ਮਲਾਪਪੁਰਮ: ਕੋਜ਼ੀਕੋਡ ਹਵਾਈ ਅੱਡੇ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਤਿੰਨ ਵੱਖ-ਵੱਖ ਯਾਤਰੀਆਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਹਨ। ਇਨ੍ਹਾਂ ਯਾਤਰੀਆਂ ਨੇ ਗਲਫ਼ ਖੇਤਰ ਤੋਂ ਲਗਭਗ 1.50 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ।
ਏਅਰਪੋਰਟ ਅਥਾਰਟੀ ਦੇ ਇੱਕ ਅਧਿਕਾਰੀ ਮੁਤਾਬਕ ਵੀਰਵਾਰ ਨੂੰ ਬਰਾਮਦ ਕੀਤਾ ਸੋਨਾ 3.3 ਕਿਲੋਗ੍ਰਾਮ ਸੀ। ਏਅਰਪੋਰਟ ਅਥਾਰਟੀ ਦੇ ਅਧਿਕਾਰੀ ਨੇ ਦੱਸਿਆ ਕਿ 09 ਜੁਲਾਈ, 2020 ਨੂੰ ਰਸਾਲਖੈਮਹ (ਯੂਏਈ) ਤੋਂ ਪਰਤੇ ਥੈਨੀਪਲਮ (ਮਲਾਪਪੁਰਮ) ਨੇ 500 ਗ੍ਰਾਮ ਸੋਨਾ ਆਪਣੇ ਜੀਨਸ ਦੇ ਕਮਰ ਪੱਟੀ 'ਚ ਲੁਕੋ ਕੇ ਰੱਖਿਆ ਸੀ।
ਅਬਦੁੱਲ ਜਲੀਲ ਨਾਂਅ ਦਾ ਇੱਕ ਹੋਰ ਯਾਤਰੀ, ਜੋ ਰਸਾਲਖੈਮਾਹ (ਯੂਏਈ) ਤੋਂ ਵੀ ਆਇਆ ਸੀ, ਉਸ ਕੋਲੋਂ ਵੀ 2 ਕਿਲੋ ਸੋਨਾ ਬਰਾਮਦ ਹੋਇਆ ਹੈ। ਇਸ ਦੌਰਾਨ ਕਤਰ ਤੋਂ ਆਏ ਕੋਡੂਵਾਲੀ ਦੇ ਮੁਹੰਮਦ ਰਿਆਸ ਨੇ ਆਪਣੇ ਅੰਡਰਵੀਅਰ ਵਿੱਚ 800 ਗ੍ਰਾਮ ਸੋਨਾ ਲੁਕਾ ਕੇ ਰੱਖਿਆ ਸੀ।