ਸ੍ਰੀਨਗਰ: ਪੁਲਿਸ ਨੇ ਸ਼ਨੀਵਾਰ ਨੂੰ ਇਸਲਾਮਿਕ ਸਟੇਟ ਆਫ਼ ਜੰਮੂ-ਕਸ਼ਮੀਰ (ਆਈਐਸਜੇਕੇ) ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ, ਜਿਹੜੇ ਕਸ਼ਮੀਰ ਘਾਟੀ ਵਿੱਚ ਇੱਕ ਫੌਜੀ ਕੈਂਪ ਉੱਤੇ ਹਮਲਾ ਕਰਨ ਦੀ ਸਾਜਿਸ਼ ਰਚ ਰਹੇ ਸਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇੱਕ ਖਾਸ ਜਾਣਕਾਰੀ ਦੇ ਅਧਾਰ 'ਤੇ, ਬਾਂਦੀਪੋਰਾ ਜ਼ਿਲ੍ਹੇ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਈਐਸਜੇਕੇ ਜਾਂ ਵਿਲਾਇਤ-ਅਲ-ਹਿੰਦ ਨਾਲ ਸਬੰਧਤ ਪੰਜ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਇਸਲਾਮੀ ਅੱਤਵਾਦੀ ਸੰਗਠਨ ਆਈਐਸਆਈਐਸ ਦੀ ਖੇਤਰੀ ਸ਼ਾਖਾ ਹੈ।
ਬਾਰੂਦ ਵਰਗੀਆਂ ਚੀਜ਼ਾਂ ਬਰਾਮਦ
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਚਾਰ ਬਾਂਦੀਪੋਰਾ ਦੇ ਵੱਖ-ਵੱਖ ਥਾਵਾਂ ਤੋਂ ਹਨ ਅਤੇ ਇੱਕ ਸ੍ਰੀਨਗਰ ਦਾ ਰਹਿਣ ਵਾਲਾ ਹੈ। ਉਨ੍ਹਾਂ ਕੋਲੋਂ ਮੈਟ੍ਰਿਕਸ ਸ਼ੀਟ, ਆਈਐਸਜੇਕੇ ਦੇ ਝੰਡੇ ਅਤੇ ਅਸਲੇ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਫੌਜ ਦੇ ਇੱਕ ਕੈਂਪ 'ਤੇ ਹਮਲਾ ਕਰਨ ਦੀ ਸਾਜਿਸ਼
ਸੁਰੂਆਤੀ ਜਾਣਕਾਰੀ ਵਿੱਚ ਪੁਲਿਸ ਸੂਤਰਾਂ ਨੇ ਦੱਸਿਆ ਕਿ ਆਈਐਸਜੇਕੇ ਦੇ ਇਹ ਪੰਜ ਮੈਂਬਰ ਫੌਜ ਦੇ ਇੱਕ ਕੈਂਪ ਉੱਤੇ ਹਮਲਾ ਕਰਨ ਦੀ ਸਾਜਿਸ਼ ਰਚ ਰਹੇ ਹਨ। ਇਸ ਮੌਡਿਊਲ ਨੇ ਘਾਟੀ ਵਿੱਚ ਅੱਤਵਾਦੀ ਸਮੂਹ ਦੀ ਮਦਦ ਕਰਨ ਦੇ ਨਾਲ, ਨੌਜਵਾਨਾਂ ਨੂੰ ਉਨ੍ਹਾਂ ਦੇ ਸਮੂਹ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਿਹਾ ਸੀ।
ਮਾਮਲੇ ਦੀ ਜਾਂਚ ਸ਼ੁਰੂ
ਸੂਤਰਾਂ ਨੇ ਕਿਹਾ ਕਿ ਇਸ ਅੱਤਵਾਦੀ ਸਮੂਹ ਵੱਲੋਂ ਚਿਤਈਬਾਂਡੀ ਅਰਾਗਮ ਵਿੱਚ ਆਈਐਸਜੇਕੇ ਦੇ ਝੰਡੇ ਨੂੰ ਬਣਾ ਕੇ ਉਸ ਦੀ ਸਪਲਾਈ ਸ੍ਰੀਨਗਰ ਵਿੱਚ ਆਪਣੇ ਭਾਈਵਾਲਾਂ ਨੂੰ ਕਰਦਾ ਸੀ। ਪੁਲਿਸ ਨੇ ਅਰਾਗਮ ਥਾਣੇ ਵਿਖੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।