ਜਬਲਪੁਰ: ਭਾਰਤੀ-ਪਾਕਿਸਤਾਨ ਦੇ ਵਿੱਚ ਜਦੋਂ 1999 ਵਿੱਚ ਕਾਰਗਿਲ ਯੁੱਧ ਹੋਇਆ ਸੀ ਤਾਂ ਇਸ ਯੁੱਧ ਵਿੱਚ ਫ਼ੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੇਂਦਰੀ ਸੁਰੱਖਿਆ ਸੰਸਥਾਵਾਂ ਦੇ ਕਰਮਚਾਰੀਆਂ ਨੇ ਸਾਥ ਦਿੱਤਾ। ਦੇਸ਼ ਦੀ ਸਾਰੀਆਂ 41 ਸੁਰੱਖਿਆ ਸਥਾਨਾਂ ਦੇ ਕਰਮਚਾਰੀ ਦਿਲ ਰਾਤ ਕੰਮ ਵਿੱਚ ਜੁਟੇ ਰਹੇ। ਇਹੀ ਵਜ੍ਹਾ ਰਹੀ ਕਿ ਭਾਰਤੀ ਫ਼ੌਜ ਨੇ ਕਾਰਗਿਲ ਯੁੱਧ ਵਿੱਚ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ।
ਜਬਲਪੁਰ ਦਾ ਰਿਹਾ ਅਹਿਮ ਯੋਗਦਾਨ
ਜਦੋਂ ਕਾਰਗਿਲ ਵਿੱਚ ਯੁੱਧ ਚੱਲ ਰਿਹਾ ਸੀ ਤਾਂ ਦੇਸ਼ ਦੀ ਸਭ ਤੋਂ ਵੱਡੀ ਕੇਂਦਰੀ ਸੁਰੱਖਿਆ ਸੰਸਥਾ ਆਰਡੀਨੈਂਸ ਫੈਕਟਰੀ ਦੇ ਕਰਮਚਾਰੀ, ਗੰਨ ਕੈਰਿਜ ਫੈਕਟਰੀ, ਵਾਹਨ ਫੈਕਟਰੀ, ਗ੍ਰੇ ਆਇਰਨ ਫਾਉਂਡਰੀ ਦੇ ਕਰਮਚਾਰੀ ਫ਼ੌਜ ਦੇ ਲਈ ਯੁੱਧ ਸਮੱਗਰੀ ਬਣਾਉਣ ਦੇ ਲਈ ਦਿਨ ਰਾਤ ਜੁੱਟੇ ਹੋਏ ਸੀ। ਉੱਥੇ ਕਾਰਗਿਲ ਵਿੱਚ ਜੁਟੇ ਹੋਏ ਸੀ। ਉੱਥੇ ਹੀ ਕਾਰਗਿਲ ਵਿੱਚ ਫ਼ੌਜ ਦੇ ਜਵਾਨ ਪਾਕਿਸਤਾਨ ਨਾਲ ਯੁੱਧ ਕਰ ਰਹੇ ਸੀ ਤਾਂ ਇਹ ਜਬਲਪੁਰ ਦੀਆਂ ਫੈਕਰਟੀਆਂ ਵਿੱਚ ਦਿਨ ਰਾਤ ਫ਼ੌਜ ਦੇ ਲਈ ਉਤਪਾਦ ਬਣਾਉਣ ਵਿੱਚ ਜੁਟੇ ਹੋਏ ਸੀ।
ਕਾਰਗਿਲ ਯੁੱਧ ਵਿੱਚ ਜਬਲਪੁਰ ਦੇ ਕੇਂਦਰੀ ਸੁਰੱਖਿਆ ਸੰਸਥਾ
ਜਿਸ ਸਮੇਂ ਕਾਰਗਿਲ ਯੁੱਧ ਹੋਇਆ ਸੀ ਉਸ ਸਮੇਂ ਫ਼ੌਜ ਦੇ ਲਈ ਗੋਲਾ ਬਾਰੂਦ ਬਣਾਉਣ ਵਾਲੇ ਕਰਮਚਾਰੀਆਂ ਨੇ ਆਪਣੇ ਬੀਤੇ ਸਮੇਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜੋ ਵੀ ਯੁੱਧ ਨਿਰਮਾਣ ਤਹਿਤ ਗੋਲਾ ਬਾਰੂਦ ਬਣਦੇ ਹਨ ਉਹ 100 ਫ਼ੀਸਦੀ ਭਰੋਸੇਯੋੋਗ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਸੈਨਾ ਹਮੇਸ਼ਾ ਹੀ ਫ਼ੈਕਟਰੀ ਦੇ ਐਂਮਿਊਨੇਸ਼ਨ ਨੂੰ ਪਸੰਦ ਕਰਦੀ ਹੈ। ਰਿਟਾਇਰਡ ਕਰਮਚਾਰੀ ਭੈਰਵ ਪ੍ਰਸ਼ਾਦ ਨੇ ਦੱਸਿਆ ਕਿ ਜਿਵੇਂ ਕਾਰਗਿਲ ਵਿੱਚ ਭਾਰਤ-ਪਾਕਿਸਤਾਨ ਦਾ ਯੁੱਧ ਹੋਇਆ ਉਸੇ ਤਰ੍ਹਾਂ ਹੀ ਸਾਨੂੰ ਕਰਮਚਾਰੀਆਂ ਨੂੰ ਗੋਲਾ ਬਾਰੂਦ ਬਣਾਉਣ ਦਾ ਟਾਰਗੇਟ ਮਿਲ ਗਿਆ। ਸਾਰੇ ਕਰਮਚਾਰੀਆਂ ਕੰਮ ਵਿੱਚ ਜੁਟ ਗਏ ਨਾ ਦਿਨ ਦੇਖਿਆ ਤੇ ਨਾ ਰਾਤ ਬੱਸ ਫ਼ੌਜ ਦੇ ਲਈ ਗੋਲਾ ਬਾਰੂਦ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਯੁੱਧ ਭੂਮੀ ਵਿੱਚ ਭਾਰਤੀ ਫ਼ੌਜੀ ਲਗਾਤਾਰ ਪਾਕਿਸਤਾਨ ਉੱਤੇ ਹਮਲਾ ਕਰ ਰਹੇ ਸੀ ਤਾਂ ਉੱਥੇ ਹੀ ਸੁਰੱਖਿਆ ਸੰਸਥਾ ਦੇ ਕਰਮਚਾਰੀ ਫ਼ੌਜ ਲਈ ਮਾਲ ਬਣਾਉਣ ਵਿੱਚ ਜੁਟੇ ਹੋਏ ਸਨ।
ਕਾਰਗਿਲ ਯੁੱਧ ਦੀਆਂ ਯਾਦਾਂ
ਸਾਬਕਾ ਰਾਸ਼ਟਰੀ ਪ੍ਰਧਾਨ ਨਰਿੰਦਰ ਤਿਵਾਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੁਰੱਖਿਆ ਸੰਸਥਾ ਸਿਰਫ਼ ਕਾਰਗਿਲ ਯੁੱਧ ਹੀ ਨਹੀਂ ਬਲਕਿ ਹਰ ਯੁੱਧ ਵਿੱਚ ਬਰਾਬਰ ਦਾ ਯੋਗਦਾਨ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਯੁੱਧ ਦਾ ਬਿਗਲ ਵੱਜ ਗਿਆ ਤਾਂ ਸਾਰੀਆਂ ਫ਼ੈਕਟਰੀਆਂ ਦੇ ਕਰਮਚਾਰੀਆਂ ਨੇ ਨਾ ਤਾਂ ਸਮਾਂ ਦੇਖਿਆ ਤੇ ਨਾ ਹੀ ਓਵਰਟਾਈਮ, ਬੱਸ ਲਗਾਤਾਰ ਕੰਮ ਕਰਦੇ ਰਹੇ। ਉਧਰ ਕਾਰਗਿਲ ਵਿੱਚ ਜੰਗ ਚੱਲ ਰਹੀ ਸੀ ਇਧਰ ਫ਼ੌਜ ਦੇ ਲਈ ਫ਼ੈਕਟਰੀ ਕਰਮਚਾਰੀ ਲਗਾਤਾਰ ਅਸਲ੍ਹਾ ਬਣਾ ਕੇ ਸਰਹੱਦ ਉੱਤੇ ਭੇਜ ਰਹੇ ਸੀ।
ਬੰਬ, ਵਾਹਣਾਂ ਤੇ ਤੋਪਾਂ ਦਾ ਹੁੰਦਾ ਹੈ ਨਿਰਮਾਣ
ਜਬਲਪੁਰ ਵਿੱਚ ਕੇਂਦਰੀ ਸੁਰੱਖਿਆ ਸੰਸਥਾ ਦੀਆਂ ਚਾਰ ਫ਼ੈਕਟਰੀਆਂ ਹਨ। ਇਨ੍ਹਾਂ ਫ਼ੈਕਟਰੀਆਂ ਵਿੱਚ ਸੈਨਾ ਦੇ ਲਈ ਵੱਡੇ ਤੋਂ ਵੱਡੇ ਬੰਬ, ਵਾਹਣ ਤੇ ਤੋਪਾਂ ਦਾ ਨਿਰਮਾਣ ਕੀਤਾ ਜਾਂਦ ਹੈ। ਅਰਡੀਨੈਂਸ ਫ਼ੈਕਟਰੀ ਵਿੱਚ ਤਮਾਮ ਬੰਬ, ਗੋਲਾ ਬਾਰੂਦ ਬਣਾਏ ਜਾਂਦੇ ਹਨ ਤੇ ਉੱਥੇ ਹੀ ਗੰਨ ਕੈਰਿਜ਼ ਫ਼ੈਕਟਰੀ ਫ਼ੌਜ ਦੇ ਲਈ ਤੋਪਾਂ ਬਣਾਉਣ ਦਾ ਕੰਮ ਕਰਦੀ ਹੈ। ਦੇਸ਼ ਦੀ ਸਭ ਤੋਂ ਤਾਕਤਵਰ ਧਨੁਸ਼ ਤੋਪ ਦਾ ਨਿਰਮਾਣ ਵੀ ਇੱਥੇ ਹੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੈਨਾ ਨੇ ਵੱਡੇ ਤੋਂ ਵੱਡੇ ਵਾਹਣਾਂ ਦਾ ਨਿਰਮਾਣ ਜਬਲਪੁਰ ਦੀ ਵਾਹਣ ਫ਼ੈਕਟਰੀ ਵਿੱਚ ਹੀ ਹੁੰਦਾ ਹੈ। ਇਨ੍ਹਾਂ ਹੀ ਨਹੀਂ ਵਾਹਣਾਂ ਦੇ ਪੁਰਜੇ ਤੇ ਤੋਪਾਂ ਦੀ ਸਮੱਗਰੀ ਵੀ ਜਬਲਪੁਰ ਦੀ ਗ੍ਰੇ ਆਇਰਨ ਫਾਊਂਡਰੀ ਫ਼ੈਕਟਰੀ ਵਿੱਚ ਬਣਾਏ ਜਾਂਦੇ ਹਨ।
ਕਰਮਚਾਰੀ ਨਿਗਮ ਨਾਲ ਸੰਘਰਸ਼ ਕਰ ਰਹੇ ਹਨ
ਕਾਰਗਿਲ ਯੁੱਧ ਸਮੇਤ ਕਈ ਵੱਡੀਆਂ ਲੜਾਈਆਂ ਵਿੱਚ ਫ਼ੌਜ ਦਾ ਸਾਥ ਦੇਣ ਵਾਲੀ ਕੇਂਦਰੀ ਸੁਰੱਖਿਆ ਸੰਸਥਾ ਦੇ ਕਰਮਚਾਰੀ ਅੱਜ ਸੰਸਥਾਵਾਂ ਦੇ ਨਿਗਮੀਕਰਨ ਦਾ ਸਾਹਮਣਾ ਕਰ ਰਹੇ ਹਨ। ਫ਼ੌਜ ਤੇ ਦੇਸ਼ ਲਈ ਹਮੇਸ਼ਾ ਮਰਨ ਲਈ ਤਿਆਰ ਮੁਲਾਜ਼ਮਾਂ ਦੀ ਫੈਕਟਰੀ ਨਿਗਮੀ ਕਰਨ ਦੇ ਰਸਤੇ `ਤੇ ਚੱਲ ਪਈ ਹੈ, ਅਜਿਹੀ ਸਥਿਤੀ ਵਿਚ ਇਹ ਕਰਮਚਾਰੀ ਅੱਜ ਸਰਕਾਰ ਦੁਆਰਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਹਾਲਾਂਕਿ ਇਹ ਕਿਹਾ ਜਾ ਸਕਦਾ ਹੈ ਕਿ ਜਬਲਪੁਰ ਦੀਆਂ ਸਾਰੀਆਂ ਫ਼ੈਕਟਰੀਆਂ ਕਾਰਗਿਲ ਯੁੱਧ ਵਿੱਚ ਭਾਰਤੀ ਫ਼ੌਜ ਲਈ ਇੱਕ ਸੁਰੱਖਿਆ ਕਵਚ ਦੇ ਰੂਪ ਵਿੱਚ ਸਾਬਤ ਹੋਈਆਂ ਸਨ।