ETV Bharat / bharat

ਰਾਮ ਮੰਦਰ ਭੂਮੀ ਪੂਜਨ ਸਾਲਾਂ ਪੁਰਾਣਾ ਸੁਪਨਾ ਪੂਰਾ ਹੋਣ ਵਰਗਾ: ਅਡਵਾਨੀ - ਅਯੁੱਧਿਆ ਵਿੱਚ ਰਾਮ ਮੰਦਰ

ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਰਾਮ ਮੰਦਰ ਭੂਮੀ ਪੂਜਨ ਸਾਲਾਂ ਪੁਰਾਣਾ ਸਪਨਾ ਪੂਰਾ ਹੋਣ ਵਰਗਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦਾ ਨੀਂਹ ਰੱਖ ਰਹੇ ਹਨ। ਇਹ ਨਾ ਸਿਰਫ ਮੇਰੇ ਲਈ ਸਗੋਂ ਸਾਰੇ ਭਾਰਤੀਆਂ ਲਈ ਇੱਕ ਇਤਿਹਾਸਕ ਤੇ ਭਾਵਨਾਤਮਕ ਦਿਨ ਹੈ।

ਲਾਲ ਕ੍ਰਿਸ਼ਨ ਅਡਵਾਨੀ
ਅਡਵਾਨੀ
author img

By

Published : Aug 5, 2020, 6:53 AM IST

Updated : Aug 5, 2020, 7:24 AM IST

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਬੁੱਧਵਾਰ ਨੂੰ ਰਾਮ ਮੰਦਰ ਲਈ ਇੱਕ ਭੂਮੀ ਪੂਜਨ ਲਈ ਪ੍ਰੋਗਰਾਮ ਦਾ ਆਯੋਜਨ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਿੱਚ ਸ਼ਾਮਲ ਹੋਣਗੇ। 1990 ਦੇ ਦਹਾਕੇ ਤੋਂ ਸ਼ੁਰੂ ਹੋਏ ਰਾਮ ਮੰਦਰ ਅੰਦੋਲਨ ਦੇ ਆਦਰਸ਼ਾਂ ਵਿੱਚ ਸ਼ਾਮਲ ਹੋਏ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਭੂਮੀ ਪੂਜਨ ਸਾਲਾਂ ਪੁਰਾਣਾ ਸੁਪਨਾ ਸਾਕਾਰ ਹੋਣ ਵਾਂਗ ਹੈ।

ਵੀਡੀਓ

ਅਡਵਾਨੀ ਨੇ ਕਿਹਾ, 'ਮੈਂ ਮੰਨਦਾ ਹਾਂ ਕਿ ਰਾਮ ਮੰਦਰ ਸਾਰਿਆਂ ਲਈ ਨਿਆਂ ਦੇ ਨਾਲ ਇਕ ਮਜ਼ਬੂਤ, ਖੁਸ਼ਹਾਲ, ਸ਼ਾਂਤਮਈ ਅਤੇ ਸਦਭਾਵਨਾ ਵਾਲੇ ਦੇਸ਼ ਵਜੋਂ ਭਾਰਤ ਦੀ ਨੁਮਾਇੰਦਗੀ ਕਰੇਗਾ।' ਉਨ੍ਹਾਂ ਕਿਹਾ ਕਿ ਇਸ ਨਾਲ ਕਿਸੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਤਾਂ ਜੋ ਅਸੀਂ ਅਸਲ ਵਿੱਚ ਰਾਮ ਦੇ ਸੂਬੇ ਵਿੱਚ ਸ਼ਾਸਨ ਦੇ ਪ੍ਰਤੀਕ ਬਣ ਸਕੀਏ।

ਫ਼ੋਟੋ
ਫ਼ੋਟੋ

ਅਡਵਾਨੀ ਨੇ ਕਿਹਾ, 'ਕਦੇ-ਕਦੇ ਮਹੱਤਵਪੁਰਨ ਸੁਪਨਿਆਂ ਨੂੰ ਪੂਰਾ ਹੋਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ, ਪਰ ਜਦੋਂ ਅਖੀਰ ਵਿੱਚ ਇਸ ਦੇ ਪੂਰੇ ਹੋਣ ਦਾ ਅਹਿਸਾਸ ਹੁੰਦਾ ਹੈ ਤਾਂ ਇੰਤਜ਼ਾਰ ਸ਼ਫਲ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਹੀ ਇੱਕ ਸੁਪਨਾ ਜੋ ਮੇਰੇ ਦਿਲ ਦੇ ਕਰੀਬ ਸੀ, ਉਹ ਪੂਰਾ ਹੋ ਰਿਹਾ ਹੈ। ਅਡਵਾਨੀ ਨੇ ਕਿਹਾ, ਪੀਐੱਮ ਮੰਦਰ ਦਾ ਨੀਂਹ ਰੱਖ ਰਹੇ ਹਨ। ਇਹ ਨਾ ਸਿਰਫ਼ ਮੇਰੇ ਲਈ ਸਗੋਂ ਸਾਰੇ ਭਾਰਤੀਆਂ ਲਈ ਇੱਕ ਇਤਿਹਾਸਕ ਤੇ ਭਾਵਨਾਤਮਕ ਦਿਨ ਹੈ।

ਰਾਮ ਮੰਦਰ ਦੇ ਲਈ ਹੋਏ ਅੰਦੋਲਨ ਦੇ ਲਈ ਅਡਵਾਨੀ ਦੀ ਭੁਮਿਕਾ

  • 1990 ਵਿੱਚ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਪੱਧਰ 'ਤੇ ਆਪਣੀ ਪਾਰਟੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਸੀ। 1984 ਦੀਆਂ ਆਮ ਚੋਣਾਂ ਵਿੱਚ ਪਾਰਟੀ ਨੇ ਲੋਕ ਸਭਾ ਵਿੱਚ ਸਿਰਫ਼ 2 ਸੀਟਾਂ ਜਿੱਤੀਆਂ ਸਨ। 1989 ਤੱਕ ਪਾਰਟੀ 80 ਤੋਂ ਵੱਧ ਲੋਕ ਸਭਾ ਸੀਟਾਂ ਜਿੱਤ ਚੁੱਕੀ ਸੀ। ਲਾਲ ਕ੍ਰਿਸ਼ਨ ਅਡਵਾਨੀ 1989 ਵਿੱਚ ਪਾਰਟੀ ਦੇ ਪ੍ਰਧਾਨ ਬਣੇ। ਇਸ ਤੋਂ ਬਾਅਦ 2 ਵੱਡੀਆਂ ਘਟਨਾਵਾਂ ਹੋਈਆਂ। ਪਹਿਲੀ 6 ਦਸੰਬਰ 1992 ਨੂੰ ਵਿਵਾਦਤ ਢਾਂਚੇ ਨੂੰ ਢਾਹੁਣ ਤੇ ਸੱਤਾ ਵਿੱਚ ਭਾਜਪਾ ਦਾ ਆਉਣਾ।
  • ਅਡਵਾਨੀ ਨੇ 25 ਸਤੰਬਰ, 1990 ਨੂੰ ਗੁਜਰਾਤ ਦੇ ਸੋਮਨਾਥ ਤੋਂ ਰੱਥ ਯਾਤਰਾ ਸ਼ੁਰੂ ਕੀਤੀ, ਜੋ ਕਿ ਵੱਖ-ਵੱਖ ਰਾਜਾਂ ਤੋਂ ਹੁੰਦਿਆਂ ਹੋਇਆਂ 30 ਅਕਤੂਬਰ ਨੂੰ ਅਯੁੱਧਿਆ ਪਹੁੰਚੀ ਸੀ। ਅਡਵਾਨੀ ਉਥੇ ਕਾਰਸੇਵਾ ਵਿਚ ਸ਼ਾਮਲ ਹੋਣ ਵਾਲੇ ਸਨ। 1991 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 100 ਦਾ ਅੰਕੜਾ ਪਾਰ ਕਰ ਲਿਆ ਸੀ। 6 ਦਸੰਬਰ 1992 ਨੂੰ, ਜਦੋਂ ਵਿਵਾਦਪੂਰਨ ਢਾਂਚੇ ਨੂੰ ਢਾਹਿਆ ਸੀ ਤਾਂ ਅਡਵਾਨੀ ਹੋਰ ਭਾਜਪਾ ਆਗੂਆਂ ਦੇ ਨਾਲ ਕਾਰਸੇਵਕਾਂ ਦੀ ਭੀੜ ਨੂੰ ਭਾਸ਼ਣ ਦਿੰਦੇ ਹੋਏ ਅਯੁੱਧਿਆ ਵਿੱਚ ਮੌਜੂਦ ਸਨ।
    ਫ਼ੋਟੋ
    ਫ਼ੋਟੋ
  • 1996 ਵਿਚ, ਭਾਜਪਾ ਲੋਕ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਅਤੇ ਕੇਂਦਰ ਵਿਚ 13 ਦਿਨਾਂ ਲਈ ਥੋੜ੍ਹੇ ਸਮੇਂ ਦੀ ਸਰਕਾਰ ਬਣਾਈ ਗਈ। 1998 ਵਿਚ ਅਡਵਾਨੀ ਦੇ ਗ੍ਰਹਿ ਮੰਤਰੀ ਵਜੋਂ ਰਾਸ਼ਟਰੀ ਲੋਕਤੰਤਰੀ ਗਠਜੋੜ ਦੇ ਹਿੱਸੇ ਵਜੋਂ ਪਾਰਟੀ ਮੁੜ ਸੱਤਾ ਵਿਚ ਆਈ। ਬਾਅਦ ਵਿਚ ਉਨ੍ਹਾਂ ਨੂੰ ਤਰੱਕੀ ਦੇ ਕੇ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ, ਪਰ ਭਾਜਪਾ 2004 ਅਤੇ 2009 ਦੀਆਂ ਆਮ ਚੋਣਾਂ ਹਾਰ ਗਈ। ਅਡਵਾਨੀ ਨੂੰ ਦੋਵਾਂ ਵਿਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਸੀ। ਜਿਵੇਂ ਹੀ ਨਰਿੰਦਰ ਮੋਦੀ ਪ੍ਰਮੁੱਖਤਾ ਵੱਲ ਵਧੇ, ਅਡਵਾਨੀ ਨੇ ਖ਼ੁਦ ਨੂੰ ਪਾਰਟੀ 'ਚੋਂ ਲਾਂਭੇ ਕਰ ਲਿਆ।

Last Updated : Aug 5, 2020, 7:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.