ਸ੍ਰੀਹਰੀਕੋਟਾ: ਇਸਰੋ ਨੇ ਅੱਜ ਦੁਪਹਿਰ 3:25 ਵਜੇ ਰੀਸੈੱਟ 2 ਬੀ ਆਰ-1 ਲਾਂਚ ਕੀਤਾ ਹੈ ਜਿਸ ਨਾਲ ਨਾਲ ਘੁਸਪੈਠ ਤੇ ਹੋਰ ਦੇਸ਼ ਵਿਰੋਧੀ ਤਾਕਤਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ-ਸੀ 48 ਰਾਕਟ ਰਾਹੀਂ ਲਾਂਚ ਕੀਤਾ ਗਿਆ। ਰੀਸੈਟ-2 ਬੀਆਰ 1 ਇੱਕ ਭਾਰਤੀ ਜਾਸੂਸ ਸੈਟੇਲਾਈਟ ਹੈ ਜੋ ਬੱਦਲ ਤੇ ਹਨ੍ਹੇਰੇ ਵਿੱਚ ਵੀ ਸਾਫ਼ ਤਸਵੀਰ ਲੈ ਸਕਦਾ ਹੈ।
ਪੀਐਸਐਲਵੀ-ਸੀ 48 ਰਾਕੇਟ ਦੀ ਇਹ 50ਵੀਂ ਲੌਂਚਿੰਗ ਸੀ। ਇਸੇ ਸੀਰੀਜ਼ ਦਾ ਅਗਲਾ ਸੈਟੇਲਾਈਟ ਰੀਸੈਟ-2 ਬੀਆਰ 2 ਵੀ ਇਸੇ ਮਹੀਨੇ ਲਾਂਚ ਕੀਤਾ ਜਾਵੇਗਾ। ਸੁਰੱਖਿਆ ਏਜੰਸੀਆਂ ਨੂੰ ਸਖ਼ਤ ਨਿਗਰਾਨੀ ਲਈ ਇਕੋ ਜਗ੍ਹਾ ਘੱਟ ਤੋਂ ਘੱਟ ਚਾਰ ਸੈਟੇਲਾਈਟਾਂ ਦੀ ਜ਼ਰੂਰਤ ਹੈ।
ਰੀਸੈਟ-2 ਬੀਆਰ 1 ਪੰਜ ਸਾਲ ਤੱਕ ਕੰਮ ਕਰੇਗਾ। ਇਸ ਨਾਲ ਰੇਡਾਰ ਇਮੇਜਿੰਗ ਕਈ ਗੁਣਾ ਬੇਹਤਰ ਹੋ ਜਾਵੇਗੀ। ਇਹ ਭਾਰਤੀ ਸੀਮਾ ਦੇ ਇਲਾਕੇ ਵਿੱਚ ਅੱਤਵਾਦੀ ਹਮਲੇ ਤੇ ਘੁਸਪੈਠ 'ਤੇ ਨਜ਼ਰ ਰੱਖੇਗਾ।