ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਇੱਕ ਹਲਫਨਾਮੇ ਵਿੱਚ ਹਾਈ ਕੋਰਟ ਨੂੰ ਕਿਹਾ ਹੈ ਕਿ ਪਿਛਲੇ ਸਾਲ ਜਾਮੀਆ ਮਿਲੀਆ ਇਸਲਾਮੀਆ ਅਤੇ ਇਸ ਦੇ ਆਸਪਾਸ ਦੇ ਇਲਾਕੇ ਵਿੱਚ ਭੜਕੀ ਹਿੰਸਾ ਸਥਾਨਕ ਸਮਰਥਨ ਪ੍ਰਾਪਤ ਕੁਝ ਵਿਅਕਤੀ, ਜੋ ਵਿਦਿਆਰਥੀ ਨਹੀਂ ਸਨ, ਦੁਆਰਾ ਜਾਣਬੁੱਝ ਕੇ ਕੀਤੀ ਗਈ ਯੋਜਨਾਬੱਧ ਕੋਸ਼ਿਸ਼ ਸੀ।
ਹਲਫਨਾਮੇ ਵਿੱਚ ਲਿਖਿਆ ਹੈ, "ਸਬੂਤਾਂ ਅਤੇ ਰਿਕਾਰਡ ਕੀਤੇ ਬਿਆਨਾਂ ਤੋਂ ਇਹ ਸਪਸ਼ਟ ਹੈ ਕਿ ਵਿਦਿਆਰਥੀ ਅੰਦੋਲਨ ਦੀ ਆੜ ਵਿੱਚ, ਅਸਲ ਵਿੱਚ ਜੋ ਹੋਇਆ ਉਹ ਸਥਾਨਕ ਸਮਰਥਨ ਵਾਲੇ ਕੁੱਝ ਵਿਅਕਤੀਆਂ (ਜੋ ਵਿਦਿਆਰਥੀ ਨਹੀਂ ਸਨ) ਦੁਆਰਾ ਖੇਤਰ ਵਿਚ ਜਾਣ ਬੁੱਝ ਕੇ ਹਿੰਸਾ ਭੜਕਾਉਣ ਦੀ ਕੀਤੀ ਗਈ ਯੋਜਨਾਬੱਧ ਕੋਸ਼ਿਸ਼ ਜਾਪਦੀ ਹੈ।"
ਹਲਫੀਆ ਬਿਆਨ ਪਿਛਲੇ ਸਾਲ ਦਸੰਬਰ ਵਿੱਚ ਨਾਗਰਿਕਤਾ ਵਿਰੋਧੀ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਪ੍ਰਦਰਸ਼ਨ ਦੌਰਾਨ ਜਾਮੀਆ ਮਿਲੀਆ ਇਸਲਾਮੀਆ ਵਿੱਚ ਕਥਿਤ ਤੌਰ 'ਤੇ ਪੁਲਿਸ ਦੀ ਬੇਰਹਿਮੀ ਵਿਰੁੱਧ ਐਫਆਈਆਰ ਅਤੇ ਦਿਸ਼ਾ ਨਿਰਦੇਸ਼ਾਂ ਦੀ ਮੰਗ ਦੇ ਸਬੰਧ ਵਿੱਚ ਦਾਇਰ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ, “ਜਾਂਚ ਤੋਂ ਪਤਾ ਲੱਗਿਆ ਹੈ ਕਿ ਸਥਾਨਕ ਆਗੂ ਅਤੇ ਰਾਜਨੇਤਾ ਪ੍ਰਦਰਸ਼ਨਕਾਰੀਆਂ ਨੂੰ ਭੜਕਾ ਰਹੇ ਸਨ ਅਤੇ ਅਤੇ ਭੜਕਾਊ ਨਾਅਰੇ ਲਗਾ ਰਹੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਦਾ 'ਪੁਲਿਸ ਦੀ ਬੇਰਹਿਮੀ' ਦਾ ਦਾਅਵਾ ਬਿਲਕੁਲ ਝੂਠਾ ਸੀ।