ETV Bharat / bharat

ਕਮਲੇਸ਼ ਤਿਵਾੜੀ ਕਤਲਕਾਂਡ: 3 ਸ਼ੱਕੀ ਗੁਜਰਾਤ ਤੋਂ ਕਾਬੂ, ਜਾਂਚ ਲਈ ਐੱਸਆਈਟੀ ਬਣਾਈ - suspects arrested from Gujarat,

ਲਖਨਊ ਵਿੱਚ ਹਿੰਦੂ ਸਮਾਜ ਪਾਰਟੀ ਦੇ ਪ੍ਰਧਾਨ ਕਮਲੇਸ਼ ਤਿਵਾੜੀ ਕਤਲ ਮਾਮਲੇ ਵਿੱਚ ਕੁਝ ਸੁਰਾਗ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਿਕ ਕਾਤਲ ਨੇ ਭਗਵੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਹੱਥ ਮਿਠਾਈ ਦੇ ਡੱਬੇ ਵਿੱਚ ਸਨ ਜਿਸ ਵਿੱਚ ਪਿਸਤੌਲ ਤੇ ਚਾਕੂ ਲੁਕਾ ਕੇ ਰੱਖੇ ਹੋਏ ਸਨ। ਹੁਣ ਇਸ ਮਾਮਲੇ ਵਿੱਚ ਉੱਤਰਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਪ੍ਰੈਸ ਕਾਨਫ਼ਰੰਸ ਕਰਕੇ ਮਾਮਲੇ ਪੂਰੀ ਵਾਰਦਾਤ ਦੱਸ ਰਹੇ ਹਨ।

ਫ਼ੋਟੋ
author img

By

Published : Oct 19, 2019, 11:55 AM IST

ਲਖਨਊ: ਹਿੰਦੂ ਸਮਾਜ ਪਾਰਟੀ ਦੇ ਪ੍ਰਧਾਨ ਕਮਲੇਸ਼ ਤਿਵਾੜੀ ਕਤਲ ਮਾਮਲੇ ਵਿੱਚ ਕੁਝ ਸੁਰਾਗ ਮਿਲੇ ਹਨ। ਜਾਣਕਾਰੀ ਮੁਤਾਬਿਕ ਕਾਤਲ ਨੇ ਭਗਵਾ ਕੱਪੜੇ ਪਾਏ ਹੋਏ ਸਨ ਤੇ ਹੱਥ ਮਿਠਾਈ ਦੇ ਡੱਬੇ ਵਿੱਚ ਸਨ ਜਿਸ ਵਿੱਚ ਪਿਸਤੌਲ ਤੇ ਚਾਕੂ ਲੁਕਾ ਕੇ ਰੱਖੇ ਹੋਏ ਸਨ। ਇਸ ਦੇ ਨਾਲ ਹੀ 32 ਬੋਰ ਦਾ ਪਿਸਤੌਲ ਤੇ ਕਾਰਤੂਸ ਦਾ ਖੋਖਾ ਮਿਲਿਆ ਹੈ। ਮਾਮਲੇ ਵਿੱਚ ਉੱਤਰਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਪ੍ਰੈਸ ਕਾਨਫ਼ਰੰਸ ਕਰ ਰਹੇ ਹਨ।

ਹਮਲਾਵਰਾਂ ਨੇ ਪਹਿਲਾਂ ਗੋਲੀ ਮਾਰੀ ਸੀ ਤੇ ਫਿਰ ਤੇਜ਼ ਹਥਿਆਰ ਨਾਲ ਗਲਾ ਰੇਤ ਦਿੱਤਾ ਤੇ ਉਹ ਉੱਥੋਂ ਫਰਾਰ ਹੋ ਗਏ। ਕਮਲੇਸ਼ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਸੀਐੱਮ ਯੋਗੀ ਅਦਿਤਿਆਨਾਥ ਨੇ ਮੁੱਖ ਸਕੱਤਰ ਗ੍ਰਹਿ ਅਤੇ ਡੀਜੀਪੀ ਤੋਂ ਤਲਬ ਕੀਤੀ ਹੈ।

ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ
ਕਮਲੇਸ਼ ਤਿਵਾੜੀ ਕਤਲ ਮਾਮਲੇ ਵਿੱਚ ਜਾਂਚ ਕਰਨ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ।

ਕੀ ਹੈ ਮਾਮਲਾ
ਦੱਸ ਦਈਏ, ਲਖਨਊ ਦੇ ਸੰਘਣੀ ਆਬਾਦੀ ਵਾਲੇ ਨਾਕਾ ਹਿੰਡੋਲਾ ਖੇਤਰ ਵਿੱਚ ਰਾਤ ​​ਕਰੀਬ 11.46 ਵਜੇ ਕੇਸਰੀ ਕੁਰਤੇ ਵਿੱਚ 2 ਵਿਅਕਤੀ ਕਮਲੇਸ਼ ਦੇ ਦਫ਼ਤਰ ਪਹੁੰਚੇ। ਕਮਲੇਸ਼ ਇਸ ਇਮਾਰਤ ਦੇ ਇਕ ਹਿੱਸੇ ਵਿਚ ਰਹਿੰਦਾ ਹੈ। ਉਸ ਦਾ ਇਕ ਕਾਰਕੁੰਨ ਉਸ ਨੂੰ ਕਾਤਲਾਂ ਕੋਲ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ ਕਮਲੇਸ਼ ਨੇ ਉਨ੍ਹਾਂ ਲਈ ਘਰ ਤੋਂ ਚਾਹ ਦੇ ਸਨੈਕਸ ਵੀ ਮੰਗਵਾਏ ਸਨ। ਫਿਰ ਇਸ ਤੋਂ ਬਾਅਦ, ਜਿਸ ਵੇਲੇ ਉਹ ਵਾਪਿਸ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਖ਼ੂਨ ਨਾਲ ਲਹੂ ਨਾਲ ਭਿੱਜਿਆ ਪਿਆ ਸੀ। ਕਮਲੇਸ਼ ਦੇ ਦਿਨ-ਦਿਹਾੜੇ ਕਤਲ ਤੋਂ ਬਾਅਦ ਹਫੜਾ-ਦਫੜੀ ਮੱਚ ਗਈ ਤੇ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਦੀ ਲਾਸ਼ ਪੋਸਟ ਮਾਰਟਮ ਲਈ ਭੇਜੀ ਗਈ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਭੰਨਤੋੜ ਵੀ ਸ਼ੁਰੂ ਕਰ ਦਿੱਤੀ। ਫ਼ਿਲਹਾਲ ਇਹ ਜਾਣਕਾਰੀ ਮਿਲ ਰਹੀ ਹੈ ਕਿ ਮਲੇਸ਼ ਦੀ ਮ੍ਰਿਤਕ ਦੇਹ ਨੂੰ ਅੰਤਮ ਸੰਸਕਾਰ ਲਈ ਸੀਤਾਪੁਰ ਵਿੱਚ ਉਸਦੇ ਜੱਦੀ ਘਰ ਭੇਜਿਆ ਜਾਵੇਗਾ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.