ETV Bharat / bharat

ਆਓ ਚੱਲੀਏ ਖ਼ੂਬਸੂਰਤ 'ਜੰਗਲ ਸ਼ਫਾਰੀ' ਦੀ ਸੈਰ 'ਤੇ

ਛੱਤੀਸਗੜ ਦੇ ਨਵਾਂ ਰਾਏਪੁਰ ਚ ਮੈਨ ਮੇਡ ਜੰਗਲ 'ਜੰਗਲ ਸ਼ਫਾਰੀ' ਸਥਿਤ ਹੈ। ਇਹ ਕਰੀਬ 800 ਏਕੜ 'ਚ ਫੈਲੀ ਹੋਈ ਹੈ। ਇਸ ਜੰਗਲ 'ਚ ਸ਼ੇਰ-ਬਾਘ, ਭਾਲੂ ਜਿਹੇ ਕਈ ਜਾਨਵਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਦੇ ਪ੍ਰਸ਼ੰਸਕ ਬਣ ਗਏ ਸਨ। ਪ੍ਰਧਾਨ ਮੰਤਰੀ ਦੀ ਟਾਈਗਰ ਦੀ ਫੋਟੋ ਖਿੱਚਦਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

'ਜੰਗਲ ਸ਼ਫਾਰੀ' ਦੀ ਸੈਰ
'ਜੰਗਲ ਸ਼ਫਾਰੀ' ਦੀ ਸੈਰ
author img

By

Published : Sep 17, 2020, 11:33 AM IST

ਛੱਤੀਸਗੜ: ਰਾਜਧਾਨੀ ਰਾਏਪੁਰ 'ਚ ਮਾਨਵ ਨਿਰਮਿਤ ਯਾਨੀ ਕਿ ਮੈਨ ਮੇਡ ਜੰਗਲ ਹੈ। ਚਲੋ ਜੰਗਲ ਸਫਾਰੀ ਦੇ ਸਫਰ ਲਈ ਤੁਹਾਨੂੰ ਲੈ ਕੇ ਚਲਦੇ ਹਾਂ ਨਵਾਂ ਰਾਏਪੁਰ। ਇੱਥੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਦੇ ਪ੍ਰਸ਼ੰਸਕ ਬਣ ਗਏ ਸਨ। ਪ੍ਰਧਾਨ ਮੰਤਰੀ ਦੀ ਟਾਈਗਰ ਦੀ ਫੋਟੋ ਖਿੱਚਦਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

ਜੰਗਲ ਸ਼ਫਾਰੀ

ਰਾਏਪੁਰ ਰੇਲਵੇ ਸਟੇਸ਼ਨ ਤੋਂ ਕਰੀਬ 35 ਕਿਮੀ ਅਤੇ ਸੁਆਮੀ ਵਿਵੇਕਾਨੰਦ ਹਵਾਈ ਅੱਡੇ ਤੋਂ 15 ਕਿਮੀ ਦੂਰ ਨਵਾਂ ਰਾਏਪੁਰ 'ਚ ਜੰਗਲ ਸਫਾਰੀ ਸਥਿਤ ਹੈ। ਕਰੀਬ 800 ਏਕੜ 'ਚ ਫੈਲੇ ਇਸ ਜੰਗਲ 'ਚ ਸ਼ੇਰ-ਬਾਘ, ਭਾਲੂ ਜਿਹੇ ਕਈ ਜਾਨਵਰ ਹਨ।

ਇਸ ਜੰਗਰ ਸਫਾਰੀ ਦੇ ਮੇਨ ਗੇਟ 'ਤੇ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਇੰਝ ਲੱਗਦਾ ਹੈ ਜਿਵੇਂ ਅਸੀਂ ਕਿਸੇ ਵੱਡੇ ਗਾਰਡਨ ਜਾਂ ਪਾਰਕ 'ਚ ਪਹੁੰਚ ਗਏ ਹਾਂ। ਇਸ ਗ੍ਰੀਨ ਗਾਰਡਨ 'ਚ ਥੋੜਾ ਦੂਰ ਚੱਲਦਿਆਂ ਹੀ ਜੰਗਲ ਸਫਾਰੀ ਪ੍ਰਬੰਧਨ ਦੇ ਲੋਕ ਤੁਹਾਡੇ ਸਵਾਗਤ 'ਚ ਨਜ਼ਰ ਆਉਂਦੇ ਹਨ।

ਇੱਥੇ ਦੇ ਏਅਰਕੰਡੀਸ਼ਨ ਵੇਟਿੰਗ ਹਾਲ 'ਚ ਰਿਫਰੈਸ਼ਮੈਂਟ ਲਈ ਕਈ ਤਰ੍ਹਾਂ ਦਾ ਸਮਾਨ ਉਪਲੱਬਧ ਹੈ। ਹਾਲ ਦੀ ਕੰਧ 'ਤੇ ਲਾਈਆਂ ਗਈਆਂ ਫ਼ੋਟੋਆਂ ਰਾਹੀਂ ਛੱਤੀਸਗੜ੍ਹ ਦੇ ਜੰਗਲੀ ਜੀਵਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁੱਝ ਇੰਤਜ਼ਾਰ ਕਰਨ ਤੋਂ ਬਾਅਦ ਸਾਨੂੰ ਇੱਥੋਂ ਬਸ ਮਿਲਦੀ ਹੈ।

ਜਿਵੇਂ ਜਿਵੇਂ ਬਸ ਹਰਿਆਲੀ ਅਤੇ ਖੰਡਵਾ ਜਲਭੰਡਾਰ ਦੇ ਕਿਨਾਰੇ ਤੋਂ ਹੁੰਦਿਆਂ ਅੱਗੇ ਵੱਧਦੀ ਹੈ ਤਾਂ ਜੰਗਲ ਘਣਾ ਹੁੰਦਾ ਜਾਂਦਾ ਹੈ। ਜੰਗਲ ਦੇ ਅੰਦਰ ਵੱਖੋਂ ਵੱਖ ਚਾਰ ਸਫਾਰੀਆਂ ਹਨ। ਹਰਬੀਵੋਰ ਸਫਾਰੀ, ਬੀਅਰ ਸਫਾਰੀ, ਟਾਈਗਰ ਸਫਾਰੀ ਅਤੇ ਲਾਇਨ ਸ਼ਫਾਰੀ।

ਨਵਾਂ ਰਾਏਪੁਰ ਇਲਾਕੇ 'ਚ ਪਹਿਲਾਂ ਨਰਸਰੀ ਹੋਇਆ ਕਰਦੀ ਸੀ। ਇਸ ਨੂੰ ਹੀ ਖੰਡਵਾ ਜਲਭੰਡਾਰ 'ਚ ਵਾਟਰ ਬੇਸ ਬਣਾ ਇੱਕ ਜੰਗਲ ਦਾ ਰੂਪ ਦਿੱਤਾ ਗਿਆ ਹੈ। ਇਸ ਨੂੰ ਘਣਾ ਅਤੇ ਹਿਰਨਾਂ ਦੇ ਅਨੁਕੂਲ ਬਣਾਉਣ ਲਈ ਵੱਡੀ ਗਿਣਤੀ 'ਚ ਅੰਜਨ ਦੇ ਦਰੱਖਤ ਲਾਏ ਗਏ ਹਨ। ਇਸ ਜੰਗਲ ਤੇ ਨਜ਼ਰ ਰੱਖਣ ਲਈ ਕੁੱਝ ਵਾਚ ਟਾਵਰ ਵੀ ਬਣਾਏ ਗਏ ਹਨ।

ਕਰੀਬ 2 ਕਿਮੀ ਦੇ ਸਫ਼ਰ ਤੋਂ ਬਾਅਦ ਅਸੀਂ ਹਰਬੀਵੋਰ ਸਫਾਰੀ ਪਹੁੰਚਦੇ ਹਾਂ। ਇੱਥੇ ਵਧੇਰੇ ਸ਼ਾਕਾਹਾਰੀ ਜਾਨਵਰ ਰਹਿੰਦੇ ਹਨ। ਇੱਥੇ ਡੀਅਰ ਫੈਮਿਲੀ ਦੇ ਚੀਤਲ, ਕੋਟਰੀ ਕਾਰਾ ਹਿਰਨ, ਸਾਂਭਰ ਅਤੇ ਨੀਲ ਗਾਏ ਨੂੰ ਰੱਖਿਆ ਗਿਆ ਹੈ। ਇੱਥੇ ਕਰੀਬ 300 ਹਿਰਨ ਪ੍ਰਜਾਤਿ ਦੇ ਜਾਨਵਰ ਰਹਿੰਦੇ ਹਨ। ਪਾਣੀ ਲਈ ਛੋਟੀ ਛੋਟੀ ਟੈਂਕੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਨੂੰ ਇੱਥੇ ਹਰੀ ਘਾਹ ਦੇ ਨਾਲ ਨਾਲ ਦਾਣੇ ਵੀ ਦਿੱਤੇ ਜਾਂਦੇ ਹਨ। ਨੈਚੁਰਲ ਮਾਹੌਲ 'ਚ ਇਹ ਬਹੁਤ ਜਲਦੀ ਵੱਧਦੇ ਹਨ।

ਇਸ ਸ਼ਫਾਰੀ 'ਚ ਡੀਅਰ ਫੈਮਿਲੀ ਨੂੰ ਇੰਨੀ ਨੇੜਿਓਂ ਵੇਖਣਾ ਇੱਕ ਯਾਦਗਾਰ ਪਲ ਹੁੰਦਾ ਹੈ। ਸਾਡਾ ਅਗਲਾ ਪੜ੍ਹਾਅ ਹੈ ਭਾਲੂਆਂ ਦਾ ਇਲਾਕਾ। ਇਸ ਸਫਾਰੀ 'ਚ ਵੜਦਿਆਂ ਹੀ ਸਾਡਾ ਗਾਈਡ ਇੱਕ ਵਾਰ ਫੇਰ ਬਸ ਦਾ ਦਰਵਾਜ਼ਾ ਚੈੱਕ ਕਰਦਾ ਹੈ।

ਹਰਬੀਵੋਰ ਸਫਾਰੀ 'ਚ ਜਿੱਥੇ ਅਸੀਂ ਬਸ ਤੋਂ ਉੱਤਰ ਹਿਰਨਾਂ ਦਾ ਨਜ਼ਾਰਾ ਲਿਆ ਸੀ ਉਸ ਦੇ ਉਲਟ ਇਸ ਸਫਾਰੀ 'ਚ ਉੱਤਰਨਾ ਖਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਭਾਲੂਆਂ ਨਾਲ ਛੇੜਛਾੜ ਕਰਨੀ ਭਾਰੀ ਪੈ ਸਕਦੀ ਹੈ। ਉਂਝ ਛੱਤੀਸਗੜ੍ਹ ਦੇ ਜੰਗਲਾਂ 'ਚ ਵੱਡੀ ਤਾਦਾਦ ਚ ਭਾਲੂ ਪਾਏ ਜਾਂਦੇ ਹਨ ਪਰ ਇਸ ਨੂੰ ਇੰਨ੍ਹੇ ਕਰੀਬ ਨਾਲ ਵੇਖਣਾ ਬੇਹਦ ਰੋਮਾਂਚਕ ਹੁੰਦਾ ਹੈ।

ਕਰੀਬ 50 ਏਕੜ 'ਚ ਫੈਲੀ ਇਸ ਸਫਾਰੀ ਦਾ ਅਨੁਭਵ ਇੱਥੇ ਆ ਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ।

ਬੀਅਰ ਸਫਾਰੀ ਤੋਂ ਬਾਅਦ ਅਸੀਂ ਹੋਰ ਘਣੇ ਜੰਗਲ ਵੱਲ ਵੱਧਦੇ ਹਾਂ। ਟਾਈਗਰ ਸਫਾਰੀ ਦਾ ਇਹ ਇਲਾਕਾ ਬੇਹਦ ਹੀ ਘਣਾ ਹੈ। ਤੁਸੀਂ ਜ਼ੂ 'ਚ ਪਿੰਜਰੇ 'ਚ ਬੰਦ ਟਾਈਗਰ ਨੂੰ ਪਹਿਲਾਂ ਵੀ ਵੇਖਿਆ ਹੋਵੇਗਾ ਪਰ ਖੁੱਲ੍ਹੇ 'ਚ ਇਨ੍ਹਾਂ ਨੂੰ ਵੇਖਣਾ ਰੋਂਗਟੇ ਖੜੇ ਕਰ ਦੇਣ ਵਾਲਾ ਹੈ। ਇੱਥੇ ਅਸੀਂ ਆਰਾਮ ਫਰਮਾ ਰਹੇ ਟਾਈਗਰਾਂ ਦਾ ਦੀਦਾਰ ਵੀ ਕੀਤਾ ਹੈ।

ਟਾਈਗਰ ਸਫਾਰੀ ਦਾ ਇਹ ਇਲਾਕਾ 50 ਏਕੜ 'ਚ ਫੈਲਿਆ ਹੋਇਆ ਹੈ। ਇੱਥੇ 4 ਬਾਘਾਂ ਨੂੰ ਰੱਖਿਆ ਗਿਆ ਹੈ। ਇੱਥੇ ਇਨ੍ਹਾਂ ਲਈ ਖ਼ਾਸ ਵਾਟਰ ਬਾਡੀ ਤਿਆਰ ਕੀਤੀ ਗਈ ਹੈ। ਖਾਣੇ ਲਈ ਇੱਕ ਕ੍ਰਾਲ ਵੀ ਬਣਾਈ ਗਈ ਹੈ। ਬਾਘਾਂ ਦੀ ਸ਼ਾਹੀ ਚਾਲ ਅਤੇ ਉਨ੍ਹਾਂ ਦੀ ਪਾਣੀ 'ਚ ਹਰਕਤਾਂ ਵੇਖਣ 'ਚ ਬੇਹਦ ਮਜ਼ਾ ਆਉਂਦਾ ਹੈ।

ਟਾਈਗਰ ਸਫਾਰੀ ਤੋਂ ਬਾਅਦ ਅਸੀਂ ਲਾਇਨ ਸਫਾਰੀ ਵੱਲ ਵੱਧਦੇ ਹਨ। ਇਹ ਵੀ 50 ਏਕੜ 'ਚ ਫੈਲੀ ਹੋਈ ਹੈ। ਬਾਘਾਂ ਦੇ ਉਲਟ ਲਾਇਨ ਪਰਿਵਾਰ ਨਾਲ ਰਹਿਣ ਵਾਲੇ ਜਾਨਵਰ ਹਨ।

ਚਾਰੇ ਸਫਾਰੀਆਂ ਦੀ ਸੈਰ ਕਰਨ ਤੋਂ ਬਾਅਦ ਅਸੀਂ ਇਸ ਜੰਗਲ ਦੀ ਲਾਈਫ ਲਾਈਨ ਖੰਡਵਾ ਜਲ ਭੰਡਾਰ 'ਤੇ ਪਹੁੰਚਦੇ ਹਾਂ ਜਿੱਥੇ ਸੈਲਾਨੀਆਂ ਲਈ ਬੋਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.