ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਸ਼੍ਰਮਿਕ ਟ੍ਰੇਨਾਂ ਨੂੰ ਕੋਰੋਨਾ ਐਕਸਪ੍ਰੈਸ ਨਹੀਂ ਕਿਹਾ ਹੈ, ਬਲਕਿ ਜਨਤਾ ਨੇ ਟ੍ਰੇਨਾਂ ਨੂੰ ਇਸ ਨਾਂਅ ਨਾਲ ਬੁਲਾਇਆ ਸੀ।
ਗੌਰਤਲਬ ਹੈ ਕਿ ਮਮਤਾ ਨੇ ਪਿਛਲੇ ਮਹੀਨੇ ਕੇਂਦਰ ਸਰਕਾਰ ਉੱਤੇ ਦੋਸ਼ ਲਾਏ ਸਨ ਕਿ ਉਹ ਸ਼੍ਰਮਿਕ ਟ੍ਰੇਨਾਂ ਤੋਂ ਆ ਰਹੇ ਮਜ਼ਦੂਰਾਂ ਨੂੰ ਖਾਣਾ-ਪੀਣਾ ਨਹੀਂ ਦੇ ਰਹੀਆਂ ਹਨ ਅਤੇ ਜਿਸ ਗਿਣਤੀ ਵਿੱਚ ਮਜ਼ਦੂਰ ਨੂੰ ਟ੍ਰੇਨ ਰਾਹੀਂ ਭੇਜਿਆ ਜਾ ਰਿਹਾ ਹੈ, ਉਸ ਨਾਲ ਕੋਰੋਨਾ ਫੈਲਣ ਦਾ ਖ਼ਤਰਾ ਹੋਰ ਵੱਧ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਰੇਲ ਮੰਤਰਾਲੇ ਤੋਂ ਪੁੱਛਿਆ ਸੀ ਕਿ ਸ਼੍ਰਮਿਕ ਟ੍ਰੇਨਾਂ ਨੂੰ ਕੋਰੋਨਾ ਐਕਸਪ੍ਰੈੱਸ ਬਣਾਉਣਾ ਹੈ ਕੀ?
ਮਮਤਾ ਨੇ ਇਸ ਬਿਆਨ ਉੱਤੇ ਮੰਗਲਵਾਰ ਨੂੰ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਵਰਚੁਅਲ ਰੈਲੀ ਵਿੱਚ ਸੂਬੇ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੂੰ ਤਿੱਖੇ ਸਵਾਲ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਮਮਤਾ ਦੀਦੀ, ਤੁਸੀਂ ਜੋ 'ਕੋਰੋਨਾ ਐਕਸਪ੍ਰੈਸ' ਨਾਂਅ ਦਿੱਤਾ ਹੈ, ਉਹ ਤੁਹਾਡਾ ਨਿਕਾਸ ਮਾਰਗ ਬਣ ਜਾਵੇਗਾ। ਤੁਸੀਂ ਪ੍ਰਵਾਸੀ ਮਜ਼ਦੂਰਾਂ ਦੇ ਜ਼ਖ਼ਮਾਂ ਉੱਤੇ ਲੂਣ ਲਾਇਆ ਹੈ ਅਤੇ ਉਹ ਇਸ ਨੂੰ ਨਹੀਂ ਭੁੱਲਣਗੇ।
ਫ਼ਿਲਹਾਲ ਮਮਤੇ ਨੇ 24 ਘੰਟਿਆਂ ਦੇ ਅੰਦਰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਮਜ਼ਦੂਰ ਟ੍ਰੇਨਾਂ ਨੂੰ ਕੋਰੋਨਾ ਐਕਸਪ੍ਰੈਸ ਨਾਂਅ ਨਹੀਂ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ 11 ਲੱਕ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਵਾਪਸ ਆ ਗਏ ਹਨ ਅਤੇ 30,000 ਆਉਣੇ ਬਾਕੀ ਹਨ।
ਗੌਰਤਲਬ ਹੈ ਕਿ ਕੋਰੋਨਾ ਲੌਕਡਾਊਨ ਦੌਰਾਨ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਦੀ ਵਿਵਸਥਾ ਕੀਤੀ ਸੀ।