ਚੰਡੀਗੜ੍ਹ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੁਰੂ ਤੋਂ ਹੀ ਜੋ ਇਕ ਵਾਰ ਠਾਣ ਲੈਂਦੀ ਸੀ, ਉਸ ਲਈ ਉਹ ਕਿਸੇ ਨਾਲ ਵੀ ਲੜਣ ਲਈ ਤਿਆਰ ਹੋ ਜਾਂਦੀ ਸੀ। ਇਹੋ ਜਿਹਾ ਸਮਾਂ ਉਨ੍ਹਾਂ ਦੀ ਨਿੱਜੀ ਜਿੰਦਗੀ ਵਿੱਚ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੇ ਪਿਆਰ ਵਿਚਾਲੇ ਸਮਾਜ ਆਇਆ।
ਜਿਸ ਸਖ਼ਸ਼ ਨਾਲ ਪਿਆਰ ਹੋਇਆ, ਉਸ ਨੂੰ ਪਾਉਣ ਲਈ ਸੁਸ਼ਮਾ ਸਵਰਾਜ ਆਪਣੇ ਮਾਤਾ-ਪਿਤਾ ਤੇ ਸਮਾਜ ਦੇ ਸਾਹਮਣੇ ਡਟ ਕੇ ਖੜੀ ਹੋਈ ਸੀ।
ਵਕਾਲਤ ਦੀ ਪੜਾਈ ਕਰਦੇ ਸਮੇਂ ਹੋਇਆ ਪਿਆਰ
ਉੰਝ ਤਾਂ, ਸੁਸ਼ਮਾ ਸਵਰਾਜ ਤੇ ਪਿਆਰ ਦਾ ਆਪਸ ਵਿੱਚ ਬਹੁਤ ਡੂੰਘਾ ਰਿਸ਼ਤਾ ਹੈ। ਉਨ੍ਹਾਂ ਦਾ ਜਨਮ 14 ਫ਼ਰਵਰੀ ਯਾਨੀ ਵੈਲੇਨਟਾਈਨ ਡੇ ਵਾਲੇ ਦਿਨ ਹੀ ਹੋਇਆ ਸੀ। ਸੁਸ਼ਮਾ ਸਵਰਾਜ ਨੇ ਸਵਰਾਜ ਕੌਸ਼ਲ ਨਾਲ ਲਵ ਮੈਰਿਜ ਕਰਵਾਈ ਸੀ। ਦੋਹਾਂ ਵਿਚਾਲੇ ਪਿਆਰ ਕਾਲਜ ਦੇ ਦਿਨਾਂ ਦੌਰਾਨ ਹੋਇਆ ਸੀ। ਸੁਸ਼ਮਾ ਤੇ ਸਵਰਾਜ ਕੌਸ਼ਲ ਦੀ ਮੁਲਾਕਾਤ ਕਾਨੂੰਨ ਦੀ ਪੜਾਈ ਦੌਰਾਨ ਹੀ ਹੋਈ ਸੀ। ਉਹ ਖੁਦ ਵੀ ਸੁਪਰੀਮ ਕੋਰਟ ਵਿੱਚ ਵਕੀਲ ਰਹਿ ਚੁੱਕੀ ਹੈ। ਚੰਡੀਗੜ੍ਹ ਲਾ ਡਿਪਾਰਟਮੈਂਟ ਵਿੱਚ ਸੁਸ਼ਮਾ ਤੇ ਸਵਰਾਜ ਕੌਸ਼ਲ ਦੀ ਮੁਲਾਕਾਤ ਹੋਈ ਤੇ ਦੋਹਾਂ ਵਿਚਕਾਰ ਪਿਆਰ ਪਰਵਾਨ ਹੋਇਆ।
ਸੁਸ਼ਮਾ ਸਵਰਾਜ ਨੂੰ ਆਪਣੇ ਮਾਤਾ-ਪਿਤਾ ਨੂੰ ਮਨਾਉਣ ਲਈ ਕਾਫ਼ੀ ਮਿਹਨਤ ਕਰਨੀ ਪਈ ਸੀ। ਉਹ ਜ਼ਮਾਨਾਂ ਵੀ ਵੱਖ ਸੀ। ਉਸ ਸਮੇਂ ਹਰਿਆਣਾ ਵਿੱਚ ਕੁੜੀਆਂ ਪਰਦੇ ਵਿੱਚ ਰਹਿੰਦੀਆਂ ਸਨ। ਪ੍ਰੇਮ ਵਿਆਹ ਉਸ ਜ਼ਮਾਨੇ ਵਿੱਚ ਸੋਚ ਤੋਂ ਵੀ ਪਰੇ ਦੀ ਗੱਲ ਸੀ। ਆਖ਼ਰ 25 ਸਾਲ ਦੀ ਉਮਰ ਵਿੱਚ ਹਰਿਆਣਾ 'ਚ ਕੈਬਿਨੇਟ ਮੰਤਰੀ ਬਣਨ ਵਾਲੀ ਸੁਸ਼ਮਾ ਦੇ ਪਿਆਰ ਦੀ ਜਿੱਤ ਹੋਈ ਸੀ ਅਤੇ ਉਨ੍ਹਾਂ ਨੇ ਕੌਸ਼ਲ ਸਵਰਾਜ ਨਾਲ ਵਿਆਹ ਕਰਵਾ ਲਿਆ ਸੀ।
ਇਹ ਵੀ ਪੜ੍ਹੋ: ਸੁਸ਼ਮਾ ਸਵਰਾਜ ਪੰਜਾਬੀਆਂ ਲਈ ਦੇਵਦੂਤ ਤੋਂ ਘੱਟ ਨਹੀ ਸੀ
ਕ੍ਰਿਮਿਨਲ ਵਕੀਲ ਹਨ ਸਵਰਾਜ ਕੌਸ਼ਲ
ਸੁਸ਼ਮਾ ਸਵਰਾਜ ਨੇ 13 ਜੁਲਾਈ, 1975 ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਪਤੀ ਸਵਰਾਜ ਕੌਸ਼ਲ ਸੁਪਰੀਮ ਕੋਰਟ ਵਿੱਚ ਮੰਨੇ ਹੋਏ ਕ੍ਰਿਮਿਨਲ ਵਕੀਲ ਹਨ। ਉਨ੍ਹਾਂ ਨੇ ਮਹਿਜ਼ 34 ਸਾਲ ਦੀ ਉਮਰ ਵਿੱਚ ਦੇਸ਼ ਦੇ ਐਡਵੋਕੇਟ ਜਨਰਲ ਬਣੇ। ਉੱਥੇ ਹੀ, 37 ਸਾਲ ਉਮਰ ਵਿੱਚ ਹੀ ਮਿਜੋਰਮ ਦੇ ਗਵਰਨਰ ਵੀ ਬਣੇ ਸਨ।
ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਜਨਮ 14 ਫ਼ਰਵਰੀ, 1952 'ਚ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਹੋਇਆ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਬਣੀ ਸੀ। ਉਹ 7 ਵਾਰ ਸਾਂਸਦ ਤੇ 3 ਵਾਰ ਐਮ.ਐਲ.ਏ ਰਹਿ ਚੁੱਕੀ ਸੀ। ਉਨ੍ਹਾਂ ਦੇ ਪਿਤਾ ਆਰ.ਐਸ.ਐਸ ਦੇ ਮੁਖ ਮੈਂਬਰ ਸਨ। ਅੰਬਾਲਾ ਦੇ ਛਾਉਣੀ ਦੇ ਐਸ.ਐਸ.ਡੀ. ਕਾਲਜ ਤੋ ਬੀ.ਏ. ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਵਕਾਲਤ ਦੀ ਪੜਾਈ ਕੀਤੀ ਸੀ।
ਇਹ ਵੀ ਪੜ੍ਹੋ: ਸੁਸ਼ਮਾ ਸਵਰਾਜ ਦਾ ਦੇਹਾਂਤ, ਨਿਤਿਨ ਗਡਕਰੀ ਸਣੇ ਹੋਰ ਰਾਜਨੀਤਕ ਪਾਰਟੀਆਂ ਨੇ ਸਾਂਝੀਆਂ ਕੀਤੀਆਂ ਯਾਦਾਂ
ਮੰਗਲਵਾਰ ਰਾਤ 10:15 ਵਜੇ 67 ਸਾਲਾ ਸੁਸ਼ਮਾ ਸਵਰਾਜ ਨੇ ਦਿੱਲੀ ਦੇ ਏਮਜ਼ ਵਿਖੇ ਆਖ਼ਰੀ ਸਾਹ ਲਏ। ਦਿਲ ਦਾ ਦੌਰਾ ਪੈਣ ਕੈਰਨ ਪਰਿਵਾਰ ਸੁਸ਼ਮਾ ਨੂੰ ਹਸਪਤਾਲ ਲੈ ਕੇ ਗਿਆ ਸੀ।