਸ਼ੀ ਜਿਨਪਿੰਗ
13:27 October 11
ਪੁਲਿਸ ਨੇ ਤਿੱਬਤੀ ਕਾਰਕੁੰਨਾਂ ਨੂੰ ਕੀਤਾ ਗ੍ਰਿਫਤਾਰ
ਚੇਨੱਈ ਦੇ ਆਈਟੀਸੀ ਹੋਟਲ ਦੇ ਬਾਹਰ ਤਾਮਿਲਨਾਡੂ ਸੂਬੇ ਦੀ ਪੁਲਿਸ ਨੇ ਤਿੱਬਤੀ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੱਬਤੀ ਕਾਰਕੁੰਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।
13:27 October 11
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਨੱਈ ਪਹੁੰਚ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਨੱਈ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਕੁੱਝ ਹੀ ਸਮੇਂ 'ਚ ਚੇਨੱਈ ਏਅਰਪੋਰਟ ਤੋਂ ਮਮੱਲਪੁਰਮ ਲਈ ਰਵਾਨਾ ਹੋਣਗੇ। ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਚੀਨ ਤੋਂ ਭਾਰਤ ਲਈ ਰਵਾਨਾ ਹੋ ਗਏ ਹਨ। ਅੱਜ ਦੋਵੇਂ ਨੇਤਾਵਾਂ ਦੀ ਇਤਿਹਾਸਕ ਮੁਲਾਕਾਤ ਹੋਣ ਵਾਲੀ ਹੈ।
13:26 October 11
ਆਈਟੀਸੀ ਗ੍ਰੈਂਡ ਚੋਲਾ ਹੋਟਲ ਪਹੁੰਚਣਗੇ ਸ਼ੀ ਜਿਨਪਿੰਗ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਚੇਨੱਈ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਆਈਟੀਸੀ ਗ੍ਰੈਂਡ ਚੋਲਾ ਹੋਟਲ ਪਹੁੰਚਣਗੇ। ਹੋਟਲ ਪਹੁੰਚਣ ਤੋਂ ਪਹਿਲਾ ਹੀ ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਇੰਤਜਾਮ ਕਰ ਦਿੱਤੇ ਗਏ ਹਨ।
13:26 October 11
ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਮੋਦੀ ਤੇ ਜਿਨਪਿੰਗ ਦੀ ਮੁਲਾਕਾਤ ਨੂੰ ਲੈ ਕੇ ਸਮੁੰਦਰੀ ਇਲਾਕੇ 'ਚ ਵੀ ਸੁਰੱਖਿਆ ਵਧਾਈ ਗਈ ਹੈ। ਭਾਰਤੀ ਨੇਵੀ ਅਤੇ ਇੰਡੀਅਨ ਕੋਸਟ ਗਾਰਡ ਨੇ ਮਮੱਲਪੁਰਮ ਵਿੱਚ ਕਿਨਾਰੇ ਤੋਂ ਕੁਝ ਦੂਰੀ 'ਤੇ ਜੰਗੀ ਜਹਾਜ਼ ਤਾਇਨਾਤ ਕੀਤੇ ਹਨ। ਦੱਸ ਦੇਈਏ ਕਿ ਸਮੁੰਦਰੀ ਰਸਤਿਆਂ ਰਾਹੀਂ ਭਾਰਤ 'ਚ ਅੱਤਵਾਦੀ ਹਮਲਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ।
13:25 October 11
ਵਿਲੱਖਣ ਅੰਦਾਜ਼ ਵਿੱਚ ਸਜਾਇਆ ਗਿਆ ਮਮੱਲਪੁਰਮ
ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਗੈਰ ਰਸਮੀ ਬੈਠਕ ਨੂੰ ਲੈ ਕੇ ਮਮੱਲਪੁਰਮ ਨੂੰ ਇੱਕ ਵਿਲੱਖਣ ਅੰਦਾਜ਼ ਵਿਚ ਸਜਾਇਆ ਗਿਆ ਹੈ। ਮਮਲਾਪੁਰਮ ਦੇ ‘ਪੰਚ ਰੱਥਸ’ ਨੇੜੇ ਬਾਗਬਾਨੀ ਵਿਭਾਗ ਵੱਲੋਂ ਪ੍ਰਵੇਸ਼ ਦੁਆਰ ਨੂੰ ਸਜਾਇਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਜਿਨਪਿੰਗ ਦੇਰ ਸ਼ਾਮ ਇਸ ਜਗ੍ਹਾ ਦਾ ਦੌਰਾ ਕਰਨਗੇ। ਇਸ ਦੀ ਸਜਾਵਟ ਵਿਚ ਵਿਸ਼ੇਸ਼ ਗੱਲ ਇਹ ਹੈ ਕਿ ਇਸ ਲਈ ਬਹੁਤ ਸਾਰੀਆਂ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕੀਤੀ ਗਈ ਹੈ।
ਸ਼ਿਮਲਾ ਮਿਰਚ, ਕੇਲੇ, ਨਿੰਬੂ, ਪੇਠਾ ਸਣੇ 18 ਫਲ ਅਤੇ ਸਬਜ਼ੀਆਂ ਸਜਾਵਟ ਲਈ ਵਰਤੀਆਂ ਗਈਆਂ ਹਨ।
ਇਸ ਕੰਮ ਵਿਚ ਬਹੁਤ ਮਿਹਨਤ ਲਗਾਈ ਗਈ ਹੈ। ਇਹ ਸਜਾਵਟ ਸਬਜ਼ੀਆਂ ਅਤੇ ਵੱਖ ਵੱਖ ਰੰਗਾਂ ਦੇ ਫਲਾਂ ਨਾਲ ਕੀਤੀ ਗਈ ਹੈ। ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਫਲ ਅਤੇ ਸਬਜ਼ੀਆਂ ਜੋੜ ਕੇ ਇੱਕ ਸੁੰਦਰ ਗੇਟ ਬਣਾਇਆ ਗਿਆ ਹੈ।
12:30 October 11
ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਦਰਮਿਆਨ ਅੱਜ ਮਮੱਲਪੁਰਮ (ਮਹਾਬਲੀਪੁਰਮ) ਵਿੱਚ ਇੱਕ ਗੈਰ ਰਸਮੀ ਬੈਠਕ ਹੋਣ ਜਾ ਰਹੀ ਹੈ। ਅੱਜ ਦੋਵੇਂ ਨੇਤਾਵਾਂ ਦੀ ਇਤਿਹਾਸਕ ਮੁਲਾਕਾਤ ਹੋਣ ਵਾਲੀ ਹੈ।
ਚੇਨੱਈ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਕੀ ਚੀਨ ''ਕਸ਼ਮੀਰ 'ਤੇ ਪੂਰਾ ਧਿਆਨ ਦੇ ਰਿਹਾ ਹੈ'। ਅਜਿਹੇ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤਾਮਿਲਨਾਡੂ ਦੇ ਮਹਾਂਬਲੀਪੁਰਮ ਕਸਬੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਦੂਜੇ ਗੈਰ ਰਸਮੀ ਸਿਖਰ ਸੰਮੇਲਨ ਲਈ ਭਾਰਤ ਆ ਰਹੇ ਹਨ। ਸ਼ੀ ਦੇ ਨਾਲ ਉਨ੍ਹਾਂ ਦੀ ਭਾਰਤ ਯਾਤਰਾ 'ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਅਤੇ ਪੋਲਿਟ ਬਿਉਰੋ ਮੈਂਬਰ ਹੋਣਗੇ। ਭਾਰਤ ਵੱਲੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਲ ਅਤੇ ਈਏਐਮ ਐਸ ਜੈਸ਼ੰਕਰ ਪ੍ਰਧਾਨ ਮੰਤਰੀ ਦੇ ਨਾਲ ਆਉਣਗੇ।
ਦੁਪਹਿਰ 1:30 ਵਜੇ ਚੀਨ ਦੇ ਰਾਸ਼ਟਰਪਤੀ ਚੇਨੱਈ ਪਹੁੰਚਣਗੇ। ਇਸ ਮੀਟਿੰਗ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅਗਲੇ ਸਾਲ ਯਾਨਿ 2020 ਨੂੰ ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਸਬੰਧਾਂ ਦੀ ਸ਼ੁਰੂਆਤ ਨੂੰ 70 ਸਾਲ ਹੋ ਜਾਣਗੇ। ਇਸ ਲਈ, ਇਹ ਮੁਲਾਕਾਤ ਦੋਵਾਂ ਦੇਸ਼ਾਂ ਲਈ ਬਹੁਤ ਖ਼ਾਸ ਮਹੱਤਵ ਰੱਖਦੀ ਹੈ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕਈ ਵਿਵਾਦਪੂਰਨ ਵਿਸ਼ਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਖ਼ਾਸ ਕਰ ਉਹ ਮੁੱਦੇ ਜਿਸ ਕਾਰਨ ਹਾਲ ਹੀ ਦੇ ਦਹਾਕਿਆਂ ਵਿੱਚ ਦੋਨੋਂ ਦੇਸ਼ ਇਕ-ਦੂਜੇ ਦੇ ਸਾਹਮਣੇ ਖੜੇ ਹੋ ਚੁੱਕੇ ਹਨ।

Neha
Conclusion: