ਚੇਨੱਈ: ਭਾਰਤੀ ਪੁਲਾੜ ਏਜੰਸੀ ਵੱਲੋਂ ਆਪਣੇ ਮੁੜ ਵਰਤੋਂਯੋਗ ਜਹਾਜ਼ (ਆਰਐੱਲਵੀ) ਦੇ ਨਵੰਬਰ ਜਾਂ ਦਸੰਬਰ 2020 ਵਿੱਚ ਜ਼ਮੀਨ ਉੱਤੇ ਉਤਾਰਨ ਦਾ ਪ੍ਰੀਖਣ ਕਰਨ ਦੀ ਸੰਭਾਵਨਾ ਹੈ। ਇਸ ਦੀ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸ਼੍ਰੇਣੀ ਦੇ ਉਪਗ੍ਰਹਿਆਂ ਵਿੱਚ ਭੇਜਣ ਅਤੇ ਅਗਲੇ ਮਿਸ਼ਨ ਦੇ ਲਈ ਵਾਪਸ ਆਉਣ ਦੇ ਲਈ ਅਮਰੀਕਾ ਦੇ ਸਪੇਸ ਸ਼ਟਲ ਦੇ ਸਮਾਨ ਆਰਐੱਲਵੀ ਬਣਾਉਣ ਦਾ ਟੀਚਾ ਬਣਾ ਰਿਹਾ ਹੈ। ਇਹ ਉਪਗ੍ਰਹਿ ਲਾਂਚ ਲਾਗਤ ਨੂੰ ਵੀ ਘੱਟ ਕਰੇਗਾ।
ਸੇਵਾ ਵਿੱਚ ਦੋ ਭਾਰਤੀ ਰਾਕੇਟ-ਪੋਲਰ ਸੈਟੇਲਾਇਟ ਲਾਂਚ ਵਹੀਕਲ (ਪੀਐੱਸਐੱਲਵੀ) ਅਤੇ ਜਿਓਸਿੰਕ੍ਰੋਨਸ ਸੈਟੇਲਾਇਟ ਲਾਂਚ ਵਹੀਕਲ (ਜੀਐੱਸਐੱਸਵੀ) ਅਤੇ ਆਉਣ ਵਾਲੇ ਛੋਟੇ ਉਪਗ੍ਰਹਿ ਲਾਂਚ ਵਹੀਕਲ (ਐੱਸਐੱਸਐੱਲਵੀ) ਹਨ।
ਇਸਰੋ ਦੇ ਵਿਕਰਮ ਸਾਰਾਭਾਈ ਪੁਲਾੜ ਸੈਂਟਰ (ਵੀਐੱਸਐੱਸਸੀ) ਦੇ ਨਿਰਦੇਸ਼ਕ ਐੱਸ.ਸੋਮਨਾਥ ਨੇ ਆਈਏਐੱਨਐੱਸ ਨੂੰ ਕਿਹਾ ਕਿ ਅਸੀਂ ਕਰਨਾਕਟ ਵਿੱਚ ਚ੍ਰਿਤਦੁਰਗ ਜ਼ਿਲ੍ਹੇ ਵਿੱਚ ਮੁੜ ਵਰਤੋਂਯੋਗ ਲਾਂਚ ਵਾਹਨ ਦੀ ਲੈਂਡਿੰਗ ਦਾ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਹੇ ਹਨ। ਅਸੀਂ ਇਸ ਸਾਲ ਨਵੰਬਰ-ਦਸੰਬਰ ਵਿੱਚ ਪ੍ਰੀਖਣ ਕਰਨਾ ਚਾਹੁੰਦੇ ਹਾਂ।
ਸੋਮਨਾਥ ਮੁਤਾਬਕ ਇਸਰੋ ਦੇ ਲਗਭਗ 30-40 ਅਧਿਕਾਰੀਆਂ ਨੂੰ ਚ੍ਰਿਤਦੁਰਗ ਲੈ ਜਾਣਾ ਹੈ ਅਤੇ ਉਨ੍ਹਾਂ ਨੂੰ ਲਗਭਗ ਦੋ ਹਫ਼ਤਿਆਂ ਤੱਕ ਉੱਥੇ ਰਹਿਣਾ ਹੈ।
2016 ਵਿੱਚ ਇਸ ਰੋ ਨੇ ਆਰਐੱਲਵੀ ਪੀੜ੍ਹੀ ਦੇ ਜਹਾਜ਼ ਦਾ 65 ਕਿਲੋਮੀਟਰ ਦੀ ਉੱਚਾਈ ਤੋਂ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਸੀ।