ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਰਾਜ 'ਚ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀ ਬਿਹਤਰੀ ਲਈ ਲਿਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹੁਣ ਸਥਿਤੀ ਸੁਧਰ ਰਹੀ ਹੈ। ਰਾਜਪਾਲ ਨੇ ਕਿਹਾ ਕਿ ਦੇਸ਼ ਦੇ ਮੁਕਾਬਲੇ ਇੱਥੇ ਦੇ ਲੋਕ ਪਿੱਛੇ ਰਹਿ ਗਏ ਹਨ, ਇੱਥੇ ਕੁਝ ਨਹੀਂ ਹੋ ਰਿਹਾ ਸੀ ਤੇ ਨਾ ਹੀ ਕੋਈ ਨਿਵੇਸ਼ ਆ ਰਿਹਾ ਸੀ, ਜੰਮੂ-ਕਸ਼ਮੀਰ ਦੇ ਭਵਿੱਖ ਲਈ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਸਹੀ ਹੈ।
-
J&K Governor Satyapal Malik: We today announce 50,000 jobs in J&K administration, we will appeal to the youth to get involved with full vigour, in coming 2-3 months we will fill these positions pic.twitter.com/0xrWBwn2hA
— ANI (@ANI) August 28, 2019 " class="align-text-top noRightClick twitterSection" data="
">J&K Governor Satyapal Malik: We today announce 50,000 jobs in J&K administration, we will appeal to the youth to get involved with full vigour, in coming 2-3 months we will fill these positions pic.twitter.com/0xrWBwn2hA
— ANI (@ANI) August 28, 2019J&K Governor Satyapal Malik: We today announce 50,000 jobs in J&K administration, we will appeal to the youth to get involved with full vigour, in coming 2-3 months we will fill these positions pic.twitter.com/0xrWBwn2hA
— ANI (@ANI) August 28, 2019
ਸੱਤਿਆ ਪਾਲ ਮਲਿਕ ਨੇ ਕਿਹਾ ਕਿ ਜਦੋਂ ਧਾਰਾ 144 ਨੂੰ ਹਟਾਇਆ ਜਾਵੇਗਾ ਤਾਂ ਸਰਕਾਰ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਬਣਾਵੇਗੀ, ਜਿਸ ਨਾਲ ਕਿਸੀ ਦੀ ਜਾਨ ਦਾ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ 2 ਤੋਂ 3 ਮਹੀਨਿਆਂ ਵਿੱਚ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਕੇਂਦਰ ਸਰਕਾਰ ਇਸ ‘ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਪਾਬੰਦੀ ਕਿਉਂ ਹੈ, ਰਾਜ ਦੇ ਲੋਕਾਂ ਨੂੰ ਸਮਝਣਾ ਪਏਗਾ। ਫੋਨ ਅਤੇ ਇੰਟਰਨੈਟ 'ਤੇ ਪਾਬੰਦੀ ਹੈ ਕਿਉਂਕਿ ਇਸਦੀ ਵਰਤੋਂ ਪਾਕਿਸਤਾਨ ਅਤੇ ਅੱਤਵਾਦੀ ਕਰਦੇ ਹਨ। ਇਹ ਸਾਡੇ ਲਈ ਹਥਿਆਰ ਹਨ, ਇਸ ਲਈ ਇਹ ਬੰਦ ਹਨ, ਪਰ ਹੌਲੀ ਹੌਲੀ ਖੁੱਲ੍ਹ ਜਾਣਗੇ। ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ 1 ਜਾਂ 2 ਦਿਨਾਂ ਵਿੱਚ ਕਸ਼ਮੀਰ ਲਈ ਵੱਡਾ ਐਲਾਨ ਕਰ ਸਕਦੀ ਹੈ। ਸੱਤਿਆ ਪਾਲ ਮਲਿਕ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ 2-3 ਮਹੀਨਿਆਂ ਵਿੱਚ 50 ਹਜ਼ਾਰ ਸਰਕਾਰੀ ਨੌਕਰੀਆਂ ਮਿਲਣਗੀਆਂ। ਰਾਜਪਾਲ ਨੇ ਕਿਹਾ ਕਿ ਅਜਿਹਾ ਪਹਿਲਾ ਕਦੇ ਨਹੀਂ ਹੋਇਆ ਜਦ ਇੱਕ ਹੀ ਸਮੇਂ 'ਚ ਇੰਨੇ ਵੱਡੇ ਪੱਧਰ 'ਤੇ ਨੌਕਰੀਆਂ ਨਿਕਲੀਆਂ ਹੋਣ। ਕੇਂਦਰ ਸਰਕਾਰ ਇਸ ‘ਤੇ ਨਿਰੰਤਰ ਕੰਮ ਕਰ ਰਿਹਾ ਹੈ।