ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸਾਲ 2022 ਵਿੱਚ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਚੋਣਾਂ ਲੜੇਗੀ।
-
Aam Aadmi Party will fight Uttar Pradesh elections in 2022: AAP leader and Delhi CM Arvind Kejriwal pic.twitter.com/6MtUylSGGV
— ANI (@ANI) December 15, 2020 " class="align-text-top noRightClick twitterSection" data="
">Aam Aadmi Party will fight Uttar Pradesh elections in 2022: AAP leader and Delhi CM Arvind Kejriwal pic.twitter.com/6MtUylSGGV
— ANI (@ANI) December 15, 2020Aam Aadmi Party will fight Uttar Pradesh elections in 2022: AAP leader and Delhi CM Arvind Kejriwal pic.twitter.com/6MtUylSGGV
— ANI (@ANI) December 15, 2020
ਕੇਜਰੀਵਾਲ ਨੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਦੀ ਤਰੱਕੀ ਦੇ ਰਾਹ ਨੂੰ ਗੰਦੀ ਰਾਜਨੀਤੀ ਅਤੇ ਭ੍ਰਿਸ਼ਟ ਨੇਤਾ ਰੋਕ ਰਹੇ ਹਨ। ਅੱਜ ਯੂਪੀ ਦੀ ਰਾਜਨੀਤੀ ਵਿੱਚ ਸਹੀ ਅਤੇ ਸਪਸ਼ੱਟ ਇਰਾਦਿਆਂ ਦੀ ਘਾਟ ਹੈ ਅਤੇ ਇਹ ਸਿਰਫ ਆਮ ਆਦਮੀ ਪਾਰਟੀ ਕੋਲ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਹਰ ਪਾਰਟੀ ਦੀ ਸਰਕਾਰ ਆਈ, ਪਰ ਕਿਸੇ ਨੇ ਯੂਪੀ ਲਈ ਆਪਣਾ ਘਰ ਭਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ। ਅੱਜ, ਯੂਪੀ ਦੇ ਲੋਕਾਂ ਨੂੰ ਛੋਟੀਆਂ ਸਹੂਲਤਾਂ ਲਈ ਦਿੱਲੀ ਕਿਉਂ ਆਉਣਾ ਪੈਂਦਾ ਹੈ?