ETV Bharat / bharat

ਲੱਦਾਖ ਦਾ ਸੰਘਰਸ਼ ਧਾਰ ਸਕਦਾ ਭਿਆਨਕ ਰੂਪ, ਹਥਿਆਰਾਂ ਦੀ ਭਾਲ ਵਿੱਚ ਭਾਰਤ - forced pull-back by China

ਭਾਰਤ ਅਤੇ ਚੀਨ ਦੋਵੇਂ ਆਪਣੀ ਸਥਿਤੀ ਅਤੇ ਉਨ੍ਹਾਂ ਦੇ ਬਿਆਨਾਂ 'ਤੇ ਅੜੇ ਹੋਏ ਹਨ ਅਤੇ ਸਮੱਸਿਆ ਦੇ ਹੱਲ ਲਈ ਇੱਕ ਸਮਝੌਤਾ ਕਰਵਾਉਣ ਵਿੱਚ ਬੇਵੱਸ ਹਨ। ਇਸ ਲਈ, ਇਹ ਸੰਭਾਵਨਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਚੱਲ ਰਿਹਾ ਟਕਰਾਅ ਜਲਦੀ ਹੀ ਇੱਕ ਹਿੰਸਕ ਰੂਪ ਲੈ ਲਵੇਗਾ। ਸੀਨੀਅਰ ਪੱਤਰਕਾਰ ਸੰਜੀਬ ਕੁਮਾਰ ਬੜੂਆ ਦੀ ਰਿਪੋਰਟ ਪੜੋ...

Ladakh conflict may escalate, India scouts for weapons, military equipment
ਲੱਦਾਖ ਦਾ ਸੰਘਰਸ਼ ਧਾਰ ਸਕਦਾ ਭਿਆਨਕ ਰੂਪ, ਹਥਿਆਰਾਂ ਦੀ ਭਾਲ ਵਿੱਚ ਭਾਰਤ
author img

By

Published : Aug 21, 2020, 8:55 AM IST

ਨਵੀਂ ਦਿੱਲੀ: ਪੂਰਬੀ ਲੱਦਾਖ ਦਾ ਠੰਡਾ ਮਾਰੂਥਲ ਬਿਨਾਂ ਬਨਸਪਤੀ ਦੇ ਬਹੁਤ ਸਾਰੇ ਲੋਕਾਂ ਨੂੰ ਡਰਾਉਣਾ ਲੱਗ ਸਕਦਾ ਹੈ। ਪਰ ਇੱਥੇ ਭਾਰਤ ਅਤੇ ਚੀਨੀ ਫੌਜਾਂ ਦੀ ਲਾਮਬੰਦੀ ਦੇ ਵਿਚਕਾਰ ਸਭ ਤੋਂ ਵੱਡੇ ਟਕਰਾਅ ਦੀ ਸਥਿਤੀ ਦੇ ਨਾਲ, ਵਿਸ਼ਵਵਿਆਪੀ ਭੂ-ਰਾਜਨੀਤੀ ਵਿੱਚ ਅਹਿਮ ਦਾਅ ਲਗਾਏ ਜਾ ਰਹੇ ਹਨ। ਦੋਵੇਂ ਦੇਸ਼ ਆਪਣੇ ਸਟੈਂਡ 'ਤੇ ਅੜੇ ਹੋਏ ਹਨ ਅਤੇ ਮਤਭੇਦ ਘੱਟ ਹੋਣ ਦੇ ਸੰਕੇਤ ਨਹੀਂ ਮਿਲ ਰਿਹਾ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਅਸਲ ਵਿੱਚ ਇਹ ਸੰਘਰਸ਼ ਨੇੜਲੇ ਭਵਿੱਖ ਵਿੱਚ ਤੇਜ਼ ਹੋਵੇਗਾ।

ਭਾਰਤ ਅਤੇ ਚੀਨ ਦੋਵੇਂ ਆਪਣੇ ਸਟੈਂਡ 'ਤੇ ਅੜੇ ਹੋਏ ਹਨ ਅਤੇ ਸਰਹੱਦੀ ਖੇਤਰ ਵਿੱਚ ਅਗਲੇ ਦੋ ਮਹੀਨਿਆਂ ਵਿੱਚ ਸਰਦੀ ਦੇ ਭਿਆਨਕ ਮੌਸਮ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੇ ਹਨ। ਭਾਰਤੀ ਫੌਜ ਲਈ ਸੈਨਿਕ ਉਪਕਰਣਾਂ ਤੋਂ ਇਲਾਵਾ ਬਹੁਤ ਉਚਾਈਆਂ 'ਤੇ ਸਰਦੀਆਂ ਵਿੱਚ ਕੰਮ ਆਉਣ ਵਾਲੇ ਉਪਕਰਣ ਵੀ ਖਰੀਦੇ ਜਾ ਰਹੇ ਹਨ।

ਇਨ੍ਹਾਂ ਸਾਰੀਆਂ ਗਤੀਵਿਧੀਆਂ ਤੋਂ ਜਾਣੂ ਇੱਕ ਮਿਲਟਰੀ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਕਾਰਜ ਦੌਰਾਨ ਹਥਿਆਰ, ਗੋਲਾ ਬਾਰੂਦ ਅਤੇ ਸੈਂਸਰ ਵਰਗੇ ਸਾਜ਼ੋ-ਸਾਮਾਨ ਦੀ ਘਾਟ ਦੀ ਪਛਾਣ ਕੀਤੀ ਗਈ ਹੈ। ਸਾਡੀ ਐਮਰਜੈਂਸੀ ਫੌਜੀ ਖਰੀਦ ਫੌਜ ਦੇ ਡਿਪਟੀ ਚੀਫ਼ ਦੀ ਨਿਗਰਾਨੀ ਹੇਠ ਕਈ ਗੁਣਾ ਵੱਧ ਗਈ ਹੈ। ਅਸੀਂ ਹੋਰ ਹਥਿਆਰ, ਅਸਲਾ ਅਤੇ ਸੈਂਸਰ ਖਰੀਦ ਰਹੇ ਹਾਂ।

ਫੌਜੀ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਇੱਥੇ ਹਰ ਸਾਲ 12-15 ਠੇਕੇ ਹੁੰਦੇ ਸਨ। ਚੀਨ ਦੀ ਸਰਹੱਦ 'ਤੇ ਵਾਪਰੀ ਇਸ ਘਟਨਾ ਤੋਂ ਬਾਅਦ, 100 ਦੇ ਲਗਭੱਗ ਸੈਨਿਕ ਸਪਲਾਈ ਦੇ ਠੇਕੇ ਦਿੱਤੇ ਗਏ ਹਨ, ਜਿਨ੍ਹਾਂ ਦੇ ਇਸ ਵਿੱਤੀ ਸਾਲ ਦੇ ਆਖਿਰ ਤੱਕ ਪੂਰਾ ਹੋਣ ਦੀ ਉਮੀਦ ਹੈ।

ਇਕ ਹੋਰ ਸੂਤਰ ਦੇ ਮੁਤਾਬਕ, ਕੁਝ ਦਿਨਾਂ ਵਿੱਚ ਰੱਖਿਆ ਸਕੱਤਰ (ਉਤਪਾਦਨ) ਦੇ ਆਰਮੀ -2020 ਵਿੱਚ ਹਿੱਸਾ ਲੈਣ ਲਈ ਰੂਸ ਜਾਣ ਦੀ ਉਮੀਦ ਹੈ। ਆਰਮੀ -2020 ਰੂਸ ਦੀ ਇੱਕ ਫੌਜੀ ਪ੍ਰਦਰਸ਼ਨੀ ਹੈ, ਜਿਸ ਵਿੱਚ ਵਪਾਰਕ ਸਮਝੌਤੇ ਲਈ ਫੌਜੀ ਉਪਕਰਣ ਪ੍ਰਦਰਸ਼ਤ ਕੀਤੇ ਜਾਂਦੇ ਹਨ। ਏਕੇ -203 ਰਾਈਫਲਾਂ ਦੇ ਸਾਂਝੇ ਤੌਰ 'ਤੇ ਤਿਆਰ ਕਰਨ ਲਈ ਲੰਬੇ ਸਮੇਂ ਤੋਂ ਚੱਲ ਰਹੇ ਸਮਝੌਤੇ ਦੇ ਨਤੀਜੇ ਵਜੋਂ ਫੌਜੀ ਉਪਕਰਣਾਂ ਦੀ ਸਪਲਾਈ ਹੋਣ ਦੀ ਉਮੀਦ ਹੈ।

ਇਹ ਧਿਆਨ ਵਿੱਚ ਰੱਖਦੇ ਹੋਏ ਕਿ ਭਵਿੱਖ ਵਿੱਚ ਸਾਰੀਆਂ ਲੜਾਈਆਂ ਬਹੁਤ ਥੋੜ੍ਹੇ ਸਮੇਂ ਲਈ ਹੋਣਗੀਆਂ, ਇਸ ਲਈ ਉੱਤਮ ਕੁਆਲਟੀ ਦੇ ਫੌਜੀ ਉਪਕਰਣਾਂ ਦੀ ਤੁਰੰਤ ਭਾਲ ਕਰਨਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਸੰਯੁਕਤ ਇੰਡੀਅਨ ਆਰਮਡ ਫੋਰਸਿਜ਼ ਡੌਕਟਰੀਨ (2017) ਯੂਨਾਈਟਿਡ ਇੰਡੀਅਨ ਆਰਮਡ ਫੋਰਸਿਜ਼ ਸਿਧਾਂਤ (2017) ਨੇ ਐਲਾਨ ਕੀਤਾ 'ਭਵਿੱਖ ਦੀ ਲੜਾਈ ਦਾ ਸੁਭਾਅ ਅਸਪਸ਼ਟ, ਅਨਿਸ਼ਚਿਤ, ਛੋਟਾ, ਤੇਜ਼, ਮਾਰੂ, ਤੀਬਰ, ਸਟੀਕ, ਸਿੱਧਾ ਨਹੀਂ, ਪ੍ਰਤੀਬੰਧਿਤ ਅਤੇ ਮਿਸ਼ਰਤ ਹੋਣ ਦੀ ਸੰਭਾਵਨਾ ਹੈ।'

ਵਿਆਪਕ ਮਾਨਸਿਕਤਾ

ਜਿਹੜੀ ਗੱਲ ਫਿਲਹਾਲ ਜਾਰੀ ਸੰਘਰਸ਼ ਨੂੰ ਵੱਖਰਾ ਬਣਾਉਂਦੀ ਹੈ ਅਤੇ ਇਸ ਵਾਰ, ਜੋ ਇਸਦੇ ਤੀਬਰ ਹੋਣ ਦੀ ਸੰਭਾਵਨਾ ਨੂੰ ਵਧੇਰੇ ਤਾਕਤ ਦਿੰਦਾ ਹੈ, ਉਹ ਦੋਵੇਂ ਦੇਸ਼ਾਂ ਦੀ ਲੀਡਰਸ਼ਿਪ ਦੀ ਮੌਜੂਦਾ ਮਾਨਸਿਕਤਾ ਹੈ। ਜਿਸ ਦੇ ਆਦੇਸ਼ਾਂ ਦਾ ਪਾਲਣ ਫੌਜਾਂ ਨੂੰ ਕਰਨਾ ਪਏਗਾ। ਫਿਲਹਾਲ ਰਾਸ਼ਟਰਵਾਦੀ ਵਿਚਾਰਧਾਰਾ ਦਾ ਦਬਦਬਾ ਦੋਵੇਂ ਵੱਡੇ ਏਸ਼ੀਆਈ ਦੇਸ਼ਾਂ ਵਿੱਚ ਵੇਖਿਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਸ਼ਟਰਵਾਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਮੈਨੀਫੈਸਟੋ ਦਾ ਮੁੱਖ ਬਿੰਦੂ ਹੈ।

ਜਦੋਂ ਕਿ ਭਾਰਤ ਇੱਕ ਵਿਸ਼ਵਵਿਆਪੀ ਸ਼ਕਤੀ ਵਜੋਂ ਸਥਾਨ ਚਾਹੁੰਦਾ ਹੈ, ਉਥੇ ਹੀ ਚੀਨ ਅਮਰੀਕਾ ਨੂੰ ਦਰਪੇਸ਼ ਚੁਣੌਤੀਆਂ ਨੂੰ ਪਛਾੜਦਿਆਂ 2049 ਤੱਕ ਦੁਨੀਆ ਦੇ ਪਹਿਲੇ ਨੰਬਰ ਦੇ ਦੇਸ਼ ਵਿੱਚ ਪਹੁੰਚਣਾ ਚਾਹੁੰਦਾ ਹੈ। ਅਮਰੀਕਾ ਵੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀ ਆਪਣੀ ਸਥਿਤੀ ਛੱਡਣ ਲਈ ਤਿਆਰ ਨਹੀਂ ਹੈ। ਇਸ ਲਈ, ਸੰਘਰਸ਼ ਅਤੇ ਇਸਦੇ ਨਤੀਜੇ ਵਿਸ਼ਵ ਰਾਜਨੀਤੀ ਦੇ ਭਵਿੱਖ ਨੂੰ ਨਿਰਧਾਰਤ ਕਰਨਗੇ।

ਭਾਰਤ ਅਤੇ ਚੀਨ ਵਿਚਾਲੇ ਵਿਆਪਕ ਟਕਰਾਅ ਦੇ ਨਤੀਜੇ ਅਮਰੀਕਾ ਲਈ ਵੀ ਪ੍ਰਭਾਵੀ ਹਨ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਵੰਬਰ ਵਿੱਚ ਚੋਣਾਂ ਦਾ ਸਾਹਮਣਾ ਕਰਨਾ ਹੈ। ਉਹ ਆਪਣੀ ਜਿੱਤ ਦੇ ਮੌਕੇ ਨੂੰ ਬਿਹਤਰ ਬਣਾਉਣ ਦਾ ਮੌਕਾ ਨਹੀਂ ਜਾਣ ਦੇਣਗੇ।

ਸਿਸਟਮ ਦੀ ਅਸਫ਼ਲਤਾ

ਭਾਰਤ ਅਤੇ ਚੀਨ ਦੇ ਕੋਲ ਸੈਨਿਕ ਪੱਧਰ, ਡਿਪਲੋਮੈਟਿਕ ਪੱਧਰ, ਵਿਸ਼ੇਸ਼ ਨੁਮਾਇੰਦੇ ਪੱਧਰ (ਜਾਂ ਭਾਰਤੀ ਕੇਸ ਵਿੱਚ ਐਨਐਸਏ ਪੱਧਰ ਤੇ) ਬਹੁਤ ਸਾਰੇ ਤੰਤਰ ਹਨ ਜੋ ਅੱਗੇ ਦੀ ਦੁਸ਼ਮਣੀ ਨੂੰ ਰੋਕਣ ਲਈ ਤਿਆਰ ਹਨ, ਪਰ ਇਹ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਾਲੇ ‘ਗੈਰ ਰਸਮੀ’ ਸਿਖਰ ਸੰਮੇਲਨ ਦੀ ਗੱਲ ਨਹੀਂ ਕਰਦੇ। ਪਰ ਮੌਜੂਦਾ ਹਲਾਤਾਂ ਵਿੱਚ, ਮੋਦੀ-ਸ਼ੀ ਦੀ ਸਿਖਰਲੀ ਪ੍ਰਣਾਲੀ ਤੋਂ ਇਲਾਵਾ ਇਹ ਲਗਦਾ ਹੈ ਕਿ ਸਾਰੇ ਢਾਂਚੇ ਦੀ ਵਰਤੋਂ ਕੀਤੀ ਗਈ ਹੈ ਅਤੇ ਉਹ ਸਾਰੇ ਅਸਫ਼ਲ ਹੋਏ ਹਨ। ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਹੱਲ ਪ੍ਰਕਿਰਿਆ ਰੁਕ ਗਈ ਹੈ।

ਕੋਵਿਡ ਮਹਾਂਮਾਰੀ

ਭਾਰਤ ਅਤੇ ਚੀਨ ਦੋਵਾਂ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੀਆਂ ਕਮਜ਼ੋਰੀਆਂ ਦਾ ਖੁਲਾਸਾ ਕੀਤਾ ਹੈ। ਮਹਾਂਮਾਰੀ ਨੇ ਅਮਰੀਕਾ ਦੀਆਂ ਕਮਜ਼ੋਰੀਆਂ ਦਾ ਵੀ ਪਰਦਾਫਾਸ਼ ਕੀਤਾ ਹੈ ਕਿਉਂਕਿ ਨਿਊਯਾਰਕ ਗ੍ਰਾਉਂਡ ਜ਼ੀਰੋ ਬਣ ਗਿਆ ਹੈ, ਜਿੱਥੇ ਜ਼ਿਆਦਾਤਰ ਮੌਤਾਂ ਹੋਈਆਂ ਹਨ।

ਭਾਰਤ ਅਤੇ ਚੀਨ ਵਿਚਾਲੇ ਵਿਆਪਕ ਟਕਰਾਅ ਮਹਾਂਮਾਰੀ ਤੋਂ ਲੈ ਕੇ ਪ੍ਰਸ਼ਾਸਨ ਪ੍ਰਣਾਲੀ ਵੱਲ ਲੋਕਾਂ ਦਾ ਧਿਆਨ ਹਟਾਉਣ ਅਤੇ ਇਸਦੇ ਸਮਰਥਨ ਦੇ ਅਧਾਰ ਨੂੰ ਮਜ਼ਬੂਤ ​​ਕਰਨ ਵਿੱਚ ਸਹਾਇਤਾ ਕਰੇਗਾ। ਇਸਦੇ ਨਾਲ, ਇਹ ਚੀਨ ਨੂੰ ਅਮਰੀਕਾ 'ਤੇ ਨਿਸ਼ਾਨਾ ਸਾਧਣ ਦਾ ਇੱਕ ਮੌਕਾ ਵੀ ਦੇਵੇਗਾ, ਕਿਉਂਕਿ ਉਹ ਅਜੇ ਵੀ ਨਸਲੀ ਦੰਗਿਆ ਕਾਰਨ ਬਰਬਾਦ ਹੈ ਤੇ ਸਭ ਤੋਂ ਕਮਜ਼ੋਰ ਸਥਿਤੀ ਵਿੱਚ ਹੈ।

ਭਾਰਤ ਕੁਲ ਘਰੇਲੂ ਉਤਪਾਦ (ਜੀਡੀਪੀ) ਮਾਮਲੇ ਵਿੱਚ ਚੀਨ ਦਾ ਇਕ ਤਿਹਾਈ ਹੈ। ਪਹਿਲਾਂ ਹੀ ਕੰਬਣ ਦੀ ਸਥਿਤੀ ਵਿਚ, ਜੇ ਅਜਿਹੀ ਸਥਿਤੀ ਵਿੱਚ ਚੀਨ ਆਪਣੀ ਸ਼ਕਤੀ ਨਾਲ ਪਿੱਛੇ ਹਟਣ ਲਈ ਮਜਬੂਰ ਕਰ ਦਿੰਦਾ ਹੈ ਤਾਂ ਚੀਨ ਇੱਕ ਵਿਸ਼ਵਵਿਆਪੀ ਸ਼ਕਤੀ ਬਣ ਜਾਵੇਗਾ। ਇਹੀ ਕਾਰਨ ਹੈ ਕਿ ਦੋਵੇਂ ਦੇਸ਼ ਆਪਣੀ ਸਥਿਤੀ ਤੋਂ ਹੱਟ ਨਹੀਂ ਰਹੇ ਹਨ। ਅਮਰੀਕਾ ਦੀ ਅਗਵਾਈ ਵਿੱਚ ਪਹਿਲਾਂ ਹੀ ਗੱਠਜੋੜ ਹੈ ਜੋ ਭਾਰਤ ਨੂੰ 'ਚੀਨ ਵੱਲ ਘੂਰਣ' ਲਈ ਉਕਸਾ ਰਿਹਾ ਹੈ।

ਚਤੁਰਭੁਜ ਦੇ ਪ੍ਰਭਾਵ

ਚੀਨ ਦੇ ਖ਼ਿਲਾਫ਼ ਭਾਰਤ-ਅਮਰੀਕਾ-ਜਾਪਾਨ-ਆਸਟਰੇਲੀਆ ਚਾਰ ਦੇਸ਼ਾਂ ਦਾ ਗੱਠਜੋੜ ਬਣਨ ਨਾਲ, ਚੀਨ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਹੱਕ ਵਿੱਚ ਨਤੀਜਾ ਹਾਸਿਲ ਕਰਨ ਦਾ ਸੁਪਨਾ ਟੁਟ ਜਾਵੇਗਾ, ਕਿਉਂਕਿ ਉਸ ਦੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਚਾਰ-ਰਾਸ਼ਟਰ ਸੰਗਠਨ ਇਸ ਨੂੰ ਖ਼ਤਮ ਕਰ ਦੇਣਗੇ। ਇਹ ਚੀਨ ਦੀ ਸਥਿਤੀ ਨੂੰ ਦਰਸਾਏਗਾ। ਦੁਨੀਆ ਦੇ ਸਿਖਰ 'ਤੇ ਪਹੁੰਚਣ ਲਈ ਉਸਨੂੰ ਕੁਝ ਸਮੇਂ ਲਈ ਆਪਣੇ ਆਪ ਨੂੰ ਮਜ਼ਬੂਤ ​​ਕਰਨਾ ਪਏਗਾ।

ਸੰਖੇਪ ਵਿੱਚ ਚੀਨ ਦਾ ਰੁਖ ਨਿਸ਼ਚਤ ਤੌਰ 'ਤੇ ਹਮਲਾਵਰ ਹੈ, ਭਾਰਤ ਇਸ ਲਈ ਤਿਆਰ ਨਹੀਂ ਹੈ। ਇਸ ਲਈ ਭਾਰਤੀ ਦ੍ਰਿਸ਼ਟੀਕੋਣ ਤੋਂ ਬਾਹਰ ਨਿਕਲਣ ਦਾ ਇਕੋ ਇੱਕ ਰਸਤਾ ਹੈ, ਚੀਨ ਨੂੰ ਭਜਾਉਣਾ। ਇਸ ਵਾਰ ਭਾਰਤੀ ਪ੍ਰਣਾਲੀ ਦੀ ਮਾਨਸਿਕਤਾ ਵਿੱਚ ਇਕ ਨਿਸ਼ਚਤ ਤਬਦੀਲੀ ਆਈ ਹੈ ਅਤੇ ਟਕਰਾਅ ਦੀ ਸੰਭਾਵਨਾ ਵੱਧ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.