ਕੇਰਲਾ: ਅਗਸਤਿਆ ਪਰਬਤ ਲੜੀ ਦੀ ਇੱਕ ਪਹਾੜੀ ਘਾਟੀ ਬੋਨਾਕੌਡ ਨੂੰ ਯੂਨੈਸਕੋ ਨੇ ਵਿਰਾਸਤ ਸਥਾਨ ਦੇ ਤੌਰ ਤੇ ਸੂਚੀਬੱਧ ਕੀਤਾ ਹੈ, ਜੋ ਕਿ ਹਮੇਸ਼ਾਂ ਸੈਲਾਨੀਆਂ ਦੀ ਜੰਨਤ ਰਿਹਾ ਹੈ। ਇਹ ਸਮੁੰਦਰੀ ਤਲ ਤੋਂ 1868 ਮੀਟਰ ਦੀ ਉੱਚਾਈ ਤੇ ਪਹਾੜੀ ਲੜੀ ਵਿੱਚ ਪ੍ਰਸਿੱਧ ਅਗਾਸਤਿਆ ਚੋਟੀ ਦਾ ਬੇਸ ਸਟੇਸ਼ਨ ਹੈ। ਬੋਨਾਕੌਡ ਦੇਖਣ ਆਉਣ ਵਾਲੇ ਸੈਲਾਨੀ ਇਸ ਜਾਦੂਈ ਘਾਟੀ ਅਤੇ ਪਹਾੜੀਆਂ ਨੂੰ ਦੇਖਕੇ ਮਸਤ ਹੋ ਜਾਂਦੇ ਹਨ। ਹਾਲਾਂਕਿ, ਬੋਨਾਕੌਡ ਦੀ ਅਸਲ ਕਹਾਣੀ ਦੁੱਖਾਂ ਅਤੇ ਮੁਸੀਬਤਾਂ ਦੀ ਹੈ।
ਇਹ ਅਸਟੇਟ ਕਰਮਚਾਰੀਆਂ ਦੇ ਜੀਵਨ ਬਾਰੇ ਗੱਲ ਕਰਦਾ ਹੈ ਜੋ ਖਸਤਾ ਜਾਇਦਾਦ ਦੀ ਸਥਿਤੀ ਵਿਚ ਵੀ ਚੁੱਪ ਰਹਿੰਦੇ ਹਨ। ਜੋ ਬ੍ਰਿਟਿਸ਼ ਲੋਕ ਇੱਥੇ ਪਹੁੰਚੇ, ਉਹ ਪਹਾੜੀ ਖੇਤਰਾਂ ਦੀ ਭਾਲ ਕਰ ਰਹੇ ਸਨ, ਜਿਥੇ ਚਾਹ ਦੀ ਕਾਸ਼ਤ ਕੀਤੀ ਜਾ ਸਕਦੀ ਹੈ, 1850 ਵਿੱਚ ਤਾਮਿਲਨਾਡੂ ਤੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਚਾਹ ਦੇ ਬਗੀਚਿਆਂ ਵਿਚ ਕੰਮ ਕਰਨ ਲਈ ਲਿਆਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਤਾਮਿਲ ਮਜ਼ਦੂਰਾਂ ਦੇ ਰਹਿਣ ਲਈ, ਉਨ੍ਹਾਂ ਨੇ ਲੰਬੇ ਕੰਪਲੈਕਸ ਵਿਚ ਛੋਟੇ ਸਿੰਗਲ ਕਮਰਿਆਂ ਦੇ ਕੁਆਰਟਰ ਬਣਾਏ ਸਨ। ਜਿਨ੍ਹਾਂ ਨੂੰ ਸਥਾਨਕ ਤੌਰ 'ਤੇ ਲੇਅਮ ਕਹਿੰਦੇ ਹਨ।
ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰ ਇੱਥੇ ਹੀ ਵੱਸ ਗਏ ਅਤੇ ਉਨ੍ਹਾਂ ਦੀਆਂ ਆਓਣ ਵਾਲੀਆਂ ਪੀੜ੍ਹੀਆਂ ਲਈ ਲੇਅਮ 'ਹੀ ਪਤੇ ਤੋੜਨ ਦਾ ਕੰਮ ਕਰਦੇ ਰਹੇ ਅਤੇ ਸਮੇਂ ਦੇ ਬੀਤਣ ਨਾਲ ਬੋਨਾਕੌਡ ਦੇ ਸਥਾਨਕ ਬਣ ਗਏ। ਜਦੋਂ ਅੰਗ੍ਰੇਜ਼ਾਂ ਨੇ ਚਾਹ ਦੇ ਬਾਗ ਛੱਡੇ ਤਾਂ ਮਾਲਕੀ ਅਤੇ ਪ੍ਰਬੰਧਨ ਕਈ ਵਾਰ ਬਦਲਿਆ ਗਿਆ ਅਤੇ ਅਖੀਰ ਬਚਿਆ ਮਹਾਵੀਰ ਪਲਾਨਟੇਸ਼ਨਸ। ਜਦੋਂ ਤੋਂ 2001 ਵਿੱਚ ਮਹਾਵੀਰ ਸਮੂਹ ਨੇ ਜਾਇਦਾਦ ਛੱਡੀ, ਇੱਥੇ ਬੂਟੇ ਲਾਉਣ ਵਾਲੇ ਮਜ਼ਦੂਰਾਂ ਦੀ ਜ਼ਿੰਦਗੀ ਦੁਖਦਾਈ ਹੋ ਗਈ ਹੈ। 300 ਤੋਂ ਵੱਧ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਬੇਰੁਜ਼ਗਾਰ ਹੋ ਗਏ ਅਤੇ ਹੁਣ ਘਾਟ ਅਤੇ ਭੁੱਖਮਰੀ ਦੇ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੇ ਹਨ। ਜਦੋਂ ਮਜ਼ਦੂਰਾਂ ਨੇ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਚਾਹ ਦੇ ਪੱਤੇ ਆਪਣੇ ਆਪ ਹੀ ਤੋੜਣੇ ਸ਼ੁਰੂ ਕਰ ਦਿੱਤੇ ਤਾਂ ਪ੍ਰਬੰਧਕਾਂ ਅਤੇ ਮਾਲਕਾਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਹਨੇਰਾ ਫੈਲ ਗਿਆ। ਅਸਟੇਟ ਮਾਲਕਾਂ ਨੇ ਪ੍ਰੋਵੀਡੈਂਟ ਫੰਡ ਯੋਗਦਾਨ ਦਾ ਭੁਗਤਾਨ ਵੀ ਨਹੀਂ ਕੀਤਾ ਜੋ ਉਨ੍ਹਾਂ ਨੇ ਕਾਮਿਆਂ ਤੋਂ ਲਿਆ ਸੀ।
ਅਸਟੇਟ ਵਰਕਰ ਥਾਨਕਮਾਨੀ ਨੇ ਦੱਸਿਆ ਕਿ ਸਾਰੀਆਂ ਲੈਅਮਾਂ ਖਰਾਬ ਹੋ ਚੁੱਕੀਆਂ ਹਨ ਅਤੇ ਕਿਸੇ ਵੀ ਸਮੇਂ ਥੱਲੇ ਡਿੱਗ ਸਕਦੀਆਂ ਹਨ। ਸਾਨੂੰ ਇੱਛਾ ਹੈ ਕਿ ਅਸਟੇਟ ਮੁੜ ਖੁਲਕੇ ਅਤੇ ਚਾਲੂ ਹੋਵੇ। ਲੇਅਮਾਂ ਦੀ ਮੁਰੰਮਤ ਅਤੇ ਸੰਭਾਲ ਵੀ ਹੋਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਪੁਰਾਣੀਆਂ ਝੌਂਪੜੀਆਂ ਦੇ ਅੰਦਰ ਰਹਿਣਾ ਸੁਰੱਖਿਅਤ ਰਹੇ।
ਅਸਟੇਟ ਕਾਮੇ ਇਨ੍ਹਾਂ ਢੇਰੀ ਹੋਈਆਂ ਲੈਅਮਾਂ ਵਿਚ ਆਪਣੀ ਦੁਖੀ ਜ਼ਿੰਦਗੀ ਗੁਜ਼ਾਰ ਰਹੇ ਹਨ, ਜੋ ਕਿ ਕਿਸੇ ਵੀ ਸਮੇਂ ਢਹਿ ਸਕਦੀਆਂ ਹਨ। ਮਜ਼ਦੂਰ ਚੁਣੀਆਂ ਹੋਈਆਂ ਸਰਕਾਰਾਂ 'ਤੇ, ਉਨ੍ਹਾਂ ਦੇ ਲਾਭ ਤੋਂ ਵਾਂਝੇ ਰਹਿਣ ਦਾ ਦੋਸ਼ ਲਾਉਂਦੇ ਹਨ।
ਰਿਟਾਇਰਡ ਅਸਟੇਟ ਵਰਕਰ ਦਾ ਕਹਿਣਾ ਸੀ ਕਿ ਕੰਪਨੀ ਕੋਲ ਮਜ਼ਦੂਰਾਂ ਦਾ ਬਹੁਤ ਬਕਾਇਆ ਪਿਆ ਹੈ। ਅਸੀਂ ਆਪਣੇ ਲਾਭ ਅਤੇ ਬਕਾਇਆ ਬਕਾਏ ਲੈਣ ਲਈ ਕੋਰਟ ਗਏ ਹਾਂ। ਵਰਤਮਾਨ ਅਤੇ ਪਿਛਲੀਆਂ ਸਰਕਾਰਾਂ ਨੇ ਸਾਡੀਆਂ ਮੁਸ਼ਕਲਾਂ ਬਾਰੇ ਪਹਿਲਾਂ ਵਿਚਾਰ ਕੀਤਾ ਸੀ। ਹਾਲਾਂਕਿ, ਇਹ ਸਭ ਵਿਅਰਥ ਗਿਆ।
ਅਸਟੇਟ ਵਰਕਰ ਪੁਸ਼ਪਾਤਾਈ ਨੇ ਕਿਹਾ ਕਿ ਮੈਨੂੰ ਇਥੇ ਕੰਮ ਕਰਦੇ 39 ਸਾਲ ਹੋ ਗਏ ਹਨ। ਮੈਨੂੰ ਅਜੇ ਵੀ ਅਸਟੇਟ ਵਿੱਚ ਪਿਛਲੇ 36 ਮਹੀਨਿਆਂ ਦੇ ਕੰਮ ਲਈ ਤਨਖਾਹ ਮਿਲਣੀ ਬਾਕੀ ਹੈ। ਸਾਨੂੰ ਆਪਣੀ ਸਖਤ ਮਿਹਨਤ ਦੀ ਤਨਖਾਹ ਜ਼ਰੂਰ ਮਿਲਣੀ ਚਾਹੀਦੀ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਕਾਨੂੰਨੀ ਫੈਸਲਾ ਸਾਡੇ ਹੱਕ 'ਚ ਹੋਵੇ। ਜ਼ਿੰਦਗੀ ਬਹੁੰਤ ਦੁਖੀ ਹੈ। ਮੇਰੇ ਬੱਚੇ ਮੇਰਾ ਆਸਰਾ ਨਹੀਂ ਹਨ। ਬਾਰਸ਼ ਦੇ ਦੌਰਾਨ ਸਾਰੀਆਂ ਲੈਅਮਾਂ ਲੀਕ ਹੋਣੀਆਂ ਸ਼ੁਰੂ ਕਰ ਦਿੰਦੀਆਂ ਹਨ। ਇੱਕ ਵਾਰ ਜੇ ਮੈਨੂੰ ਬਕਾਇਆ ਮਿਲ ਜਾਂਦਾ ਹੈ, ਤਾਂ ਮੈਂ ਇਸ ਜਗ੍ਹਾ ਨੂੰ ਛੱਡਕੇ ਕਿਤੇ ਹੋਰ ਚਲੀ ਜਾਵਾਂਗੀ।
ਰਿਟਾਇਰਡ ਅਸਟੇਟ ਵਰਕਰ ਅਰਾਵਿੰਦਨ ਦਾ ਵੀ ਕਹਿਣਾ ਸੀ ਕਿ ਮੇਰੇ ਵਰਗੇ ਇਥੇ ਰਹਿਣ ਵਾਲੇ ਅਸਟੇਟ ਕਰਮਚਾਰੀਆਂ ਲਈ ਜ਼ਿੰਦਗੀ ਵਿਨਾਸ਼ਕਾਰੀ ਹੈ। ਅਸੀਂ ਸਿਰਫ ਮਨਰੇਗਾ ਸਕੀਮ ਦੇ ਕਾਰਨ ਆਪਣੀ ਜਿੰਦਗੀ ਜੀ ਪਾ ਰਹੇ ਹਾਂ। ਅਸਥਾਈ ਆਧਾਰ 'ਤੇ ਅਸਟੇਟ ਵਿਚ ਮਜ਼ਦੂਰ ਰਹੇ ਰਾਜੂ ਦੀ ਵੀ ਹੁਣ ਪੂਰੀ ਉਮੀਦ ਵਿਤੁਰਾ ਪਿੰਡ ਪੰਚਾਇਤ ਵਿਖੇ 'ਮੰਨੂਮ ਵੇਦਮ' ਸਕੀਮ ਅਧੀਨ ਦਿੱਤੀ ਅਰਜ਼ੀ 'ਤੇ ਹੈ।
ਬਹੁਤ ਸਾਰੇ ਲੋਕ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਸਕੀਮ ਨਾਲ ਜੁੜੇ ਹੋਏ ਹਨ, ਕਿਉਂਕਿ ਇਹ ਉਨ੍ਹਾਂ ਦੀ ਆਮਦਨੀ ਦਾ ਇਕਲੌਤਾ ਸਰੋਤ ਹੈ। ਉਨ੍ਹਾਂ ਨੂੰ ਆਪਣੇ ਬਕਾਏ ਅਤੇ ਲਾਭ ਪ੍ਰਾਪਤ ਕਰਨ 'ਤੇ ਆਸ ਲਾਈ ਬੈਠੇ ਹਨ ਤਾਂ ਜੋ ਉਹ ਬਾਹਰ ਜਾ ਸਕਣ। ਉਹ ਨੂੰ ਦੂਸਰੇ ਕਸਬਿਆਂ ਵਿਚ ਨੌਕਰੀਆਂ ਮਿਲਣ ਦੀ ਉਮੀਦ ਕਰ ਰਹੇ ਹਨ, ਤਾਂ ਜੋ ਉਹ ਆਪਣੀ ਦੁੱਖ ਭਰੀ ਜ਼ਿੰਦਗੀ ਖਤਮ ਕਰ ਸਕਣ।