ਨਵੀਂ ਦਿੱਲੀ: ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਤੋਂ ਬਾਅਦ ਹੁਣ ਉਨ੍ਹਾਂ ਦੀ ਧੀ ਤੇ 6 ਕਰਮਚਾਰੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਦੱਸਣਯੋਗ ਹੈ ਕਿ ਐਤਵਾਰ ਨੂੰ ਯੇਦੀਯੁਰੱਪਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ।
ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਤੇ ਸਟਾਫ਼ ਮੈਂਬਰਾਂ ਦੇ ਨਮੁਮੇ ਜਾਂਚ ਲਈ ਇਕੱਠੇ ਕੀਤੇ ਸਨ। ਰਾਹਤ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪੁੱਤਰ ਵਿਜੇਂਦਰ ਦਾ ਟੈਸਟ ਨੈਗੇਟਿਵ ਆਇਆ ਹੈ। ਮੁੱਖ ਮੰਤਰੀ ਦਾ ਇਲਾਜ ਬੰਗਲੌਰ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ।
ਐਤਵਾਰ ਨੂੰ ਮੁੱਖ ਮੰਤਰੀ ਯੇਦੀਯੁਰੱਪਾ ਨੇ ਖੁਦ ਟਵੀਟ ਕਰਕੇ ਕੋਰੋਨਾ ਦੀ ਲਾਗ ਬਾਰੇ ਜਾਣਕਾਰੀ ਦਿੱਤੀ। ਟਵਿੱਟਰ ਜ਼ਰੀਏ ਉਨ੍ਹਾਂ ਨੇ ਦੱਸਿਆ, "ਮੇਰਾ ਕੋਰੋਨਾ ਟੈਸਟ ਸਕਾਰਾਤਮਕ ਆਇਆ ਹੈ। ਮੈਂ ਹੁਣ ਠੀਕ ਹਾਂ। ਡਾਕਟਰਾਂ ਦੀ ਸਲਾਹ 'ਤੇ ਮੈਨੂੰ ਸਾਵਧਾਨੀ ਵਜੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਸਾਰੇ ਲੋਕ ਜੋ ਹਾਲ ਹੀ ਵਿੱਚ ਮੇਰੇ ਸੰਪਰਕ 'ਚ ਆਏ ਹਨ, ਉਨ੍ਹਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਆਪ ਨੂੰ ਇਕਾਂਤਵਾਸ ਕਰਨ 'ਤੇ ਆਪਣਾ ਟੈਸਟ ਕਰਵਾ ਲੈਣ।