ਦੇਹਰਾਦੂਨ: ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਪ੍ਰਭਾਵੀ ਹਨ ਜਿਨ੍ਹਾਂ ਨੂੰ ਲੋਕ ਅੱਗੇ ਵਧਾ ਰਹੇ ਹਨ। ਅੱਜ ਅਸੀਂ ਅਜਿਹੀ ਹੀ ਇੱਕ ਸਖ਼ਸ਼ੀਅਤ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਸਰਕਾਰ ਪਦਮ ਭੂਸ਼ਣ ਸਨਮਾਨ ਨਾਲ ਨਵਾਜ਼ ਚੁੱਕੀ ਹੈ।
ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿੱਚ ਮਸ਼ਹੂਰ ਵਾਤਾਵਰਨ ਪ੍ਰੇਮੀ ਪਦਮ ਭੂਸ਼ਣ ਸੁੰਦਰ ਲਾਲ ਬਹੁਗੁਨਾ ਇੱਕ ਹਨ ਜਿਨ੍ਹਾਂ ਨੂੰ ਵਾਤਾਵਰਨ ਦਾ ਗਾਂਧੀ ਵੀ ਕਿਹਾ ਜਾਂਦਾ ਹੈ ਅਤੇ ਉਹ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। 92 ਸਾਲਾ ਸੁੰਦਰ ਲਾਲ ਬਹੁਗੁਨਾ ਦੇ ਸਾਹਮਣੇ ਜਦੋਂ ਵਾਤਾਵਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਪੁਰਾਣੀ ਚਮਕ ਵਾਪਸ ਆ ਜਾਂਦੀ ਹੈ।
ਗਾਂਧੀ ਜੀ ਦਾ ਸੁਪਨਾ
ਈਟੀਵੀ ਭਾਰਤ ਦੇ ਪੱਤਰਕਾਰ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਸੁੰਦਰ ਲਾਲ ਬਹੁਗੁਨਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਖੁੱਲ੍ਹ ਕੇ ਆਪਣੀ ਗੱਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦਾ ਸੁਪਨਾ ਸੀ ਕਿ ਪਿੰਡ ਵਿੱਚ ਸਵਰਾਜ ਅਤੇ ਸਵੈ-ਸਹਾਇਤਾ ਵਾਲੇ ਪਿੰਡ ਦੇਸ਼ ਦੀ ਬੁਨਿਆਦ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਗਾਂਧੀ ਜੀ ਸਮਾਜ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੇ ਸਨ ਪਰ ਮੌਜੂਦਾ ਸਮੇਂ 'ਚ ਅਸੀਂ ਨਸ਼ੇ ਨੂੰ ਪੈਸਾ ਕਮਾਉਣ ਦਾ ਹਥਿਆਰ ਬਣਾ ਦਿੱਤਾ ਹੈ। ਗਾਂਧੀ ਜੀ ਇੱਕ ਇੱਕ ਅਮਲੀ ਇਨਕਲਾਬੀ ਸੀ ਅਤੇ ਉਹ ਆਪਣੇ ਵਿਚਾਰਾਂ ਨੂੰ ਅਮਲ ਚ ਲਿਆਉਂਦੇ ਸਨ। ਉਹ ਚਾਹੁੰਦੇ ਸਨ ਕਿ ਪਿੰਡ-ਪਿੰਡ ਚ ਸਵਰਾਜ, ਨਸ਼ਾ ਮੁਕਤੀ ਅਤੇ ਪਿੰਡ ਵਿਕਾਸ ਦੇ ਰਾਹ ਤੇ ਅੱਗੇ ਵਧੀਏ। ਦੇਸ਼ ਦੀ ਆਜ਼ਾਦੀ ਦੀ ਗੱਲ ਤੇ ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਦੇਸ਼ ਨੂੰ ਰਸਤਾ ਵਿਖਾਇਆ। ਇਸ ਲਈ ਅਸੀਂ ਉਨ੍ਹਾਂ ਨੂੰ ਰਾਸ਼ਟਰਪਿਤਾ ਕਹਿੰਦੇ ਹਾਂ।
ਬਹੁਗੁਨਾ ਦੀ ਗਾਂਧੀ ਜੀ ਨਾਲ ਮੁਲਾਕਾਤ
ਬਹੁਗੁਨਾ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ ਵਾਰ ਗਾਂਧੀ ਜੀ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਗਾਂਧੀ ਜੀ ਨੂੰ ਦੱਸਿਆ ਕਿ ਉਹ ਪਹਾੜਾਂ ਵਿਚ ਸਵਰਾਜ ਦੀ ਸਥਾਪਨਾ ਕਰ ਰਹੇ ਹਨ ਤਾਂ ਗਾਂਧੀ ਜੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨਾ ਉੱਚਾ ਹਿਮਾਚਲ ਦੀ ਜਿੰਨੀ ਉਚਾਈ 'ਤੇ ਤੁਸੀਂ ਰਹਿੰਦੇ ਹੋ ਉਸ ਤੋਂ ਉੱਚਾ ਕੰਮ ਤੁਸੀਂ ਕੀਤਾ ਹੈ। ਇਸ ਦੇ ਨਾਲ ਹੀ ਗਾਂਧੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੇਰੀ ਅਹਿੰਸਾ ਨੂੰ ਧਰਤੀ ਉੱਤੇ ਲਿਆਉਣ।
ਉਨ੍ਹਾਂ ਦੱਸਿਆ ਕਿ ਗਾਂਧੀ ਜੀ ਕਿਹਾ ਸੀ ਕਿ ਤੁਸੀਂ ਗ਼ੁਲਾਮ ਹੋ ਕੇ ਪੈਦਾ ਹੋਏ ਹੋ, ਆਜ਼ਾਦ ਹੋ ਕੇ ਮਰਨਾ, ਇਸ ਦਾ ਅਰਥ ਹੈ ਕਿ ਪਿੰਡਾਂ ਨੂੰ ਆਤਮ ਨਿਰਭਰ ਬਣਾਉਣਾ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦੀ ਸਰਲਤਾ, ਗੁਣ ਅਤੇ ਸੰਯਮ ਦੇ ਵਿਚਾਰ ਨਾਲ ਹੀ ਅਸੀਂ ਭਾਰਤ ਨੂੰ ਮਹਾਨ ਰਾਸ਼ਟਰ ਬਣਾ ਸਕਦੇ ਹਾਂ ਜਿਸ 'ਤੇ ਉਹ ਪੂਰੀ ਜ਼ਿੰਦਗੀ ਅੱਗੇ ਵੱਧਦੇ ਰਹੇ। ਇਸੇ ਲਈ ਉਨ੍ਹਾਂ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ ਬਲਕਿ ਆਜ਼ਾਦ ਹੋ ਕੇ ਗਾਂਧੀ ਜੀ ਦੇ ਰਸਤੇ 'ਤੇ ਚੱਲਣ ਦੀ ਜ਼ਰੂਰਤ ਹੈ। ਆਜ਼ਾਦੀ ਦੇ ਸਮੇਂ ਦੇਸ਼ ਕਰਜ਼ਦਾਰ ਨਹੀਂ ਸੀ ਪਰ ਅੱਜ ਦੇਸ਼ ਕਰਜ਼ਦਾਰ ਬਣ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਵਿਅਕਤੀ ਸਰਕਾਰ ਵੱਲ ਦੇਖਦਾ ਹੈ ਅਤੇ ਸਰਕਾਰ ਵਿਦੇਸ਼ਾਂ ਤੋਂ ਪੈਸਾ ਲੈ ਕੇ ਵਿਕਾਸ ਕਰਨਾ ਚਾਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਗਾਂਧੀ ਜੀ ਅਜਿਹਾ ਵਿਕਾਸ ਕਰਨਾ ਚਾਹੁੰਦੇ ਸਨ ਕਿ ਲੋਕ ਸਵੈ-ਨਿਰਭਰ ਬਣ ਜਾਣ। ਅੱਜ ਇਸ ਦੀ ਸਖ਼ਤ ਜ਼ਰੂਰਤ ਹੈ ਅਤੇ ਦੇਸ਼ ਭਾਰੀ ਕਰਜ਼ੇ ਵਿੱਚ ਡੁੱਬ ਗਿਆ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਦੇਸ਼ ਵਾਸੀਆਂ ਨੂੰ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ ਸੀ।