ਕੋਜ਼ੀਕੋਡ: ਕੇਰਲ ਹਵਾਈ ਹਾਦਸੇ ਵਿੱਚ ਹੁਣ ਤੱਕ 19 ਵਿਅਕਤੀਆਂ ਦੀ ਮਾਰੇ ਜਾਣ ਦੀ ਖ਼ਬਰ ਹੈ। ਕੇਰਲ ਦੇ ਕੋਜ਼ੀਕੋਡ ਕੌਮਾਂਤਰੀ ਹਵਾਈ ਅੱਡੇ ਦੀ ਗਿਣਤੀ ਦੇਸ਼ ਦੇ ਟੇਬਲਟੌਪ ਰੱਨਵੇਅ ਵਿੱਚ ਕੀਤੀ ਜਾਂਦੀ ਹੈ।
ਸ਼ੁੱਕਰਵਾਰ ਦੀ ਸ਼ਾਮ ਨੂੰ ਇਹ ਹਦਾਸਾ ਹੋਇਆ, ਜਦੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੁਬਾਈ 'ਚ ਫਸੇ ਭਾਰਤੀਆਂ ਨੂੰ ਆਪਣੇ ਘਰ ਵਾਪਸ ਲਿਆਦਾ ਜਾ ਰਿਹਾ ਸੀ। ਮੀਂਹ ਦੇ ਕਾਰਨ ਇਹ ਜਹਾਜ਼ ਤਿਲਕ ਗਿਆ ਅਤੇ 35 ਫੁੱਟ ਡੂੰਘੀ ਘਾਟੀ ਵਿੱਚ ਜਾ ਡਿੱਗਿਆ ਅਤੇ ਦੋ ਟੁਕੜਿਆਂ ਵਿੱਚ ਵੰਡਿਆ ਗਿਆ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਕੋਜ਼ੀਕੋਡ ਹਵਾਈ ਅੱਡੇ ਦਾ ਰੱਨਵੇਅ ਟੇਬਲਟੌਪ ਹੈ। ਇੱਕ ਜਹਾਜ਼ ਲਈ ਟੇਬਲਪੌਟ ਰੱਨਵੇਅ 'ਤੇ ਉਤਰਣਾ ਦੀ ਚਣੌਤੀ ਹੈ।
ਟੇਬਲਟੌਪ ਰੱਨਵੇਅ ਕੀ ਹੈ?
ਟੇਬਲਪੌਟ ਹਵਾਈ ਅੱਡਾ ਉਹ ਹੈ, ਜਿੱਥੇ ਰੱਨਵੇਅ ਪਹਾੜੀ ਦੀ ਚੋਟੀ 'ਤੇ ਜਾਂ ਦੋਵੇਂ ਬੰਨਿ੍ਹਆਂ ਤੋਂ ਇੱਕ ਖੜ੍ਹੀ ਉੱਚਾਈ ਨਾਲ ਲੱਗਿਆ ਹੋਵੇ। ਲੈਂਡਿੰਗ ਕਰਨ ਲਈ ਜਗ੍ਹਾ ਬਹੁਤ ਘੱਟ ਹੋ ਜਾਂਦੀ ਹੈ। ਹਵਾਈ ਅੱਡੇ ਦੀ ਅਜੀਬੋਗਰੀਬ ਸਥਿਤੀ ਇਸ ਦੇ ਰੱਨਵੇਅ ਨੂੰ ਨਿੱਕਾ ਬਣਾ ਦਿੰਦੀ ਹੈ।
ਟੇਬਲਟੌਪ ਰੱਨਵੇਅ 'ਤੇ ਉੱਤਰਣ 'ਚ ਚਣੌਤੀ
ਟੇਬਲਟੌਪ ਰੱਨਵੇਅ 'ਤੇ ਜਹਾਜ਼ ਉੱਤਾਰਣ ਲੱਗਿਆ ਪਾਇਲਟ ਸਾਹਮਣੇ ਬਹੁਤ ਚਣੌਤੀਆਂ ਹੁੰਦੀਆਂ ਹਨ।
ਰੱਨਵੇਅ 'ਤੇ ਉੱਤਰਣ ਲਈ ਬਹੁਤ ਸਟੀਕ ਦਿ੍ਰਸ਼ਟੀਕੋਣ ਦਾ ਹੋਣਾ ਜ਼ਰੂਰੀ ਹੁੰਦਾ ਹੈ। ਪਰ ਇੱਥੇ ਕਈ ਵਾਰ ਰੈਫਰੈਂਸ ਪਵਾਇੰਟ ਨੂੰ ਲੈ ਕੇ ਭਰਮ ਦੀ ਸਥਿਤੀ ਹੋ ਜਾਂਦੀ ਹੈ।
ਜਿਵੇਂ-ਜਿਵੇਂ ਪਾਇਲਟ ਲੈਂਡਿੰਗ ਕਰਨ ਲਈ ਨੇੜੇ ਆਉਂਦਾ ਹੈ, ਉਵੇਂ-ਉਵੇਂ ਰੈਫਰੈਂਸ ਪੁਆਇੰਟ ਬਦਲਾ ਰਹਿੰਦਾ ਹੈ। ਪਾਇਲਟ ਨੂੰ ਜਹਾਜ਼ ਲੈਂਡ ਕਰਨ ਲਈ ਦਿ੍ਰਸ਼ਟੀਕੋਣ ਨੂੰ ਵੱਧ ਜਾਂ ਘੱਟ ਕਰਨ ਲਈ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ।
ਕੋਜ਼ੀਕੋਡ ਰੱਨਵੇਅ ਪਠਾਰ ਵਰਗੀ ਸਥਿਤੀ 'ਤੇ ਹੈ
ਲੈਂਡਿੰਗ ਦੇ ਆਖਰੀ ਪੜਾਅ ਦੇ ਦੌਰਾਨ ਪੂਰੀ ਤਰ੍ਹਾਂ ਸਵੈਚਲਿਤ ਮਸ਼ੀਨ ਦੀ ਬਜਾਏ ਇੰਟਰਫੇਸ 'ਤੇ ਵੱਧ ਭਰੋਸਾ ਕਰਨਾ ਪੈਂਦਾ ਹੈ।
ਹਵਾਈ ਅੱਡੇ ਦੀ ਲੰਬਾਈ ਜਹਾਜ਼ ਸੰਭਾਲਣ ਦੇ ਲਈ ਪਾਇਲਟ ਦੀ ਯੋਗਤਾ ਨੂੰ ਘੱਟ ਕਰਦੀ ਹੈ।
ਡੀਜੀਸੀਏ ਨੇ ਕੋਜ਼ੀਕੋਡ ਹਵਾਈ ਅੱਡੇ ਨੂੰ ਨੋਟਿਸ ਦਿੱਤਾ
ਜੁਲਾਈ 2019 ਨੂੰ ਡੀਜੀਸੀਏ ਨੇ ਕੋਜ਼ੀਕੋਡ ਹਵਾਈ ਅੱਡੇ ਨੂੰ ਇੱਕ ਨੋਟਿਸ ਦਿੱਤਾ, ਜਿਹੜਾ ਸਰਕਾਰ ਦੁਆਰਾ ਸੰਚਾਲਿਤ ਭਾਰਤੀ ਜਹਾਜ਼ਪਤਨ ਅਥਾਰਟੀ (ਏਏਆਈ) ਵੱਲੋਂ ਚਲਾਇਆ ਜਾਂਦਾ ਹੈ। ਇੱਕ ਆਡਿਟ ਦੇ ਦੌਰਾਨ "ਲੋੜ ਤੋਂ ਵੱਧ ਰਬਰ ਜਮਾ" ਤੇ ਸੁਰੱਖਆ ਚਿੰਤਾਵਾਂ ਦਾ ਪਤਾ ਚੱਲਦਾ ਹੈ। ਜੋ ਕਈ ਵਾਰ ਉੱਚ ਜੋਖਮ ਵੀ ਪੈਦਾ ਕਰਦੀ ਹੈ।
ਡੀਜੀਸੀਏ ਦੀ ਰਿਪੋਰਟ ਵਿੱਚ ਰੱਨਵੇਅ ਵਿੱਚ ਦਰਾਰ ਅਤੇ ਪਾਣੀ ਦੇ ਠਿਹਰਾਓ ਵੀ ਪਾਇਆ ਗਿਆ ਸੀ।
ਭਾਰਤ 'ਚ ਟੇਬਲਟੌਪ ਹਵਾਈ ਅੱਡਿਆਂ ਦੀ ਸੂਚੀ
- ਮਿਜ਼ੋਰਮ 'ਚ ਲੇਂਗਪੁਈ ਹਵਾਈ ਅੱਡਾ
- ਸਿੱਕਮ 'ਚ ਪਕਾਯੋਂਗ ਹਵਾਈ ਅੱਡਾ
- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਅਤੇ ਕੁੱਲੂ
- ਕੇਰਲ ਦਾ ਕੋਜ਼ੀਕੋਡ
- ਕਰਨਾਟਕ ਦਾ ਮੰਗਲੁਰੂ
ਕੋਜ਼ੀਕੋਡ ਹਵਾਈ ਅੱਡੇ 'ਤੇ ਹੁਣ ਤੱਕ ਹੋਈਆਂ ਦੁਰਘਟਨਾਵਾਂ
- 7.11.2008: ਸਾਊਦੀ ਅਰਬ ਦੇ ਜੱਦੇ ਤੋਂ ਉੱਡਾਨ ਭਰਨ ਵਾਲੀ ਏਅਰ ਇੰਡੀਆ ਏਅਰਬੱਸ 310 ਦੀ ਉਡਾਣ 962 ਨੇ ਲੈਂਡਿੰਗ ਦੇ ਲਈ ਰੱਨਵੇਅ 'ਤੇ ਆਪਣੇ ਸੱਜੇ ਵਿੰਗ ਟਿਪ ਨੂੰ ਖਿਲਾਰ ਦਿੱਤਾ। ਜਹਾਜ਼ ਦੇ ਵਿੰਗ ਨੇ ਕੁਝ ਹਿੱਸੇ ਟੁੱਟ ਗਏ, ਜਿਸ ਨਾਲ ਰੱਨਵੇਅ 'ਤੇ ਨਿਸ਼ਾਨ ਪੈ ਗਏ।
- 9.07.2012: ਭਾਰੀ ਮੀਂਹ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਬੋਇੰਗ 737-800 ਲੈਂਡਿੰਗ 'ਤੇ ਸਕਿਡ ਹੋਈ। ਜਹਾਜ਼ ਦੇ ਲੈਂਡਿੰਗ ਗੇਅਰ ਰੱਨਵੇਅ ਬੀਕਨ ਦੇ ਨਾਲ ਪ੍ਰਭਾਵਿਤ ਹੋਏ, ਜਿਸ ਨਾਲ ਉਹ ਟੁੱਟ ਗਏ।
- 25. 04.2017: ਏਅਰ ਇੰਡੀਆ ਏ-312-200 ਨੂੰ ਉੱਡਾਣ ਭਰਣ ਦੌਰਾਨ ਇੰਜਣ ਦੀ ਖਰਾਬੀ ਦਾ ਸਾਹਮਜ਼ਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਇੱਕ ਖੱਬਾ ਟਾਈਰ ਫੱਟ ਗਿਆ।
- 4.04.2017: ਸਪਾਈਸਜੈੱਟ ਬੰਬਾਰਿਡਇਰ ਡੈਸ਼ ਅੱਠ ਲੈਂਡਿੰਗ 'ਤੇ ਸਕਿਡ ਹੋਇਆ ਅਤੇ ਆਈਐੱਲਐੱਸ ਬੀਕਨ ਨੂੰ ਨੁਕਸਾਨ ਪਹੁੰਚਿਆ।