ਸ੍ਰੀਨਗਰ: ਜੰਮੂ-ਕਸ਼ਮੀਰ ਨੂੰ ਵੀਰਵਾਰ ਰਾਤ 12 ਵਜੇ ਤੋਂ ਬਾਅਦ ਰਾਜ ਦਾ ਦਰਜਾ ਖ਼ਤਮ ਕਰ ਕੇ ਅਧਿਕਾਰਤ ਤੌਰ 'ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ। ਜੰਮੂ-ਕਸ਼ਮੀਰ ਦੇ ਇੱਕ ਹਿਸੇ ਨੂੰ ਜੰਮੂ-ਕਸ਼ਮੀਰ ਅਤੇ ਦੂਜੇ ਨੂੰ ਲੱਦਾਖ ਦੇ ਤੌਰ 'ਤੇ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਿਆ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਜੰਮੂ-ਕਸ਼ਮੀਰ ਰਾਜ ਨੂੰ ਅਧਿਕਾਰਤ ਤੌਰ 'ਤੇ ਜੰਮੂ-ਕਸ਼ਮੀਰ ਪੁਨਰ ਗਠਨ ਬਿਲ, 2019 ਦੇ ਅਨੁਸਾਰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ ਜਿਸ ਨੂੰ ਸਰਕਾਰ ਵੱਲੋਂ 5 ਅਗਸਤ ਨੂੰ ਸੰਸਦ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਸੀ।
ਉਥੇ ਹੀ 5 ਅਗਸਤ ਨੂੰ ਕੇਂਦਰ ਸਰਕਾਰ ਵੱਲੋਂ ਭਾਰਤ ਦਾ ਇਤਿਹਾਸਕ ਫ਼ੈਸਲਾ ਵੀ ਲਿਆ ਗਿਆ ਸੀ। ਕੇਂਦਰ ਵੱਲੋਂ ਇਸੇ ਦਿਨ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਸੀ। ਸਰਕਾਰ ਦੇ ਇਸ ਫ਼ੈਸਲੇ ਤੋਂ ਸੂਬੇ ਦੇ ਹਲਾਤ ਗੰਭੀਰ ਬਣੇ ਰਹੇ ਸਨ। ਹਾਲ ਹੀਂ ਦੇ ਵਿੱਚ ਯੂਰਪੀਅਨ ਸੰਸਦ ਦੇ ਮੈਂਬਰਾਂ ਦਾ ਵਫ਼ਦ ਕਸ਼ਮੀਰ ਦੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ 2 ਦਿਨਾਂ ਲਈ ਕਸ਼ਮੀਰ ਦੌਰੇ 'ਤੇ ਪਹੁੰਚਿਆ ਸੀ।
ਰੇਡੀਓ ਸਟੇਸ਼ਨਾਂ ਦਾ ਨਾਂਅ "ਰੇਡੀਓ ਕਸ਼ਮੀਰ" ਤੋਂ ਬਦਲ ਕੇ ਹੋਇਆ "ਆਡੀਓ ਇੰਡੀਆ ਰੇਡੀਓ"
ਸੂਤਰਾਂ ਮੁਤਾਬਕ ਸਰਕਾਰ ਵੱਲੋਂ ਜੰਮੂ, ਸ੍ਰੀਨਗਰ ਅਤੇ ਲੇਹ ਵਿਚਲੇ ਚੱਲ ਰਹੇ ਰੇਡੀਓ ਸਟੇਸ਼ਨਾਂ ਦਾ ਨਾਂਅ ਵਿੱਚ ਤਬਦੀਲੀ ਕੀਤੀ ਗਈ ਹੈ। ਸਰਕਾਰ ਵੱਲੋਂ ਇਨ੍ਹਾਂ ਦੇ ਨਾਂਅ ਬਦਲ ਕੇ ਆਲ ਇੰਡੀਆ ਰੇਡੀਓ ਜੰਮੂ, ਆਲ ਇੰਡੀਆ ਰੇਡੀਓ, ਸ੍ਰੀਨਗਰ ਅਤੇ ਆਲ ਇੰਡੀਆ ਰੇਡੀਓ, ਲੇਹ ਰੱਖਿਆ ਗਿਆ ਹੈ। ਇਨ੍ਹਾਂ ਸਟੇਸ਼ਨਾਂ ਨੂੰ ਅੱਜ ਭਾਵ ਵੀਰਵਾਰ ਤੋਂ "ਰੇਡੀਓ ਕਸ਼ਮੀਰ" ਤੋਂ ਬਦਲ ਕੇ "ਆਲ ਇੰਡੀਆ ਰੇਡੀਓ" ਤੇ "ਆਕਾਸ਼ਵਾਣੀ" ਕਰ ਦਿੱਤਾ ਗਿਆ ਹੈ।
-
The identity announcements from these stations have been changed to "All India Radio"/"Akashvani" from "Radio Kashmir" with effect from today. https://t.co/Q7kMeYkSDM
— ANI (@ANI) October 31, 2019 " class="align-text-top noRightClick twitterSection" data="
">The identity announcements from these stations have been changed to "All India Radio"/"Akashvani" from "Radio Kashmir" with effect from today. https://t.co/Q7kMeYkSDM
— ANI (@ANI) October 31, 2019The identity announcements from these stations have been changed to "All India Radio"/"Akashvani" from "Radio Kashmir" with effect from today. https://t.co/Q7kMeYkSDM
— ANI (@ANI) October 31, 2019
ਜੰਮੂ-ਕਸ਼ਮੀਰ ਵਿੱਚ ਉਪ ਰਾਜਪਾਲਾਂ ਦੀ ਵੀ ਹੋਈ ਨਿਯੁਕਤੀ
ਕੇਂਦਰ ਵੱਲੋਂ ਦੋਹਾਂ ਪ੍ਰਦੇਸ਼ਾਂ ਦੇ ਉਪ ਰਾਜਪਾਲ ਵੀ ਨਿਯੁਕਤ ਕਰ ਦਿੱਤੇ ਗਏ ਹਨ। ਵੀਰਵਾਰ ਨੂੰ ਗੁਜਰਾਤ ਦੇ ਸਾਬਕਾ ਨੌਕਰਸ਼ਾਹ ਗਿਰੀਸ਼ ਚੰਦਰ ਮਰਮੂ ਨੇ ਜੰਮੂ-ਕਸ਼ਮੀਰ ਦੇ ਸੰਯੁਕਤ ਰਾਜ ਦੇ ਪਹਿਲੇ ਉਪ ਰਾਜਪਾਲ ਨੇ ਸਹੁੰ ਚੁੱਕ ਲਈ, ਜਦਕਿ ਸਾਬਕਾ ਆਈਏਐਸ ਅਧਿਕਾਰੀ ਆਰ.ਕੇ. ਮਾਥੁਰ ਨੇ ਕੇਂਦਰ ਸ਼ਾਸਤ ਲੱਦਾਖ ਦੇ ਪਹਿਲੇ ਉਪ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ।