ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਆਕਸਫੋਰਡ ਯੂਨੀਅਨ ਡਿਬੇਟ' ਨੂੰ ਆਨਲਾਈਨ ਸੰਬੋਧਨ ਕਰਨਗੇ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਖ ਮੰਤਰੀ ਹੋਣਗੇ। ਸਕੱਤਰੇਤ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਬੈਨਰਜੀ ਰਾਜ ਸਰਕਾਰ ਦੀਆਂ ਕਈ ਯੋਜਨਾਵਾਂ ਜਿਵੇਂ ਕਿ ਕੰਨਿਆਸ਼੍ਰੀ, ਰੁਪਾਸ਼੍ਰੀ, ਕ੍ਰਿਸ਼ਕ ਬੰਧੂ ਅਤੇ ਦਵਾਰੇ ਬੰਗਲਾ ਬਾਰੇ ਦੱਸਣਗੇ।
ਇੱਕ ਅਧਿਕਾਰੀ ਨੇ ਦੱਸਿਆ ਕਿ ਬੈਨਰਜੀ ਨੂੰ ਜੁਲਾਈ ਵਿੱਚ ਹੀ ਆਕਸਫੋਰਡ ਯੂਨੀਅਨ ਦੇ ਵੱਲੋਂ ਬੁਲਾਵਾ ਦਿੱਤਾ ਗਿਆ ਸੀ।