ਨਵੀਂ ਦਿੱਲੀ : ਬੀਜੇਪੀ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦਾ ਨੇ ਕਰਤਾਰਪੁਰ ਲਾਂਘੇ ਬਾਰੇ ਕਿਹਾ ਕਿ ਜਦੋਂ ਇਸ ਲਾਂਘੇ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਇਹ ਇੱਕ ਹਵਾ ਦਾ ਬੁੱਲਾ ਹੀ ਲੱਗ ਰਿਹਾ ਸੀ ਕਿਉਂਕਿ ਇਸ ਲਾਂਘੇ ਨੂੰ ਲੈ ਕੇ ਸਿੱਖ ਸ਼ਰਧਾਲੂ ਕਈ ਸਾਲਾਂ ਤੋਂ ਉਡੀਕ ਕਰ ਰਹੇ ਸਨ।
ਉਨ੍ਹਾਂ ਕਰਤਾਰਪੁਰ ਲਾਂਘੇ ਦਾ ਖੁਲ੍ਹਣਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਲਾਂਘੇ ਨਾਲ ਕਈ ਸਾਲਾਂ ਤੋਂ ਵਿਛੜੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਇਸ਼ਟ ਨੂੰ ਨਤਮਸਤਕ ਹੋ ਸਕਦੇ ਹਨ। ਦੇਸ਼ ਦੀ ਸੁਰੱਖਿਆ ਨੂੰ ਅਹਿਮ ਮੰਨਦੇ ਹੋਏ ਇਸ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 'ਕਰਤਾਰਪੁਰ ਲਾਂਘੇ ਲਈ ਮਿਹਨਤ ਕਰਨ ਵਾਲੇ ਵਧਾਈ ਦੇ ਪਾਤਰ'
ਉਨ੍ਹਾਂ ਕਿਹਾ ਕਿ ਜਗਤ ਗੁਰੂ ਬਾਬਾ ਨਾਨਕ ਜਿੰਨ੍ਹਾਂ ਨੂੰ ਹਰ ਮਜ਼੍ਹਬ ਦਾ ਵਿਅਕਤੀ ਆਪਣਾ ਇਸ਼ਟ ਮੰਨਦਾ ਹੈ ਅਤੇ ਜਿਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਪਲ ਇਸ ਜਗ੍ਹਾ ਉੱਤੇ ਬਿਤਾਏ ਸਨ। ਉਸ ਦੇ ਦਰਸ਼ਨਾਂ ਲਈ ਕਰਤਾਰੁਪਰ ਦੇ ਲਾਂਘੇ ਨੂੰ ਜਲਦ-ਜਲਦ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ।