ਪਟਨਾ: ਜਨਤਾ ਦਲ ਯੂਨਾਈਟਿਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਲਖਨਊ ਵਿੱਚ ਉਨ੍ਹਾਂ ਦੇ ਦਿੱਤੇ ਇੱਕ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲਖਨਊ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਹ ਸੀਏਏ ਵਿਰੁੱਧ ਕਿੰਨਾ ਵੀ ਪ੍ਰਦਰਸ਼ਨ ਕਰਨ, ਪਰ CAA ਨੂੰ ਵਾਪਿਸ ਨਹੀਂ ਲਿਆ ਜਾਵੇਗਾ। ਇਸ 'ਤੇ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਟਵੀਟ ਕਰ ਕਿਹਾ ਕਿ ਨਾਗਰਿਕਾਂ ਦੀ ਅਸਹਿਮਤੀ ਨੂੰ ਖਾਰਿਜ ਕਰਨਾ ਕਿਸੇ ਵੀ ਸਰਕਾਰ ਦੀ ਤਾਕਤ ਦਾ ਸੰਕੇਤ ਨਹੀਂ ਹੈ।
-
Being dismissive of citizens’ dissent couldn’t be the sign of strength of any Govt. @amitshah Ji, if you don’t care for those protesting against #CAA_NRC, why don’t you go ahead and try implementing the CAA & NRC in the chronology that you so audaciously announced to the nation!
— Prashant Kishor (@PrashantKishor) January 22, 2020 " class="align-text-top noRightClick twitterSection" data="
">Being dismissive of citizens’ dissent couldn’t be the sign of strength of any Govt. @amitshah Ji, if you don’t care for those protesting against #CAA_NRC, why don’t you go ahead and try implementing the CAA & NRC in the chronology that you so audaciously announced to the nation!
— Prashant Kishor (@PrashantKishor) January 22, 2020Being dismissive of citizens’ dissent couldn’t be the sign of strength of any Govt. @amitshah Ji, if you don’t care for those protesting against #CAA_NRC, why don’t you go ahead and try implementing the CAA & NRC in the chronology that you so audaciously announced to the nation!
— Prashant Kishor (@PrashantKishor) January 22, 2020
ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵੀਟ ਵਿੱਚ ਲਿਖਿਆ, "ਨਾਗਰਿਕਾਂ ਦੀ ਅਸਹਿਮਤੀ ਨੂੰ ਖਾਰਿਜ ਕਰਨਾ ਕਿਸੇ ਵੀ ਸਰਕਾਰ ਦੀ ਤਾਕਤ ਦਾ ਸੰਕੇਤ ਨਹੀਂ ਹੈ। ਅਮਿਤ ਸ਼ਾਹ ਜੀ, ਜੇ ਤੁਸੀਂ ਉਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਜਿਹੜੇ ਸੀਏਏ ਤੇ ਐਨਆਰਸੀ ਦਾ ਵਿਰੋਧ ਕਰਦੇ ਹਨ, ਤਾਂ ਤੁਸੀਂ ਕਿਉਂ ਅੱਗੇ ਨਹੀਂ ਵੱਧ ਰਹੇ ਅਤੇ ਕਿਉਂ ਤੁਸੀਂ ਇਸ ਨੂੰ ਕਰੋਨੋਲਾੱਜੀ ਦੇ ਤਹਿਤ ਸੀਏਏ ਅਤੇ ਐਨਆਰਸੀ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।"
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਦਾ ਵਿਰੋਧ ਕਰ ਰਹੀਆਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਜੇ ਵਿਰੋਧ ਕਰਨਾ ਹੈ ਤਾਂ ਕਰੇ, ਪਰ ਸੀਏਏ ਵਾਪਸ ਨਹੀਂ ਲਿਆ ਜਾਵੇਗਾ।
ਸੀਏਏ ਦੇ ਸਮਰਥਨ ਵਿੱਚ ਸ਼ਾਹ ਨੇ ਬੰਗਲਾਬਾਜ਼ਾਰ ਦੇ ਕਥਾ ਪਾਰਕ ਵਿਖੇ ਆਯੋਜਿਤ ਇੱਕ ਵਿਸ਼ਾਲ ਰੈਲੀ ਵਿੱਚ ਕਿਹਾ, "ਮੈਂ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਹੈ। ਮੈਂ ਵਿਰੋਧੀ ਧਿਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਬਿੱਲ ਬਾਰੇ ਜਨਤਕ ਤੌਰ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਜੇ ਇਹ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਲੈ ਸਕਦਾ ਹੈ, ਤਾਂ ਇਸ ਨੂੰ ਸਾਬਤ ਕਰੋ ਅਤੇ ਦਿਖਾਓ।"
ਅਮਿਤ ਸ਼ਾਹ ਨੇ ਕਿਹਾ, "ਨਾਗਰਿਕਤਾ ਕਾਨੂੰਨ (ਸੀਏਏ) ਵਿਰੁੱਧ ਮੁਹਿੰਮ ਚੱਲ ਰਹੀ ਹੈ ਕਿ ਇਸ ਦੇ ਕਾਰਨ ਇਸ ਦੇਸ਼ ਦੇ ਮੁਸਲਮਾਨਾਂ ਦੀ ਨਾਗਰਿਕਤਾ ਖ਼ਤਮ ਹੋ ਜਾਵੇਗੀ।" ਸ਼ਾਹ ਨੇ ਕਿਹਾ, "ਮਮਤਾ ਦੀਦੀ, ਰਾਹੁਲ ਬਾਬਾ, ਅਖਿਲੇਸ਼ ਯਾਦਵ ਚਰਚਾ ਕਰਨ ਲਈ ਜਨਤਕ ਸਟੇਜ ਲੱਭ ਲਵੋ, ਸਾਡਾ ਸੁਤੰਤਰ ਦੇਸ਼ ਵਿਚਾਰ ਵਟਾਂਦਰੇ ਲਈ ਤਿਆਰ ਹੈ। ਸੀਏਏ ਦਾ ਕੋਈ ਵੀ ਹਿੱਸਾ, ਮੁਸਲਮਾਨਾਂ ਨੂੰ ਛੱਡੋ, ਘੱਟਗਿਣਤੀ ਨੂੰ ਛੱਡੋ, ਕਿਸੀ ਵੀ ਵਿਅਕਤੀ ਦੀ ਨਾਗਰਿਕਤਾ ਲੈ ਸਕਦੀ ਹਾਂ ਤਾਂ ਉਹ ਮੈਨੂੰ ਵਿਖਾਓ।"
ਸਪਾ-ਬਸਪਾ-ਕਾਂਗਰਸ, ਟੀਐਮਸੀ 'ਤੇ ਹਮਲਾ
ਗ੍ਰਹਿ ਮੰਤਰੀ ਨੇ ਕਿਹਾ, “ਦੇਸ਼ ਵਿੱਚ ਝੂਠ ਫੈਲਾਇਆ ਜਾ ਰਿਹਾ ਹੈ, ਦੰਗੇ ਹੋ ਰਹੇ ਹਨ, ਅੱਗ ਫੈਲ ਰਹੀ ਹੈ, ਇਹ ਧਰਨਾ ਪ੍ਰਦਰਸ਼ਨ, ਇਹ ਰੋਸ, ਇਹ ਗਲਤ ਧਾਰਨਾ ਸਪਾ-ਬਸਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ ਵੱਲੋਂ ਫੈਲਾਈ ਜਾ ਰਹੀ ਹੈ। ਕਿਸੇ ਦੀ ਨਾਗਰਿਕਤਾ ਖੋਹਣ ਦਾ ਪ੍ਰਬੰਧ ਨਹੀਂ ਹੈ। ਇਸ ਬਿੱਲ ਵਿੱਚ ਨਾਗਰਿਕਤਾ ਦੇਣ ਦਾ ਪ੍ਰਬੰਧ ਹੈ।"