ETV Bharat / bharat

ਕਰਨਾਟਕ 'ਚ ਜ਼ਿਮਨੀ ਚੋਣਾਂ ਲਈ ਗਿਣਤੀ ਅੱਜ, ਨਤੀਜੇ ਤੈਅ ਕਰਨਗੇ ਯੇਦੀਯੁਰੱਪਾ ਸਰਕਾਰ ਦੀ ਕਿਸਮਤ ਦਾ ਫੈਸਲਾ

ਕਰਨਾਟਕ 'ਚ ਵਿਧਾਨ ਸਭਾ ਸੀਟਾਂ 'ਤੇ ਹੋਈ ਜ਼ਿਮਨੀ ਚੋਣਾਂ ਦੀ ਗਿਣਤੀ ਅੱਜ ਹੋਵੇਗੀ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਐਤਵਾਰ ਨੂੰ ਮੀਡੀਆਂ 'ਚ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ 15 ਚੋਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗੀ।

ਕਰਨਾਟਕ 'ਚ ਚੋਣ ਨਤੀਜੇ
ਕਰਨਾਟਕ 'ਚ ਚੋਣ ਨਤੀਜੇ
author img

By

Published : Dec 9, 2019, 9:11 AM IST

ਬੈਂਗਲੁਰੂ : ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀ ਜ਼ਿਮਨੀ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਇਹ ਨਤੀਜਾ ਸੂਬੇ ਦੀ ਚਾਰ ਮਹੀਨੇ ਪੁਰਾਣੀ ਭਾਜਪਾ ਸਰਕਾਰ ਦੇ ਭਵਿੱਖ ਦਾ ਫੈਸਲਾ ਕਰੇਗਾ।

ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਤੋਂ 11 ਕੇਂਦਰਾਂ 'ਤੇ ਸ਼ੁਰੂ ਹੋ ਜਾਵੇਗੀ ਅਤੇ ਦੁਪਹਿਰ ਤੱਕ ਨਤੀਜੇ ਆਉਣ ਦੀ ਉਮੀਂਦ ਹੈ।

ਦੱਸਣਯੋਗ ਹੈ ਕਿ 5 ਦਸੰਬਰ ਨੂੰ ਇਨ੍ਹਾਂ ਸੀਟਾਂ 'ਤੇ ਹੋਈਆਂ ਚੋਣਾਂ 'ਚ ਕੁੱਲ 67.91 ਫੀਸਦੀ ਵੋਟਿੰਗ ਹੋਈ ਸੀ। ਇਹ ਵਿਧਾਨ ਸਭਾ ਚੋਣਾਂ ਸੂਬੇ ਦੇ 17 ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਰੱਦ ਕੀਤੇ ਜਾਣ ਕਾਰਨ ਖਾਲ੍ਹੀ ਪਈਆਂ ਸੀਟਾਂ ਨੂੰ ਭਰਨ ਲਈ ਕਰਵਾਇਆਂ ਗਈਆਂ ਸਨ।
ਇਨ੍ਹਾਂ ਵਿਧਾਇਕਾਂ 'ਚ ਕਈ ਕਾਂਗਰਸੀ ਅਤੇ ਜੇਡੀ(ਐੱਸ) ਦੇ ਬਾਗ਼ੀ ਨੇਤਾ ਸ਼ਾਮਲ ਸਨ। ਇਨ੍ਹਾਂ ਵਿਧਾਇਕਾਂ ਦੀ ਬਗ਼ਾਵਤ ਦੇ ਚਲਦਿਆਂ ਜੁਲਾਈ ਵਿੱਚ ਐਚ.ਡੀ. ਕੁਮਾਰਾਸੁਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀ (ਐੱਸ) ਦੀ ਸਰਕਾਰ ਖ਼ਤਮ ਹੋ ਗਈ ਸੀ ਅਤੇ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਦਾ ਰਾਹ ਸੁਖਾਲਾ ਹੋ ਗਿਆ।

ਹੋਰ ਪੜ੍ਹੋ : ਲੋਕ ਸਭਾ 'ਚ ਅੱਜ ਪੇਸ਼ ਕੀਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ

ਮੌਜੂਦਾ ਸਮੇਂ 'ਚ ਭਾਜਪਾ ਕੋਲ ਇੱਕ ਆਜ਼ਾਦ ਵਿਧਾਇਕ ਸਣੇ ਕੁੱਲ 105 ਵਿਧਾਇਕ ਹਨ, ਕਾਂਗਰਸ ਕੋਲ 66 ਅਤੇ ਜੇਡੀ (ਐਸ) ਦੇ 34 ਵਿਧਾਇਕ ਹਨ।ਇਨ੍ਹਾਂ ਤੋਂ ਇਲਾਵਾ ਬਸਪਾ ਦਾ ਇੱਕ ਮੈਂਬਰ, ਨਾਮਜ਼ਦ ਵਿਧਾਇਕ ਅਤੇ ਸਪੀਕਰ ਵੀ ਹਨ।

ਸੂਬਾ ਸਰਕਾਰ ਨੇ ਵੋਟਾਂ ਦੀ ਗਿਣਤੀ ਦੀ ਲਈ ਸੁਰੱਖਿਆਂ ਦੇ ਪੁੱਖ਼ਤਾ ਪ੍ਰਬੰਧ ਕੀਤੇ ਹਨ। ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਲੋਕਾਂ ਦੇ ਇੱਕਠ ਹੋਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਐਤਵਾਰ ਨੂੰ ਕਰਨਾਟਕ ਦੇ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਮੀਡੀਆ ਅੱਗੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ 15 ਸੀਟਾਂ 'ਤੇ ਹੋਈ ਜ਼ਿਮਨੀ ਚੋਣਾਂ 'ਚ 13 ਸੀਟਾਂ ਉੱਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਕਰਾਜਕਾਲ ਪੂਰਾ ਕਰਾਂਗੇ, ਇਥੇ ਦੇ ਲੋਕਾਂ ਨੂੰ ਵੀ ਸਾਡੇ ਤੋਂ ਇਹੀ ਉਮੀਦਾਂ ਹਨ।

ਦੱਸਣਯੋਗ ਹੈ ਕਿ ਭਾਜਪਾ ਨੇ ਆਪੋ- ਆਪਣੇ ਹਲਕਿਆਂ ਤੋਂ ਪਾਰਟੀ 'ਚ ਸ਼ਾਮਲ ਹੋਏ 16 ਵਿਚੋਂ 13 ਅਯੋਗ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਹਨ। ਉਸ ਨੇ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਜੇਡੀ (ਐੱਸ) ਦੀਆਂ ਟਿਕਟਾਂ ਜਿੱਤੀਆਂ ਸਨ। ਜਿਨ੍ਹਾਂ ਵਿਧਾਨ ਸਭਾ ਦੀ 15 ਸੀਟਾਂ ਲਈ ਚੋਣਾਂ ਹੋ ਰਹੀਆਂ ਹਨ ਇਨ੍ਹਾਂ ਚੋਂ 12 ਸੀਟਾਂ ਕਾਂਗਰਸ ਕੋਲ ਸਨ ਅਤੇ ਜੇਡੀ (ਐੱਸ) ਕੋਲ 3 ਸੀਟਾਂ ਸਨ।

Intro:Body:

Karnatka 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.